ਲਗਾਤਾਰ ਘੱਟ ਹੋ ਰਹੀ ਸੋਨੇ ਦੀ ਕੀਮਤ ਤੇ ਚਾਂਦੀ ਦੇ ਵੀ ਘਟੇ ਭਾਅ, ਜਾਣੋ ਕਿੰਨੇ ਸਸਤੇ ਹੋਏ ਕੀਮਤੀ ਧਾਤ
Friday, Aug 06, 2021 - 01:47 PM (IST)
ਨਵੀਂ ਦਿੱਲੀ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਅੱਜ ਸ਼ੁੱਕਰਵਾਰ 06 ਅਗਸਤ ਨੂੰ ਇਕ ਵਾਰ ਫਿਰ ਗਿਰਾਵਟ ਦਰਜ ਕੀਤੀ ਗਈ ਹੈ। ਅਜਿਹੇ 'ਚ ਸੋਨੇ ਦੀ ਖ਼ਰੀਦਦਾਰੀ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਮਲਟੀ ਕਮੋਡਿਟੀ ਐਕਸਚੇਂਜ 'ਤੇ ਅਕਤੂਬਰ ਡਿਲਵਿਰੀ ਵਾਲੇ ਸੋਨੇ ਦੀ ਕੀਮਤ 0.26 ਫ਼ੀਸਦੀ ਦੀ ਗਿਰਾਵਟ ਨਾਲ 47,480 ਰੁਪਏ ਪ੍ਰਤੀ 10 'ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ 1 ਕਿਲੋ ਚਾਂਦੀ ਦੀ ਕੀਮਤ 0.41 ਫ਼ੀਸਦੀ ਦੀ ਗਿਰਾਵਟ ਨਾਲ 66,720 ਰੁਪਏ 'ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਚੀਨ ਦੀ ਕਰਤੂਤ ਕਾਰਨ ਭਾਰਤੀ ਲੂਣ ਕਾਰੋਬਾਰ ਨੂੰ ਝਟਕਾ, 70 ਫ਼ੀਸਦੀ ਡਿੱਗਾ ਨਿਰਯਾਤ
90,000 ਰੁਪਏ ਦੇ ਪੱਧਰ ਤੱਕ ਪਹੁੰਚ ਸਕਦਾ ਹੈ ਸੋਨਾ
ਕੋਰੋਨਾ ਵਾਇਰਸ ਵਿਰੁੱਧ ਵੈਕਸੀਨੇਸ਼ਨ ਦੀ ਰਫ਼ਤਾਰ ਵਧਣ ਕਾਰਨ ਦੁਨੀਆਭਰ ਵਿਚ ਸੋਨੇ ਦੀਆਂ ਕੀਮਤਾਂ ਵਿਚ ਉਤਰਾਅ-ਚੜ੍ਹਾਅ ਜਾਰੀ ਹੈ।ਇਸ ਦੌਰਾਨ 25 ਕਰੋੜ ਡਾਲਰ ਦੇ ਕਵਾਡਰਿਗਾ ਇਗਰਿਓ ਫੰਡ ਨੂੰ ਸੰਭਾਲਨ ਵਾਲੇ ਡਿਏਗੋ ਪੈਰਿਲਾ ਦਾ ਕਹਿਣਾ ਹੈ ਕਿ ਸੋਨੇ ਦੀਆਂ ਕੀਮਤਾਂ ਅਗਲੇ 3 ਤੋਂ 5 ਸਾਲ ਦਰਮਿਆਨ ਦੁੱਗਣੀਆਂ ਹੋਣ ਦੀ ਸੰਭਾਵਨਾ ਹੈ। ਇਸ ਦਰਮਿਆਨ ਸੋਨੇ ਦੀ ਅੰਤਰਰਾਸ਼ਟਰੀ ਕੀਮਤ 3000-5000 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦੀ ਹੈ। ਡਿਏਗੋ ਅਨੁਸਾਰ ਭਾਰਤ ਦੇ ਲਿਹਾਜ਼ ਨਾਲ ਸਮਝਿਏ ਤਾਂ ਅਗਲੇ 5 ਸਾਲਾਂ ਵਿਚ ਸੋਨੇ ਦੀਆਂ ਕੀਮਤਾਂ 90,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਪਾਰ ਕਰ ਸਕਦੀਆਂ ਹਨ।
ਇਹ ਵੀ ਪੜ੍ਹੋ : Ola Electric Scooter ਦੀ ਲਾਂਚਿੰਗ ਡੇਟ ਦਾ ਹੋਇਆ ਐਲਾਨ, ਜਾਣੋ ਕੀ ਹੈ ਇਸ 'ਚ ਖ਼ਾਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।