2023 ''ਚ ਹਵਾਈ ਯਾਤਰੀਆਂ ਦੀ ਗਿਣਤੀ ਹੋਰ ਵਧੇਗੀ : ਰੈੱਡੀ

Tuesday, Feb 14, 2023 - 10:39 AM (IST)

2023 ''ਚ ਹਵਾਈ ਯਾਤਰੀਆਂ ਦੀ ਗਿਣਤੀ ਹੋਰ ਵਧੇਗੀ : ਰੈੱਡੀ

ਨਵੀਂ ਦਿੱਲੀ- ਇਸ ਸਾਲ ਜੀ-20 ਮੀਟਿੰਗਾਂ ਅਤੇ ਹੋਰ ਕਾਰਕਾਂ ਕਾਰਨ ਹਵਾਈ ਯਾਤਰੀਆਂ ਦੀ ਗਿਣਤੀ 'ਚ ਹੋਰ ਵਾਧਾ ਹੋਣ ਦੀ ਉਮੀਦ ਹੈ। ਕੇਂਦਰੀ ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਜੀ. ਕਿਸ਼ਨ ਰੈੱਡੀ ਨੇ ਸੋਮਵਾਰ ਨੂੰ ਦੇਸ਼ ਦੇ ਨਾਗਰਿਕ ਹਵਾਬਾਜ਼ੀ ਉਦਯੋਗ 'ਚ ਵਿਕਾਸ ਦੀ ਸ਼ਲਾਘਾ ਕਰਦੇ ਹੋਏ ਇਹ ਗੱਲ ਕਹੀ।

ਇਹ ਵੀ ਪੜ੍ਹੋ-ਦੇਸੀ ਛੱਡ ਕੇ ਮਹਿੰਗੀ ਵਿਸਕੀ ਪੀਣ ਲੱਗੇ ਭਾਰਤੀ ! 60 ਫ਼ੀਸਦੀ ਉਛਲਿਆ ਸਕਾਟ ਦਾ ਇੰਪੋਰਟ

ਮੰਤਰੀ ਨੇ ਕਿਹਾ ਕਿ ਸਰਕਾਰ ਜਹਾਜ਼ਾਂ ਦੀ ਐੱਮ.ਆਰ.ਓ (ਰੱਖ-ਰਖਾਅ, ਮੁਰੰਮਤ ਅਤੇ ਓਵਰਆਲ) ਗਤੀਵਿਧੀਆਂ ਦੇ ਲਈ ਦੇਸ਼ ਨੂੰ ਹਬ ਬਣਾਉਣ ਦੀ ਵੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਦੇ ਨਾਲ, ਸੰਚਾਲਿਤ ਉਡਾਣ ਮਾਰਗਾਂ ਅਤੇ ਹਵਾਈ ਅੱਡਿਆਂ ਦੀ ਗਿਣਤੀ ਵੀ ਵਧਾ ਰਹੀ ਹੈ।
ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਹਵਾਬਾਜ਼ੀ ਬਾਜ਼ਾਰ ਹੈ। ਇਸ ਦੇ ਨਾਲ ਹੀ ਇਸ ਸੈਕਟਰ 'ਤੇ ਕੋਵਿਡ ਮਹਾਮਾਰੀ ਦੇ ਮਾੜੇ ਪ੍ਰਭਾਵ ਦੇ ਬਾਵਜੂਦ ਹਵਾਈ ਆਵਾਜਾਈ ਵਧ ਰਹੀ ਹੈ।

ਇਹ ਵੀ ਪੜ੍ਹੋ-FPI ਦੀ ਭਾਰਤੀ ਬਾਜ਼ਾਰ ਤੋਂ ਨਿਕਾਸੀ ਜਾਰੀ, ਫਰਵਰੀ 'ਚ ਹੁਣ ਤੱਕ 9,600 ਕਰੋੜ ਰੁਪਏ ਕੱਢੇ
ਰੈਡੀ ਨੇ ਕਿਹਾ ਕਿ ਜੀ-20 ਬੈਠਕਾਂ ਅਤੇ ਹੋਰ ਕਾਰਕਾਂ ਕਾਰਨ 2023 ਦੇ ਅੰਤ ਤੱਕ ਹਵਾਈ ਯਾਤਰੀਆਂ ਦੀ ਗਿਣਤੀ 'ਚ ਵਾਧਾ ਹੋਵੇਗਾ। ਮੰਤਰੀ ਦੇ ਅਨੁਸਾਰ, ਭਾਰਤ 'ਚ ਘਰੇਲੂ ਯਾਤਰੀਆਂ ਦੀ ਗਿਣਤੀ 2014 'ਚ ਛੇ ਕਰੋੜ ਸੀ, ਜੋ ਕੋਵਿਡ-19 ਤੋਂ ਪਹਿਲਾਂ 2020 'ਚ ਵੱਧ ਕੇ 14.30 ਕਰੋੜ ਹੋ ਗਈ। ਅੰਤਰਰਾਸ਼ਟਰੀ ਹਵਾਈ ਯਾਤਰੀਆਂ ਦੀ ਗਿਣਤੀ ਵੀ 233 ਕਰੋੜ ਤੋਂ ਵਧ ਕੇ 3.5 ਕਰੋੜ ਹੋ ਗਈ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News