ਖੇਤੀਬਾੜੀ ਮੰਤਰਾਲੇ ਨੇ ਦਿੱਤੀ ਰਾਹਤ ਦੀ ਖ਼ਬਰ , ਜਲਦ ਘੱਟ ਹੋਣਗੀਆਂ ਆਟੇ ਦੀਆਂ ਕੀਮਤਾਂ
Tuesday, Feb 14, 2023 - 12:15 PM (IST)
ਨਵੀਂ ਦਿੱਲੀ - ਲਗਾਤਾਰ ਵਧ ਰਹੀਆਂ ਕਣਕ ਤੇ ਕਣਕ ਦੇ ਆਟੇ ਦੀਆਂ ਕੀਮਤਾਂ ਦਰਮਿਆਨ ਇਕ ਰਾਹਤ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਮਾਹਰਾਂ ਮੁਤਾਬਕ ਇਸ ਸਾਲ ਕਣਕ ਦੀ ਬੰਪਰ ਫਸਲ ਦੀ ਉਮੀਦ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪਿਛਲੇ ਕੁਝ ਦਿਨਾਂ ਤੋਂ ਆਟੇ ਦੀਆਂ ਕੀਮਤਾਂ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਆਟੇ ਦੀਆਂ ਕੀਮਤਾਂ ਵਿਚ ਲਗਭਗ 6 ਰੁਪਏ ਪ੍ਰਤੀ ਕਿਲੋ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਅਗਲੇ ਕੁਝ ਦਿਨਾਂ ਵਿਚ ਇਸ ਦੀਆਂ ਕੀਮਤਾਂ ਵਿਚ ਹੋਰ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।
ਇਹ ਵੀ ਪੜ੍ਹੋ: ਗੂਗਲ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪੁਲਸ ਨੇ ਦਬੋਚਿਆ ਦੋਸ਼ੀ
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਆਟੇ ਦੀਆਂ ਕੀਮਤਾਂ 36 ਰੁਪਏ ਤੋਂ 42 ਰੁਪਏ ਕਿਲੋ ਤੱਕ ਪਹੁੰਚ ਗਈਆਂ ਸਨ। ਕੀਮਤਾਂ ਵਿਚ ਹੋ ਰਹੇ ਵਾਧੇ ਨੂੰ ਰੋਕਣ ਸਰਕਾਰ ਨੇ 30 ਲੱਖ ਮੀਟ੍ਰਿਕ ਟਨ ਕਣਕ ਖੁੱਲ੍ਹੇ ਵਿਚ ਵੇਚਣ ਦਾ ਐਲਾਨ ਕੀਤਾ ਸੀ। ਹਾਲਾਂਕਿ ਇਸ ਦਰਮਿਆਨ ਕਣਕ ਦੀ ਬੰਪਰ ਪੈਦਾਵਾਰ ਦੀ ਖ਼ਬਰ ਕਾਰਨ ਵੱਡੀ ਸੰਖਿਆ ਵਿਚ ਵਪਾਰੀ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਤੋਂ ਕਣਕ ਖ਼ਰੀਦਣ ਲਈ ਅੱਗੇ ਹੀ ਨਹੀਂ ਆਏ। ਅਗਲੇ 15-20 ਦਿਨਾਂ ਵਿਚ ਮੱਧ ਪ੍ਰਦੇਸ਼ ਅਤੇ ਗੁਜਰਾਤ ਤੋਂ ਨਵੀਂ ਕਣਕ ਦੀ ਆਮਦ ਸ਼ੁਰੂ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। FCI ਨੇ ਪਹਿਲੇ ਪੜਾਅ ਵਿਚ 15 ਲੱਖ ਮੀਟ੍ਰਿਕ ਟਨ ਕਣਕ ਦੀ ਬੋਲੀ ਲਈ ਟੈਂਡਰ ਮੰਗਵਾਏ ਸਨ ਜਿਸ ਨਾਲ ਪੂਰੇ ਦੇਸ਼ ਦੇ ਵਪਾਰੀਆ ਨੇ 2300 ਰੁਪਏ ਕਵਿੰਟਲ ਦੀ ਆਫ਼ਰ ਪ੍ਰਾਈਸ 'ਤੇ ਸਿਰਫ਼ 9 ਲੱਖ ਮੀਟ੍ਰਿਕ ਟਨ ਕਣਕ ਖ਼ਰੀਦੀ। ਦੇਸ਼ ਦੇ ਸਾਰੇ ਸਰਕਾਰੀ ਵੇਅਰ ਹਾਊਸ ਵਿਚ ਕੁੱਲ 1.64 ਕਰੋੜ ਟਨ ਮੀਟ੍ਰਿਕ ਟਨ ਕਣਕ ਹੈ। ਨਵੇਂ ਸੀਜ਼ਨ ਤੱਕ ਡਿਮਾਂਡ ਸਿਰਫ਼ 54 ਲੱਖ ਮੀਟ੍ਰਿਕ ਟਨ ਹੀ ਰਹਿਣ ਵਾਲੀ ਹੈ।
ਇਹ ਵੀ ਪੜ੍ਹੋ: ਕੰਗਾਲ ਪਾਕਿਸਤਾਨ 'ਚ ਮਹਿੰਗਾਈ ਨੇ ਹਾਲੋ-ਬੇਹਾਲ ਕੀਤੇ ਲੋਕ, 1 ਲਿਟਰ ਦੁੱਧ ਦੀ ਕੀਮਤ 210 ਰੁਪਏ ਤੋਂ ਪਾਰ
ਕਣਕ ਦਾ ਬੰਪਰ ਉਤਪਾਦਨ ਹੋਣ ਦਾ ਅਨੁਮਾਨ
ਇਸ ਸਾਲ ਕਣਕ ਦਾ ਉਤਪਾਦਨ ਖੇਤੀਬਾੜੀ ਮੰਤਰਾਲੇ ਮੁਤਾਬਕ 11.2 ਕਰੋੜ ਮੀਟ੍ਰਿਕ ਟਨ ਤੱਕ ਪਹੁੰਚ ਸਕਦਾ ਹੈ। ਇਸ ਤੋਂ ਪਹਿਲਾਂ ਦੇਸ਼ ਵਿਚ 2020-21 ਵਿਚ ਕਣਕ ਦਾ 10.95 ਕਰੋੜ ਟਨ ਰਿਕਾਰਡ ਉਤਾਪਦਨ ਹੋਇਆ ਸੀ। ਹਾਲਾਂਕਿ ਕਣਕ ਦਾ ਰਕਬਾ ਸਿਰਫ਼ 1.39 ਲੱਖ ਹੈਕਟੇਅਰ ਦਾ ਵਾਧਾ ਹੋਇਆ ਹੈ। ਦੇਸ਼ ਵਿਚ ਕਣਕ ਹੇਠ ਕੁੱਲ ਰਕਬਾ 343.22 ਲੱਖ ਹੈਕਟੇਅਰ ਹੈ। ਪਿਛਲੇ ਸਾਲ ਇਹ 341.84 ਲੱਖ ਹੈਕਟੇਅਰ ਸੀ। ਇਸ ਸਾਲ ਸਿੰਚਾਈ ਲਈ ਪਾਣੀ ਦੀ ਭਰਪੂਰ ਉਪਲੱਬਧਤਾ ਕਾਰਨ ਬੰਪਰ ਉਤਪਾਦਨ ਦੀ ਉਮੀਦ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Zomato ਦਾ ਘਾਟਾ ਵਧਿਆ, ਕੰਪਨੀ ਨੇ 225 ਸ਼ਹਿਰਾਂ ਵਿਚ ਬੰਦ ਕੀਤਾ ਆਪਣਾ ਕਾਰੋਬਾਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।