ਬਰਡ ਫ਼ਲੂ ਦੀ ਮਾਰ, ਮੁਰਗੀਆਂ ਦੇ ਘਟਦੇ ਭਾਅ ਤੋਂ ਦੁੱਖੀ ਪੋਲਟਰੀ ਮਾਲਕ ਲੈਣਗੇ ਇਹ ਫ਼ੈਸਲਾ

1/14/2021 5:28:23 PM

ਨਵੀਂ ਦਿੱਲੀ — ਚਿਕਨ ਦੀਆਂ ਦੋ ਵਿਸ਼ੇਸ਼ ਕਿਸਮਾਂ 20 ਤੋਂ 25 ਰੁਪਏ ਪ੍ਰਤੀ ਕਿੱਲੋ ਦੇ ਰੇਟ ’ਤੇ ਪਹੁੰਚ ਗਈਆਂ ਹਨ। ਪੋਲਟਰੀ ਫਾਰਮ ਦੇ ਮਾਲਕ ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਵੇਚਣ ਲਈ ਮਜਬੂਰ ਹੋ ਰਹੇ ਹਨ। ਜੇ ਇਹ 20 ਰੁਪਏ ’ਚ ਵੀ ਨਾ ਵਿਕੀ ਤਾਂ ਇਸ ਦੇ ਰੇਟ ਹੋਰ ਘੱਟ ਜਾਣਗੇ। ਸਿਰਫ ਇੰਨਾ ਹੀ ਨਹੀਂ, ਇਸ ਨੂੰ ਮੁਫਤ ’ਚ ਵੀ ਵੰਡਣਾ ਪੈ ਸਕਦਾ ਹੈ। ਆਲਮ ਇਹ ਹੈ ਕਿ ਪੋਲਟਰੀ ਫਾਰਮ ਦੇ ਮਾਲਕ ਹੁਣ ਇਨ੍ਹਾਂ ਮੁਰਗੀਆਂ ਨੂੰ ਆਪਣੇ ਫਾਰਮ ਵਿਚ 4-6 ਦਿਨਾਂ ਤੋਂ ਜ਼ਿਆਦਾ ਨਹੀਂ ਰੱਖ ਸਕਦੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਤੋਂ ਇਹ ਵੀ ਮੰਗ ਕੀਤੀ ਹੈ ਕਿ ਜਿਥੇ ਬਰਡ ਫਲੂ ਦਾ ਕੋਈ ਅਸਰ ਨਹੀਂ ਦਿਖਾਈ ਦੇ ਰਿਹਾ ਹੈ, ਉਨ੍ਹਾਂ ਨੂੰ ਉਥੇ ਮੁਰਗੀ ਵੇਚਣ ਦੀ ਆਗਿਆ ਦਿੱਤੀ ਜਾਵੇ।

ਇਕ ਪੋਲਟਰੀ ਫਾਰਮ ਦੇ ਮਾਲਕ ਨੇ ਦੱਸਿਆ ਕਿ ਅੰਡੇ ਦੇਣ ਵਾਲੀ ਮੁਰਗੀ ਦੀ ਕੀਮਤ 25 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ। ਇਸ ਦੇ ਨਾਲ ਹੀ ਉਹ ਮੁਰਗੀ ਜਿਸ ਆਂਡਿਆਂ ਤੋਂ ਚੂਜ਼ੇ ਲਏ ਜਾਂਦੇ ਹਨ, ਉਸ ਦੀ ਕੀਮਤ ਵੀ ਘੱਟ ਕੇ 20 ਰੁਪਏ ਪ੍ਰਤੀ ਕਿੱਲੋ ਤੱਕ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਸ ਮੌਸਮ ’ਚ ਜਿਥੇ ਮੁਰਗੀ 60 ਤੋਂ 70 ਰੁਪਏ ਵਿਕ ਰਹੀ ਸੀ ਉਹ ਹੁਣ ਬਰਡ ਫਲੂ ਕਾਰਨ ਵੱਡੀ ਸਮੱਸਿਆ ਬਣ ਕੇ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ : Spicejet ਦੇ ਰਹੀ 899 ਰੁਪਏ ਟਿਕਟ ਦੇ ਨਾਲ 1000 ਰੁਪਏ ਦਾ ਟਿਕਟ ਵਾੳੂਚਰ

