ਸੋਨੇ-ਚਾਂਦੀ ਦੀ ਕੀਮਤ ਡਿੱਗੀ, ਜਾਣੋ ਅੱਜ ਦਾ ਰੇਟ

11/16/2017 3:50:44 PM

ਨਵੀਂ ਦਿੱਲੀ— ਕੌਮਾਂਤਰੀ ਪੱਧਰ 'ਤੇ ਸੋਨੇ 'ਚ ਗਿਰਾਵਟ ਅਤੇ ਸਥਾਨਕ ਮੰਗ ਸੁਸਤ ਰਹਿਣ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 100 ਰੁਪਏ ਘੱਟ ਕੇ 30,525 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਸੋਨੇ 'ਚ ਤਿੰਨ ਦਿਨਾਂ ਬਾਅਦ ਗਿਰਾਵਟ ਦਰਜ ਕੀਤੀ ਗਈ ਹੈ। ਉੱਥੇ ਹੀ ਚਾਂਦੀ ਲਗਾਤਾਰ ਦੂਜੇ ਦਿਨ ਗਿਰਾਵਟ 'ਚ ਰਹੀ ਅਤੇ ਇਸ ਦੀ ਕੀਮਤ 75 ਰੁਪਏ ਘੱਟ ਕੇ 40,650 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। 

ਕੌਮਾਂਤਰੀ ਬਾਜ਼ਾਰਾਂ 'ਚ ਬੁੱਧਵਾਰ ਨੂੰ ਸਾਢੇ ਤਿੰਨ ਮਹੀਨਿਆਂ ਦੇ ਉੱਚੇ ਪੱਧਰ 'ਤੇ ਪਹੁੰਚਣ ਤੋਂ ਬਾਅਦ ਅੱਜ ਸੋਨਾ ਹਾਜ਼ਰ 0.11 ਫੀਸਦੀ ਦੀ ਗਿਰਾਵਟ ਨਾਲ 1,277.04 ਡਾਲਰ ਪ੍ਰਤੀ ਔਂਸ ਰਹਿ ਗਿਆ। ਹਾਲਾਂਕਿ ਦਸੰਬਰ ਦਾ ਅਮਰੀਕੀ ਸੋਨਾ ਵਾਇਦਾ 1.20 ਡਾਲਰ ਡਿੱਗ ਕੇ 1,284.10 ਡਾਲਰ ਪ੍ਰਤੀ ਔਂਸ 'ਤੇ ਰਿਹਾ। ਬਾਜ਼ਾਰ ਮਾਹਰਾਂ ਨੇ ਦੱਸਿਆ ਕਿ ਅਮਰੀਕਾ ਦੇ ਮਜ਼ਬੂਤ ਆਰਥਿਕ ਅੰਕੜੇ ਆਉਣ ਨਾਲ ਸੋਨੇ 'ਚ ਗਿਰਾਵਟ ਰਹੀ। ਬੁੱਧਵਾਰ ਨੂੰ ਜਾਰੀ ਅੰਕੜਿਆਂ 'ਚ ਉੱਥੇ ਪਰਚੂਨ ਮਹਿੰਗਾਈ 'ਚ ਤੇਜ਼ੀ ਦੇਖੀ ਗਈ। ਨਾਲ ਹੀ ਦਸੰਬਰ 'ਚ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ 'ਚ ਵਾਧੇ ਦੀ ਸੰਭਾਵਨਾ ਨਾਲ ਸੋਨੇ 'ਤੇ ਦਬਾਅ ਰਿਹਾ। ਕੌਮਾਂਤਰੀ ਪੱਧਰ 'ਤੇ ਚਾਂਦੀ 0.03 ਡਾਲਰ ਵਧ ਕੇ 17.02 ਡਾਲਰ ਪ੍ਰਤੀ ਔਂਸ 'ਤੇ ਰਹੀ।


Related News