ਭਾਰਤ ਅਤੇ ਅਮਰੀਕਾ ਵਿਚਾਲੇ ਸਹਿਯੋਗ ਦਾ ਅਗਲਾ ਮੋਰਚਾ ਪੁਲਾੜ : ਤਰਨਜੀਤ ਸੰਧੂ

09/17/2023 12:47:18 PM

ਵਾਸ਼ਿੰਗਟਨ (ਵਿਸ਼ੇਸ਼) - ਭਾਰਤ ਦੇ ਪੁਲਾੜ ਮਿਸ਼ਨ ਚੰਦਰਯਾਨ-3 ਦੀ ਸਫਲਤਾ ’ਤੇ ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਦਾ ਕਹਿਣਾ ਹੈ ਕਿ ਭਾਰਤ ਅਤੇ ਅਮਰੀਕਾ ਦੇ ਪੁਲਾੜ ਖੋਜ ਵਿਚ ਮਿਲ ਕੇ ਕੰਮ ਕਰਨ ਨਾਲ ਦੋਵੇਂ ਦੇਸ਼ ਉਸ ਪੁਰਾਣੀ ਕਹਾਵਤ ਨੂੰ ਝੁਠਲਾ ਦੇਣਗੇ ਕਿ ਆਸਮਾਨ ਦੀ ਹੱਦ ਹੁੰਦੀ ਹੈ।

ਤਰਨਜੀਤ ਸੰਧੂ ਨੇ ‘ਵਾਸ਼ਿੰਗਟਨ ਐਗਜ਼ਾਮੀਨਰ’ ਨਿਊਜ਼ ਆਊਟਲੈੱਟ ’ਤੇ ਲਿਖੇ ਆਪਣੇ ਲੇਖ ‘ਭਾਰਤ-ਅਮਰੀਕਾ ਸਹਿਯੋਗ ਲਈ ਪੁਲਾੜ ਅਗਲਾ ਮੋਰਚਾ’ ਵਿਚ ਕਿਹਾ ਕਿ ਭਾਵੇਂ ਚੰਦਰਮਾ ਦੇ ਦੱਖਣੀ ਧਰੁਵ ’ਤੇ ਆਪਣੀ ਪੁਲਾੜ ਗੱਡੀ ਨੂੰ ਉਤਾਰਣ ਦੀ ਸਫਲਤਾ ਹਾਸਲ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੋਵੇ ਪਰ ਇਹ ਜਿੱਤ ਸਮੁੱਚੀ ਮਨੁੱਖਤਾ ਦੀ ਹੈ।

ਇਹ ਵੀ ਪੜ੍ਹੋ : ਹੁਣ ਇਸ਼ਤਿਹਾਰਾਂ 'ਚ ਭੀਖ ਮੰਗਦੇ ਬੱਚੇ ਵਿਖਾਉਣ 'ਤੇ ਲੱਗੇਗਾ 10 ਲੱਖ ਦਾ ਜੁਰਮਾਨਾ, ਸਖ਼ਤ ਨਿਰਦੇਸ਼

ਚੰਦਰਯਾਨ-3 ਦੀ ਸਫਲਤਾ ਤੋਂ ਕੁਝ ਦਿਨਾਂ ਦੇ ਅੰਦਰ ਭਾਰਤ ਨੇ ਆਪਣਾ ਪਹਿਲਾ ਸੂਰਜੀ ਖੋਜ ਨਿਗਰਾਨ ‘ਆਦਿਤਿਆ ਐੱਲ-1’ ਲਾਂਚ ਕੀਤਾ। 2015 ਤੋਂ ਬਾਅਦ ਭਾਰਤ ਨੇ 37 ਦੇਸ਼ਾਂ ਦੇ 350 ਤੋਂ ਵੱਧ ਉਪਗ੍ਰਹਿ ਸਫਲਤਾਪੂਰਵਕ ਲਾਂਚ ਕੀਤੇ ਹਨ।