ਇਸ ਲਈ ਵੇਚਣੀ ਪੈ ਸਕਦੀ ਹੈ ਸਸਤੀ ਜਾਂ ਮੁਫਤ ਵੰਡਣਾ ਪਏਗੀ

ਆਂਡੇ ਦੇਣ ਵਾਲੀ ਮੁਰਗੀ ਦੀ ਆਂਡੇ ਦੇਣ ਦੀ ਇਕ ਸਮਾਂ ਮਿਆਦ ਹੁੰਦੀ ਹੈ ਜਿਵੇਂ-ਜਿਵੇਂ ਇਹ ਸਮਾਂ ਨੇੜੇ ਆਉਂਦਾ ਹੈ, ਮੁਰਗੀ ਅੰਡੇ ਦੇਣੇ ਘੱਟ ਕਰ ਦਿੰਦੀ ਹੈ। ਇੱਕ ਸਮਾਂ ਅਜਿਹਾ ਵੀ ਆਉਂਦਾ ਹੈ ਜਦੋਂ ਮੁਰਗੀ ਆਂਡਾ ਦੇਣਾ ਬੰਦ ਕਰ ਦਿੰਦੀ ਹੈ। ਇਸ ਮਿਆਦ ਤੋਂ ਬਾਅਦ ਵੀ ਮੁਰਗੀ ਦੀ ਖ਼ੁਰਾਕ 100 ਤੋਂ 125 ਗ੍ਰਾਮ ਹੀ ਰਹਿੰਦੀ ਹੈ ਇਸ ਲਈ ਜਿਵੇਂ ਹੀ ਮੁਰਗੀ 60-70 ਪ੍ਰਤੀਸ਼ਤ ਅੰਡਾ ਦੇਣਾ ਬੰਦ ਕਰ ਦਿੰਦੀ ਹੈ, ਇਹ ਮੁਰਗੀ ਦੀ ਵਰਤੋਂ ਚਿਕਨ ਲਈ ਕੀਤੀ ਜਾਂਦੀ। 

ਇਹ ਵੀ ਪੜ੍ਹੋ : ਉਪਭੋਗਤਾਵਾਂ ਵਲੋਂ ਮਿਲ ਰਹੇ ਕਰਾਰੇ ਜਵਾਬ ਤੋਂ ਬਾਅਦ Whatsapp ਨੂੰ ਦੇਣਾ ਪਿਆ ਇਹ ਸਪੱਸ਼ਟੀਕਰਣ

ਬ੍ਰਾਇਲਰ ਚਿਕਨ ਦੀ ਵਰਤੋਂ ਤੰਦੂਰੀ-ਟਿੱਕਾ ਅਤੇ ਫਰਾਈ ਚਿਕਨ ਲਈ ਵਧੇਰੇ ਕੀਤੀ ਜਾਂਦੀ ਹੈ ਕਿਉਂਕਿ ਬ੍ਰਾਈਲਰ ਮੀਟ ਅੰਡੇ ਦੇਣ ਵਾਲੇ ਚਿਕਨ ਨਾਲੋਂ ਨਰਮ ਹੁੰਦਾ ਹੈ। ਅੰਡੇ ਵਾਲੀ ਮੁਰਗੀ ਕੋਰਮੇ ਵਿਚ ਆਰਾਮ ਨਾਲ ਗਲ਼ ਜਾਂਦੀ ਹੈ। ਇਸ ਲਈ ਢਾਬਿਆਂ ਅਤੇ ਹੋਟਲਾਂ ਵਿਚ ਇਸ ਦੀ ਬਹੁਤ ਜ਼ਿਆਦਾ ਮੰਗ ਹੈ। ਹੁਣ ਸਰਕਾਰ ਨੇ ਇਸ ’ਤੇ ਪਾਬੰਦੀ ਲਗਾ ਦਿੱਤੀ ਹੈ, ਜਿਸ ਕਾਰਨ ਇਸ ਮੰਗ ਬਾਜ਼ਾਰ ’ਚ ਖ਼ਤਮ ਹੋ ਗਈ þ।

ਇਹ ਵੀ ਪੜ੍ਹੋ : Tesla ਦੇ ਗਾਹਕਾਂ ਲਈ ਖ਼ੁਸ਼ਖ਼ਬਰੀ, Elon Musk ਦੀ ਕੰਪਨੀ ਨੇ ਕੀਤੀ ਭਾਰਤ ’ਚ ਐਂਟਰੀ

ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur