ਬਾਜ਼ਾਰ 'ਚ ਬਹਾਰ, ਸੈਂਸੈਕਸ 256 ਅੰਕ ਚੜ੍ਹਿਆ ਅਤੇ ਨਿਫਟੀ 10690 ਦੇ ਪਾਰ ਬੰਦ

Friday, Apr 27, 2018 - 03:55 PM (IST)

ਬਾਜ਼ਾਰ 'ਚ ਬਹਾਰ, ਸੈਂਸੈਕਸ 256 ਅੰਕ ਚੜ੍ਹਿਆ ਅਤੇ ਨਿਫਟੀ 10690 ਦੇ ਪਾਰ ਬੰਦ

ਨਵੀਂ ਦਿੱਲੀ—ਗਲੋਬਲ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਵਾਧੇ ਨਾਲ ਬੰਦ ਹੋਏ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 256.10 ਅੰਕ ਭਾਵ 0.74 ਫੀਸਦੀ ਵਧ ਕੇ 34,969.70 'ਤੇ ਅਤੇ ਨਿਫਟੀ 74.50 ਅੰਕ ਭਾਵ 0.70 ਫੀਸਦੀ ਵਧ ਕੇ 10,692.3 'ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਅੱਜ ਸੈਂਸੈਕਸ 35000 ਅਤੇ ਨਿਫਟੀ 10700 ਦੇ ਪਾਰ ਜਾਣ 'ਚ ਕਾਮਯਾਬ ਹੋਇਆ।

ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਗਿਰਾਵਟ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਵਾਧਾ ਦਿਸਿਆ ਹੈ। ਬੀ.ਐੱਸ.ਈ. ਦੇ ਮਿਡਕੈਪ ਇੰਡੈਕਸ 'ਚ 0.79 ਫੀਸਦੀ ਅਤੇ ਸਮਾਲਕੈਪ ਇੰਡੈਕਸ 'ਚ 0.42 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਨਿਫਟੀ ਦਾ ਮਿਡਕੈਪ 100 ਇੰਡੈਕਸ 0.67 ਫੀਸਦੀ ਤੱਕ ਵਧ ਕੇ ਬੰਦ ਹੋਇਆ ਹੈ। 
ਬੈਂਕ ਨਿਫਟੀ 'ਚ ਤੇਜ਼ੀ
ਬੈਂਕਿੰਗ, ਆਟੋ, ਐੱਫ.ਐੱਮ.ਸੀ.ਜੀ. ਅਤੇ ਫਾਰਮਾ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ ਇੰਡੈਕਸ 1.53 ਫੀਸਦੀ, ਐੱਫ.ਐੱਮ.ਸੀ.ਜੀ. ਸ਼ੇਅਰ 0.32 ਫੀਸਦੀ, ਆਟੋ ਸ਼ੇਅਰ 0.41 ਫੀਸਦੀ, ਫਾਰਮਾ ਸ਼ੇਅਰ 1.02 ਫੀਸਦੀ ਅਤੇ ਮੈਟਲ ਸ਼ੇਅਰ 0.71 ਫੀਸਦੀ ਵਧੇ ਹਨ। ਆਈ.ਟੀ. ਸ਼ੇਅਰਾਂ 'ਚ 1.65 ਫੀਸਦੀ ਦੀ ਗਿਰਾਵਟ ਹੈ। 
ਟਾਪ ਗੇਨਰਸ
ਐਕਸਿਸ ਬੈਂਕ, ਐੱਸ.ਬੀ.ਆਈ., ਆਈ.ਸੀ.ਆਈ.ਸੀ.ਆਈ. ਬੈਂਕ, ਐੱਚ.ਪੀ.ਸੀ.ਐੈੱਲ, ਲਾਰਸਨ, ਸਨ ਫਾਰਮਾ
ਟਾਪ ਲੂਜਰਸ
ਐੱਚ.ਸੀ.ਐੱਲ. ਟੈੱਕ, ਟੈੱਕ ਮਹਿੰਦਰਾ, ਟੀ.ਸੀ.ਐੱਸ., ਵਿਪਰੋ, ਮਾਰੂਤੀ ਸੁਜ਼ੂਕੀ, ਕੋਲ ਇੰਡੀਆ, ਹੀਰੋ ਮੋਟੋਕਾਰਪ।


Related News