ਈਸ਼ਾ ਦੀ ਪ੍ਰੀ-ਵੈਡਿੰਗ ਸੈਰਾਮਨੀ, ਦਿੱਗਜ ਹਸਤੀਆਂ ਦੀ ਲੱਗੀ ਮਹਿਫਲ

12/07/2018 4:39:01 PM

ਨਵੀਂ ਦਿੱਲੀ — ਦੇਸ਼ ਦੇ ਸਭ ਤੋਂ ਅਮੀਰ ਵਪਾਰੀ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦੀ ਪ੍ਰੀ-ਵੈਡਿੰਗ ਸੈਰਾਮਨੀ ਰਾਜਸਥਾਨ ਦੇ ਉਦੈਪੁਰ 'ਚ ਮਨਾਈ ਜਾ ਰਹੀ ਹੈ। 8 ਅਤੇ 9 ਦਸੰਬਰ ਨੂੰ ਹੋਣ ਵਾਲੇ ਇਸ ਸਮਾਰੋਹ ਲਈ ਪੂਰਾ ਅੰਬਾਨੀ ਪਰਿਵਾਰ ਉਦੈਪੁਰ ਪਹੁੰਚ ਚੁੱਕਾ ਹੈ। ਦੂਜੇ ਪਾਸੇ ਈਸ਼ਾ ਦੇ ਹੋਣ ਵਾਲੇ ਪਤੀ ਆਨੰਦ ਪਿਰਾਮਲ ਵੀ ਪਰਿਵਾਰ ਸਮੇਤ ਉਦੈਪੁਰ 'ਚ ਮੌਜੂਦ ਹੈ।

ਦੱਸਿਆ ਜਾ ਰਿਹਾ ਹੈ ਕਿ ਮੁਕੇਸ਼ ਅੰਬਾਨੀ ਨੇ ਧੀ ਦੇ ਵਿਆਹ ਨੂੰ ਬਹੁਤ ਹੀ ਪ੍ਰਾਈਵੇਟ ਰੱਖਿਆ ਹੈ ਜਿਸ ਵਿਚ ਪਰਿਵਾਰ ਦੇ ਮੈਂਬਰ ਅਤੇ ਬਹੁਤ ਨਜ਼ਦੀਕੀ ਰਿਸ਼ਤੇਦਾਰ ਹੀ ਸ਼ਾਮਲ ਹੋਣਗੇ।
ਮੁਕੇਸ਼ ਅੰਬਾਨੀ ਦੇ ਧੀ ਦਾ ਵਿਆਹ ਇਸ ਸਮੇਂ ਕਾਰੋਬਾਰੀ ਜਗਤ ਵਿਚ ਹੀ ਨਹੀਂ ਸਗੋਂ ਫਿਲਮੀ ਜਗਤ ਵਿਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਬਾਲੀਵੁੱਡ ਹਸਤੀਆਂ ਨਾਲ ਵੀ ਨਿੱਘੀਆਂ ਨਜ਼ਦੀਕੀਆਂ ਹਨ।

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ , ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ, ਰਾਜਸਥਾਨ ਦੀ ਮੁੱਖ ਮੰਤਰੀ ਵਸੁੰਦਰਾ ਰਾਜੇ, ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਸ਼ਿਵਸੈਨਾ ਦੇ ਮੁਖੀ ਉਧਵ ਠਾਕੁਰ ਵਰਗੀਆਂ ਰਾਜਨੀਤਿਕ ਹਸਤੀਆਂ ਵੀ ਜੋੜੇ ਨੂੰ ਆਸ਼ੀਰਵਾਦ ਦੇਣ ਲਈ ਪਹੁੰਚ ਸਕਦੀਆਂ ਹਨ। ਦੇਸ਼-ਵਿਦੇਸ਼ ਦੀਆਂ ਮਸ਼ਹੂਰ ਹਸਤੀਆਂ ਨੂੰ ਇਸ ਦੋ ਦਿਨਾਂ ਪ੍ਰੀ-ਵੈਡਿੰਗ ਸੈਰਾਮਨੀ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਆਪਣੀ ਪਤਨੀ ਨਾਲ ਉਦੈਪੁਰ ਆ ਰਹੇ ਹਨ।

PunjabKesari
ਇਸ ਦੇ ਨਾਲ ਹੀ ਕਾਰੋਬਾਰੀ ਜਗਤ ਤੋਂ ਰਤਨ ਟਾਟਾ, ਕੁਮਾਰ ਮੰਗਲਮ ਬਿੜਲਾ, ਗੌਤਮ ਅਡਾਨੀ ਵਰਗੇ ਵੱਡੇ ਕਾਰੋਬਾਰੀ ਉਦੈਪੁਰ ਪਹੁੰਚ ਰਹੇ ਹਨ। ਈਸ਼ਾ-ਅੰਬਾਨੀ ਦੀ ਸੈਰਾਮਨੀ 'ਚ ਪਹੁੰਚਣ ਵਾਲਿਆਂ 'ਚ ਫਿਲਮੀ ਜਗਤ ਦੇ ਅਮਿਤਾਭ ਬੱਚਨ ਦਾ ਨਾਮ ਵੀ ਸ਼ਾਮਲ ਹੈ। ਤੁਹਾਨੂੰ ਦੱਸ ਦਈਏ ਕਿ ਈਸ਼ਾ ਅੰਬਾਨੀ ਅਤੇ ਆਨੰਦ ਪਿਰਾਮਲ ਦਾ ਵਿਆਹ 12 ਦਸੰਬਰ ਨੂੰ ਹੋਣ ਜਾ ਰਿਹਾ ਹੈ।


Related News