ਪਿਛਲੇ 2 ਸਾਲਾਂ ਵਿਚ ਅੱਜ ਪੈਟਰੋਲ-ਡੀਜ਼ਲ ਹੋਏ ਸਭ ਤੋਂ ਮਹਿੰਗੇ, ਜਾਣੋ ਕਿੰਨੇ ਵਧੇ ਭਾਅ

Friday, Dec 04, 2020 - 10:33 AM (IST)

ਪਿਛਲੇ 2 ਸਾਲਾਂ ਵਿਚ ਅੱਜ ਪੈਟਰੋਲ-ਡੀਜ਼ਲ ਹੋਏ ਸਭ ਤੋਂ ਮਹਿੰਗੇ, ਜਾਣੋ ਕਿੰਨੇ ਵਧੇ ਭਾਅ

ਨਵੀਂ ਦਿੱਲੀ — ਚੀਨ ਦੀ ਮੰਗ 'ਚ ਵਾਧੇ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧੇ ਨਾਲ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਲਗਾਤਾਰ ਤੀਜੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਅੱਜ ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ਵਿਚ ਡੀਜ਼ਲ 21 ਤੋਂ 24 ਪੈਸੇ ਅਤੇ ਪੈਟਰੋਲ ਦੀਆਂ ਕੀਮਤਾਂ ਵਿਚ 17 ਤੋਂ 20 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਦਿੱਲੀ ਵਿਚ ਅੱਜ ਡੀਜ਼ਲ ਦੀ ਕੀਮਤ 23 ਪੈਸੇ ਚੜ੍ਹ ਕੇ 73 ਰੁਪਏ ਪ੍ਰਤੀ ਲੀਟਰ ਤੋਂ ਉਪਰ ਹੋ ਗਈ। ਅਗਸਤ ਤੋਂ ਬਾਅਦ ਡੀਜ਼ਲ ਦੀ ਕੀਮਤ ਫਿਰ 73 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈ ਹੈ। ਪੈਟਰੋਲ ਦੀ ਕੀਮਤ ਵਿਚ 20 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।ਦੋਵੇਂ ਈਂਧਣ ਦੀਆਂ ਕੀਮਤਾਂ ਅੱਜ ਕ੍ਰਮਵਾਰ 82.86 ਰੁਪਏ ਅਤੇ ਡੀਜ਼ਲ 73.07 ਰੁਪਏ ਪ੍ਰਤੀ ਲੀਟਰ ਹੋ ਗਏ। 

ਇਹ ਵੀ ਪਡ਼੍ਹੋ : ਚੰਦਾ ਕੋਚਰ ਨੇ ਵੀਡੀਓਕਾਨ ਨਾਲ ਸਬੰਧਾਂ ਦਾ ਖੁਲਾਸਾ ਨਹੀਂ ਕੀਤਾ : ED

ਤੇਲ ਮਾਰਕੀਟਿੰਗ ਕੰਪਨੀਆਂ ਨੇ ਪਿਛਲੇ ਪੰਦਰਵਾੜੇ ਦੌਰਾਨ ਪੈਟਰੋਲ ਦੀਆਂ ਕੀਮਤਾਂ ਵਿਚ 12 ਵਾਰ 1.80 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਡੀਜ਼ਲ ਵੀ 2.61 ਰੁਪਏ ਮਹਿੰਗਾ ਹੋ ਗਿਆ ਹੈ। ਵਪਾਰਕ ਸ਼ਹਿਰ ਮੁੰਬਈ ਵਿਚ ਪੈਟਰੋਲ 19 ਪੈਸੇ ਵਧ ਕੇ 89.52 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 24 ਪੈਸੇ ਵਧ ਕੇ 79.66 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਕੋਲਕਾਤਾ ਵਿੱਚ ਪੈਟਰੋਲ ਦੀ ਕੀਮਤ 19 ਪੈਸੇ ਵਧ ਕੇ 84.37 ਰੁਪਏ ਪ੍ਰਤੀ ਲੀਟਰ ਹੋ ਗਈ ਹੈ ਅਤੇ ਡੀਜ਼ਲ ਦੀ ਕੀਮਤ 23 ਪੈਸੇ ਵਧ ਕੇ 76.64 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਚੇਨਈ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਇਆ ਹੈ। ਪੈਟਰੋਲ ਦੀ ਕੀਮਤ 17 ਪੈਸੇ ਵਧ ਕੇ 85.76 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 21 ਪੈਸੇ ਚੜ੍ਹ ਕੇ 78.45 ਰੁਪਏ ਪ੍ਰਤੀ ਲੀਟਰ ਹੋ ਗਈ।

ਇਹ ਵੀ ਪਡ਼੍ਹੋ : ਜਾਣੋ ਮਹਾਸ਼ਯ ਧਰਮਪਾਲ ਦਾ ਫ਼ਰਸ਼ ਤੋਂ ਅਰਸ਼ ਤੱਕ ਦੇ ਸਫ਼ਰ ਦੀ ਕਹਾਣੀ ਅਤੇ ਲੰਬੀ ਉਮਰ ਦਾ ਰਾਜ਼

ਅੱਜ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰੁਪਿਆ ਵਿਚ ਇਸ ਤਰ੍ਹਾਂ ਰਹੀਆਂ।

ਦਿੱਲੀ               82.86                73.07
ਮੁੰਬਈ              89.52                 79.66
ਚੇਨਈ              85.76                 78.45
ਕੋਲਕਾਤਾ           84.37                76.64

ਨੋਇਡਾ             83.02                73.48
ਲਖਨਊ           82.94                 73.41 
ਪਟਨਾ             85.43                78.36
ਚੰਡੀਗੜ੍ਹ       79.78                 72.81 

ਨੋਟ : ਲਗਾਤਾਰ ਵਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਕਾਰਨ ਤੁਹਾਡੇ ਜੀਵਨ ਉੱਤੇ ਪੈ ਰਹੇ ਇਨ੍ਹਾਂ ਦੇ ਪ੍ਰਭਾਵਾਂ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਦਿਓ। ਧੰਨਵਾਦ


author

Harinder Kaur

Content Editor

Related News