ਡਾਲਰ ਸੰਕਟ ਨਾਲ ਜੂਝ ਰਹੇ ਮਾਲਦੀਵ ਨੇ ਨਵਾਂ ਵਿਦੇਸ਼ੀ ਕਰੰਸੀ ਨਿਯਮ ਕੀਤਾ ਲਾਗੂ

Sunday, Oct 20, 2024 - 06:25 PM (IST)

ਮਾਲੇ (ਭਾਸ਼ਾ) - ਡਾਲਰ ਸੰਕਟ ਨਾਲ ਜੂਝ ਰਹੇ ਮਾਲਦੀਵ ਨੇ ਇਕ ਨਵਾਂ ਵਿਦੇਸ਼ੀ ਕਰੰਸੀ ਨਿਯਮ ਲਾਗੂ ਕੀਤਾ ਹੈ। ਇਸ ਤਹਿਤ ਵਿਦੇਸ਼ੀ ਕਰੰਸੀ ’ਚ ਲੈਣ-ਦੇਣ ਦੇ ਤਰੀਕਿਆਂ ਨੂੰ ਸੀਮਿਤ ਕੀਤਾ ਗਿਆ ਹੈ ਅਤੇ ