ਸੰਗਠਿਤ ਪ੍ਰਚੂਨ ਖੇਤਰ ਨੂੰ ਪੁਰਾਣੇ ਦੁਕਾਨਦਾਰਾਂ ਨੂੰ ਨਾਲ ਲੈ ਕੇ ਅੱਗੇ ਵਧਣਾ ਚਾਹੀਦਾ ਹੈ : ਪ੍ਰਭੂ
Saturday, Dec 02, 2017 - 12:55 AM (IST)
ਨਵੀਂ ਦਿੱਲੀ (ਭਾਸ਼ਾ)- ਵਣਜ ਅਤੇ ਉਦਯੋਗ ਮੰਤਰੀ ਸੁਰੇਸ਼ ਪ੍ਰਭੂ ਨੇ ਕਿਹਾ ਕਿ ਸੰਗਠਿਤ ਪ੍ਰਚੂਨ ਖੇਤਰ ਨੂੰ ਗਲੀ-ਮੁਹੱਲਿਆਂ ਦੀਆਂ ਛੋਟੀਆਂ ਦੁਕਾਨਾਂ ਦਾ ਕਾਰੋਬਾਰ ਖਤਮ ਕਰਨ ਦੀ ਬਜਾਏ ਉਨ੍ਹਾਂ ਨੂੰ ਨੂੰ ਨਾਲ ਲੈ ਕੇ ਅੱਗੇ ਵਧਣਾ ਚਾਹੀਦਾ ਹੈ ਅਤੇ ਉੱਚਿਤ ਭਾਅ 'ਤੇ ਉਤਪਾਦਾਂ ਨੂੰ ਮੁਹੱਈਆ ਕਰਵਾਉਂਦੇ ਹੋਏ ਰੋਜ਼ਗਾਰ ਦੇ ਜ਼ਿਆਦਾ ਮੌਕੇ ਪੈਦਾ ਕਰਨੇ ਚਾਹੀਦੇ ਹਨ।
ਭਾਰਤੀ ਉਦਯੋਗ ਸੰਘ (ਸੀ.ਆਈ.ਆਈ.) ਦੇ ਸੰਮਲੇਨ ਨੂੰ ਇਥੇ ਸੰਬੋਧਿਤ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਸਰਕਰ ਪ੍ਰਚੂਨ ਸਮੇਤ ਸਾਰੇ ਖੇਤਰਾਂ ਵਿਚ ਵਾਧੇ ਨੂੰ ਉਤਸ਼ਾਹ ਦੇਣ ਲਈ ਨੀਤੀਆਂ ਬਣਾਉਣ ਦੀ ਪ੍ਰਕਿਰਿਆ ਵਿਚ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਚੂਨ ਖੇਤਰ ਵਿਚ ਵਿਆਪਕ ਸੰਭਾਵਨਾ ਹੈ ਅਤੇ ਇਹ ਉਦਯੋਗ ਨਿਰਮਾਣ, ਖੇਤੀ ਅਤੇ ਇਥੋਂ ਤੱਕ ਕਿ ਸੇਵਾ ਖੇਤਰ ਦੇ ਵਾਧੇ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦਾ ਹੈ। ਪ੍ਰਭੂ ਨੇ ਕਿਹਾ ਕਿ ਪ੍ਰਚੂਨ ਖੇਤਰ ਨੂੰ ਸਮਾਜਿਕ ਮੁੱਦਿਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਗਹਿਣਾ ਬਰਾਮਦ ਨੂੰ ਉਤਸ਼ਾਹ ਦੇਣ ਲਈ ਸੰਸਥਾਗਤ ਵਿਵਸਥਾ ਬਣਾਉਣ ਦੀ ਵਕਾਲਤ ਕੀਤੀ ਹੈ। ਅਕਤੂਬਰ ਵਿਚ ਰਤਨ ਅਤੇ ਗਹਿਣਾ ਬਰਾਮਦ 24.5 ਫੀਸਦੀ ਘਟ ਕੇ 3.3 ਅਰਬ ਡਾਲਰ 'ਤੇ ਆ ਗਈ ਜੋ ਇਕ ਸਾਲ ਪਹਿਲਾਂ ਇਸੇ ਮਿਆਦ ਵਿਚ 4.38 ਅਰਬ ਡਾਲਰ ਸੀ।