ਸੰਧੂ ਨੇ ਕਿਹਾ, ‘‘ਕਿਉਂਕਿ ਭਾਰਤ ਅਤੇ ਅਮਰੀਕਾ ਵਿਗਿਆਨਕ ਖੋਜ ਦੀ ਭਾਵਨਾ ਨੂੰ ਬਹੁਤ ਮਹੱਤਵ ਦਿੰਦੇ ਹਨ, ਇਸ ਲਈ ਦੋਵੇਂ ਦੇਸ਼ ਦਹਾਕਿਆਂ ਤੋਂ ਪੁਲਾੜ ਖੋਜ ’ਤੇ ਮਿਲ ਕੇ ਕੰਮ ਕਰ ਰਹੇ ਹਨ। ਪੁਲਾੜ ’ਚ ਸਾਡੇ ਦੋ-ਪੱਖੀ ਸਬੰਧਾਂ ਨੂੰ ਹੋਰ ਵਧਾਉਣ ਦੀਆਂ ਅਪਾਰ ਸੰਭਾਵਨਾਵਾਂ ਹਨ।

ਜੂਨ 2023 ’ਚ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਜੋ ਬਾਈਡੇਨ ਵਿਚਾਲੇ ਸਿਖਰ ਸੰਮੇਲਨ ਤੋਂ ਬਾਅਦ ਇਸਰੋ ਅਤੇ ਨਾਸਾ ਨੇ ਮਨੁੱਖੀ ਪੁਲਾੜ ਉਡਾਣ ਦੇ ਸਹਿਯੋਗ ਦਾ ਪਤਾ ਲਾਉਣ ਅਤੇ 2024 ’ਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਇਕ ਸਾਂਝਾ ਮਿਸ਼ਨ ਸ਼ੁਰੂ ਕਰਨ ਲਈ ਵਚਨਬੱਧਤਾ ਪ੍ਰਗਟਾਈ ਹੈ।

ਭਾਰਤ ਅਤੇ ਅਮਰੀਕਾ ਦੁਨੀਆ ਦੇ ਹੋਰ ਦੇਸ਼ਾਂ ਨੂੰ ਪੁਲਾੜ ਨਾਲ ਸਬੰਧਤ ਐਪਲੀਕੇਸ਼ਨਾਂ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਆਪਣੀ ਤਾਕਤ ਜੋੜ ਸਕਦੇ ਹਨ।

ਇਹ ਵੀ ਪੜ੍ਹੋ :  ਚੀਨ ਦੀ ਵਿਗੜਦੀ ਅਰਥਵਿਵਸਥਾ ਕਾਰਨ ਟੁੱਟ ਰਹੇ ਘਰ, ਸ਼ੇਅਰ ਵੇਚਣ ਲਈ ਅਰਬਪਤੀ ਲੈ ਰਹੇ ਤਲਾਕ

