ਦੁਨੀਆ ਭਰ 'ਚ ਘੱਟ ਰਹੀ ਅਰਬਪਤੀਆਂ ਦੀ ਗਿਣਤੀ ਤੇ ਭਾਰਤ 'ਚ ਵਧ ਰਹੀ ਹੈ ਰਈਸਾਂ ਦੀ ਸੰਖ਼ਿਆ
Thursday, Mar 23, 2023 - 04:37 PM (IST)
ਨਵੀਂ ਦਿੱਲੀ - ਸਾਲ 2022 ਦੇ ਮੁਕਾਬਲੇ ਇਸ ਸਾਲ ਅਰਬਪਤੀਆਂ ਦੀ ਗਿਣਤੀ ਵਿਚ 8 ਫ਼ੀਸਦੀ ਅਤੇ ਕੁੱਲ ਨੈੱਟਵਰਥ ਵਿਚ 10 ਫ਼ੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਮਿਆਦ ਦਰਮਿਆਨ ਹਰ ਹਫ਼ਤੇ 5 ਅਰਬਪਤੀ ਸੂਚੀ ਵਿਚੋਂ ਨਿਕਲ ਰਹੇ ਹਨ। ਪੂਰੀ ਦੁਨੀਆ ਦੀ ਸੰਪਤੀ 10 ਫ਼ੀਸਦੀ ਘੱਟ ਕੇ 13.7 ਟ੍ਰਿਲਿਅਨ ਡਾਲਰ(1,131.5 ਲੱਖ ਕਰੋੜ ਰੁਪਏ) ਰਹਿ ਗਈ।
ਦੂਜੇ ਪਾਸੇ ਇਸ ਮਿਆਦ ਦਰਮਿਆਨ ਦੇਸ਼ ਵਿਚ 16 ਨਵੇਂ ਅਰਬਪਤੀ ਬਣ ਗਏ ਹਨ। ਭਾਰਤ ਹੁਣ ਇਸ ਮਾਮਲੇ ਵਿਚ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ।
ਬੁੱਧਵਾਰ ਨੂੰ ਜਾਰੀ ਐੱਮ3ਐੱਮ ਹੁਰੂਨ ਗਲੋਬਲ ਰਿਚ ਲਿਸਟ ਮੁਤਾਬਕ 2022 ਵਿਚ ਗਲੋਬਲ ਪੱਧਰ 'ਤੇ ਅਰਬਪਤੀਆਂ ਦੀ ਕੁੱਲ ਸੰਖਿਆ 3,384 ਤੋਂ 269 ਘੱਟ ਕੇ 3.112 ਰਿਹ ਗਈ ਹੈ। ਫਿਰ ਵੀ ਇਹ ਕੋਰਨਾ ਸੰਕਟ ਤੋਂ ਪਹਿਲਾਂ ਦੇ ਅੰਕੜਿਆਂ ਨਾਲੋਂ ਜ਼ਿਆਦਾ ਹੈ।
10 ਸਾਲ ਪਹਿਲਾਂ ਦੇ 1,453 ਅਰਬਪਤੀਆਂ ਦੇ ਮੁਕਾਬਲੇ ਵੀ ਇਹ ਸੰਖਿਆ ਦੁੱਗਣੀ ਤੋਂ ਜ਼ਿਆਦਾ ਹੈ। ਇਹ ਅਰਬਪਤੀ 69 ਦੇਸ਼ਾਂ ਵਿਚ ਕੁੱਲ 2,356 ਕੰਪਨੀਆਂ ਦੇ ਮਾਲਕ ਹਨ।
ਸਭ ਤੋਂ ਜ਼ਿਆਦਾ ਅਰਬਪਤੀਆਂ ਦੇ ਮਾਮਲੇ ਵਿਚ ਭਾਰਤ (187) ਨਾਲ ਦੁਨੀਆ ਦੇ ਤੀਜੇ ਸਥਾਨ 'ਤੇ ਹੈ। ਦੂਜੇ ਦੇਸ਼ਾਂ ਵਿਚ ਰਹਿ ਰਹੇ ਭਾਰਤੀਆਂ ਨੂੰ ਵੀ ਜੋੜ ਲਿਆ ਜਾਵੇ ਤਾਂ ਇਹ ਸੰਖਿਆ ਵਧ ਕੇ 217 ਹੋ ਜਾਂਦੀ ਹੈ। ਹਾਲਾਂਕਿ ਸਾਲ 2022 ਦੀ ਜਾਰੀ ਸੂਚੀ ਮੁਤਾਬਕ ਦੇਸ਼ ਵਿਚ 215 ਅਰਬਪਤੀ ਸਨ। ਇਸ ਸੂਚੀ ਵਿਚ ਇਸ ਸਾਲ 16 ਨਵੇਂ ਚਿਹਰੇ ਜੁੜੇ ਹਨ। ਇਸ ਸੂਚੀ ਵਿਚ ਮਰਹੂਮ ਰਾਕੇਸ਼ ਝੁਨਝੁਨਵਾਲਾ ਦੀ ਪਤਨੀ ਰੇਖਾ ਝੁਨਝੁਨ ਵਾਲਾ ਅਤੇ ਉਨ੍ਹਾਂ ਦਾ ਪਰਿਵਾਰ ਸਿਖ਼ਰ 'ਤੇ ਹਨ।
ਹੁਰੁਨ ਦੇ ਅਨੁਸਾਰ, ਭਾਰਤ ਦੇਸ਼ ਵਿੱਚ ਰਹਿੰਦੇ 187 ਅਰਬਪਤੀਆਂ ਦੇ ਨਾਲ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਬਪਤੀ ਉਤਪਾਦਕ ਦੇਸ਼ ਬਣਿਆ ਹੋਇਆ ਹੈ। ਮੁੰਬਈ ਵਿੱਚ 66 ਅਰਬਪਤੀ ਹਨ, ਇਸ ਤੋਂ ਬਾਅਦ ਨਵੀਂ ਦਿੱਲੀ (39) ਅਤੇ ਬੈਂਗਲੁਰੂ (21) ਹਨ। ਹੁਰੁਨ ਰਿਪੋਰਟਸ 1998 ਵਿੱਚ ਲੰਡਨ ਵਿੱਚ ਸਥਾਪਿਤ ਇੱਕ ਖੋਜ, ਲਗਜ਼ਰੀ ਪ੍ਰਕਾਸ਼ਨ ਅਤੇ ਸਮਾਗਮਾਂ ਦਾ ਸਮੂਹ ਹੈ। ਭਾਰਤ, ਚੀਨ, ਫਰਾਂਸ, ਯੂਕੇ, ਅਮਰੀਕਾ, ਆਸਟ੍ਰੇਲੀਆ, ਜਾਪਾਨ, ਕੈਨੇਡਾ ਅਤੇ ਲਕਸਮਬਰਗ ਵਿੱਚ ਇਸਦੀ ਮੌਜੂਦਗੀ ਹੈ।
ਇਹ ਵੀ ਪੜ੍ਹੋ :
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।