ਮਹਿੰਗਾਈ ਵਧਣ ਦਾ ਡਰ : ਐੱਮ. ਪੀ. ਸੀ. ਲੈ ਸਕਦੀ ਹੈ ਵਿਆਜ ਦਰਾਂ ਵਧਾਉਣ ਦਾ ਫੈਸਲਾ

02/26/2018 1:40:51 AM

ਨਵੀਂ ਦਿੱਲੀ-ਸੈਂਟਰਲ ਬੈਂਕ ਆਰ. ਬੀ. ਆਈ. ਦੀ ਮਾਨੇਟਰੀ ਪਾਲਿਸੀ ਕਮੇਟੀ (ਐੱਮ. ਪੀ. ਸੀ.) ਆਉਣ ਵਾਲੇ ਦਿਨਾਂ 'ਚ ਵਿਆਜ ਦਰਾਂ ਵਧਾਉਣ ਦਾ ਫੈਸਲਾ ਲੈ ਸਕਦੀ ਹੈ। ਹਾਲਾਂਕਿ ਇਕਾਨਮੀ 'ਚ ਹੁਣ ਰਿਕਵਰੀ ਸ਼ੁਰੂ ਹੋਈ ਹੈ, ਇਸ ਵਜ੍ਹਾ ਨਾਲ ਇਹ ਫੈਸਲਾ ਤੁਰੰਤ ਲਏ ਜਾਣ ਦੀ ਉਮੀਦ ਘੱਟ ਹੈ। ਗਲੋਬਲ ਫਾਈਨਾਂਸ਼ੀਅਲ ਸਰਵਿਸਿਜ਼ ਪ੍ਰਮੁੱਖ ਮਾਰਗਨ ਸਟੈਨਲੇ ਨੇ ਆਪਣੀ ਤਾਜ਼ਾ ਰਿਪੋਰਟ 'ਚ ਇਹ ਗੱਲਾਂ ਕਹੀਆਂ ਹਨ।
 ਮਾਰਗਨ ਸਟੈਨਲੇ ਦੀ ਰਿਸਰਚ ਰਿਪੋਰਟ 'ਚ ਕਿਹਾ ਗਿਆ ਹੈ ਕਿ ਆਰ. ਬੀ. ਆਈ. ਫਾਈਨਾਂਸ਼ੀਅਲ ਯੀਅਰ 2018 ਦੀ ਚੌਥੀ ਤਿਮਾਹੀ 'ਚ ਵਿਆਜ ਦਰਾਂ ਵਧਾਉਣ ਦਾ ਫੈਸਲਾ ਲੈ ਸਕਦੀ ਹੈ। ਰਿਪੋਰਟ ਅਨੁਸਾਰ ਆਉਣ ਵਾਲੇ ਦਿਨਾਂ 'ਚ ਦੇਸ਼ 'ਚ ਮਹਿੰਗਾਈ ਵਧਣ ਦਾ ਡਰ ਹੈ। ਐੱਮ. ਪੀ. ਸੀ. ਮੀਟਿੰਗ 'ਚ ਵੀ ਇਸ ਗੱਲ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ ਸੀ। ਅਜਿਹਾ ਲੱਗ ਰਿਹਾ ਹੈ ਕਿ ਅੰਦਾਜ਼ਨ ਸਮੇਂ ਤੋਂ ਪਹਿਲਾਂ ਹੀ ਆਰ. ਬੀ. ਆਈ. ਵਿਆਜ ਦਰਾਂ ਵਧਾਉਣ ਦਾ ਫੈਸਲਾ ਲੈ ਸਕਦਾ ਹੈ।


Related News