ਭਾਰਤ ਦੇ ਪੁਲਾੜ ਪ੍ਰੋਗਰਾਮ ਦੇ 3 ਪਹਿਲੂ ਵਿਸ਼ੇਸ਼

ਤਰਨਜੀਤ ਸੰਧੂ ਨੇ ਲੇਖ ’ਚ ਕਿਹਾ ਕਿ ਭਾਰਤ ਦੇ ਪੁਲਾੜ ਪ੍ਰੋਗਰਾਮ ਦੇ 3 ਪਹਿਲੂ ਵਿਸ਼ੇਸ਼ ਮਹੱਤਵ ਰੱਖਦੇ ਹਨ। ਸਭ ਤੋਂ ਪਹਿਲਾ, ਸੀਮਤ ਸਰੋਤਾਂ ਅਤੇ ਮੁਕਬਲੇਬਾਜ਼ੀ ਵਾਲੇ ਵਿਸ਼ਵ ’ਚ ਪ੍ਰੋਗਰਾਮ ਦੀ ਘੱਟ ਲਾਗਤ। ਉਨ੍ਹਾਂ ਉਦਾਹਰਣ ਦਿੱਤੀ ਕਿ ਇਸਰੋ ਦੇ ‘2014 ਮਾਰਸ ਆਰਬਿਟਰ ਮਿਸ਼ਨ’ ਦੀ ਲਾਗਤ 74 ਮਿਲੀਅਨ ਅਮਰੀਕੀ ਡਾਲਰ ਸੀ, ਜੋ ‘ਇੰਟਰਸਟੈਲਰ’ (160 ਮਿਲੀਅਨ ਡਾਲਰ), ‘ਦਿ ਮਾਰਟੀਅਨ’ (108 ਮਿਲੀਅਨ ਡਾਲਰ) ਅਤੇ ‘ਗ੍ਰੈਵਿਟੀ’ (100 ਮਿਲੀਅਨ ਡਾਲਰ) ਫਿਲਮਾਂ ਦੇ ਬਜਟ ਨਾਲੋਂ ਬਹੁਤ ਘੱਟ ਸੀ। ਦੂਜਾ, ਭਾਰਤ ਦੀ ਪੁਲਾੜ ਪਹਿਲਕਦਮੀ ਇਸ ਦੇ ਮੁੱਖ ਵਿਕਾਸਮੁਖੀ ਉਦੇਸ਼ਾਂ ਦੀ ਪੂਰਤੀ ਕਰਦੀ ਹੈ। ਇਨ੍ਹਾਂ ’ਚ ਮੌਸਮ ਦੀ ਭਵਿੱਖਬਾਣੀ, ਖੇਤੀਬਾੜੀ ਪੈਦਾਵਾਰ ਦਾ ਅਗਾਊਂ ਅੰਦਾਜ਼ਾ, ਮੱਛੀ ਪਾਲਣ ਅਤੇ ਐਕੁਆਕਲਚਰ, ਟੈਲੀ-ਸਿੱਖਿਆ ਅਤੇ ਟੈਲੀਮੈਡੀਸਨ ਤੋਂ ਲੈ ਕੇ ਵੱਖ-ਵੱਖ ਖੇਤਰਾਂ ’ਚ ਐਪਲੀਕੇਸ਼ਨਾਂ ਸ਼ਾਮਲ ਹਨ।

ਤੀਜੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ ਦੇ ਪੁਲਾੜ ਪ੍ਰੋਗਰਾਮ ’ਚ ਸਾਡਾ ਪੂਰਾ ਸਮਾਜ ਸ਼ਾਮਲ ਹੈ। ਇਸਰੋ ’ਚ ਕਈ ਮਹਿਲਾ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੇ ਚੰਦਰਯਾਨ-3 ਦੀ ਸਫਲਤਾ ’ਚ ਯੋਗਦਾਨ ਦਿੱਤਾ ਅਤੇ ਪੁਲਾੜ ਗੱਡੀ ਦੀ ਲੈਂਡਿੰਗ ਦੇ ਸਮੇਂ ਮਹਿਲਾ ਵਿਗਿਆਨੀਆਂ ਨਾਲ ਭਰੇ ਕਮਰੇ ਦੀਆਂ ਤਸਵੀਰਾਂ ਇਹ ਉਮੀਦ ਜਗਾਉਂਦੀਆਂ ਹਨ ਕਿ ਉਹ ਦੁਨੀਆ ਭਰ ’ਚ ਨੌਜਵਾਨ ਲੜਕੀਆਂ ਨੂੰ ਆਪਣੇ ਸੁਪਨਿਆਂ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕਰਨਗੀਆਂ।

 

ਇਹ ਵੀ ਪੜ੍ਹੋ :    ਈਸ਼ਾ ਅੰਬਾਨੀ ਦੀ ਕੰਪਨੀ ’ਤੇ ਕਰਜ਼ੇ ਦਾ ਭਾਰੀ ਬੋਝ, ਇਕ ਸਾਲ ’ਚ 73 ਫੀਸਦੀ ਵਧਿਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News