ਭਾਰੀ ਉਦਯੋਗ ਮੰਤਰਾਲੇ ਨੇ ਭੇਲ ਦੇ ਕੰਮਕਾਜ ਦੀ ਕੀਤੀ ਸਮੀਖਿਆ

Saturday, Oct 21, 2017 - 12:45 PM (IST)

ਭਾਰੀ ਉਦਯੋਗ ਮੰਤਰਾਲੇ ਨੇ ਭੇਲ ਦੇ ਕੰਮਕਾਜ ਦੀ ਕੀਤੀ ਸਮੀਖਿਆ

ਨਵੀਂ ਦਿੱਲੀ—ਭਾਰੀ ਉਦਯੋਗ ਮੰਤਰਾਲੇ ਨੇ ਬਿਜਲੀ ਉਪਕਰਣ ਬਣਾਉਣ ਵਾਲੀ ਜਨਤਕ ਖੇਤਰ ਦੀ ਕੰਪਨੀ ਭੇਲ ਦੇ ਕੰਮਕਾਜ ਅਤੇ ਭਵਿੱਖ ਦੀ ਤਿਆਰੀ ਦੀ ਅੱਜ ਸਮੀਖਿਆ ਕੀਤੀ। ਮੰਤਰਾਲੇ ਨੇ ਕੰਪਨੀ ਨੂੰ ਮੁਕਾਬਲਾ, ਨਵੀਨਤਾ ਅਤੇ ਡਿਜ਼ੀਟਲ ਤਕਨਾਲੋਜੀ ਦੀ ਵਰਤੋਂ 'ਤੇ ਜੋਰ ਦੇਣ ਦਾ ਨਿਰਦੇਸ਼ ਦਿੱਤਾ। ਭਾਰੀ ਉਦਯੋਗ ਮੰਤਰਾਲੇ 'ਚ ਸਕੱਤਰ ਆਸ਼ਾ ਰਾਮ ਸਿਹਾਗ ਨੇ ਕੰਪਨੀ ਦੇ ਵੱਖ-ਵੱਖ ਕਾਰੋਬਾਰ 'ਚ ਜਾਣ ਲਈ ਚੁੱਕੇ ਜਾ ਰਹੇ ਕਦਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਦਿਸ਼ਾ 'ਚ ਕੀਤੀ ਜਾ ਰਹੀ ਪਹਿਲ 'ਤੇ ਧਿਆਨ ਬਣਾਏ ਰੱਖਣ ਦੀ ਲੋੜ ਨੂੰ ਰੇਖਾਂਕਿਤ ਕੀਤਾ।
ਕੰਪਨੀ ਵਲੋਂ ਜਾਰੀ ਬਿਆਨ ਮੁਤਾਬਕ ਸਿਹਾਗ ਨੂੰ ਕੰਪਨੀ ਦੇ ਕੰਮਕਾਜ, ਵਿਨਿਰਮਾਣ, ਪ੍ਰਾਜੈਕਟ, ਲਾਗੂ ਕਰਨ ਦੀ ਸਮਰੱਥਾ, ਵੱਖ-ਵੱਖ ਕਾਰੋਬਾਰ 'ਚ ਜਾਣ ਦੀ ਯੋਜਨਾ ਅਤੇ ਮੁਕਾਬਲਾ ਸਮਰੱਥਾ ਵਧਾਉਣ ਅਤੇ ਖੋਜ ਅਤੇ ਵਿਕਾਸ ਦੇ ਖੇਤਰ 'ਚ ਸਮਰੱਥਾ ਵਧਾਉਣ ਨੂੰ ਲੈ ਕੇ ਕੀਤੇ ਜਾ ਰਹੇ ਉਪਾਵਾਂ ਦੇ ਬਾਰੇ 'ਚ ਜਾਣਕਾਰੀ ਦਿੱਤੀ ਗਈ।
ਬਿਆਨ 'ਚ ਕਿਹਾ ਗਿਆ ਹੈ ਕਿ ਸਕੱਤਰ ਨੇ ਭੇਲ ਦੇ ਵੱਖ-ਵੱਖ ਵਪਾਰ ਪੋਰਟਫੋਲੀਓ, ਉਸ ਦੇ ਕੰਮਕਾਜ ਅਤੇ ਜਿਸ ਤਰੀਕੇ ਨਾਲ ਕੰਪਨੀ ਚੁਣੌਤੀਆਂ ਦਾ ਹੱਲ ਕਰ ਰਹੀ ਹੈ, ਉਸ ਦੀ ਸ਼ਲਾਘਾ ਕੀਤੀ। ਸਕੱਤਰ ਮੁਤਾਬਕ ਜਿਸ ਤਰੀਕੇ ਨਾਲ ਕੰਪਨੀ ਕੰਮ ਕਰ ਰਹੀ ਹੈ ਇਹ ਉਸ ਦੇ ਗਤੀਸ਼ੀਲ ਹੋਣ ਦਾ ਸੰਕੇਤ ਦਿੰਦਾ ਹੈ। ਇਸ ਮੌਕੇ 'ਤੇ ਭੇਲ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਤੁਲ ਸੋਬਤੀ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।


Related News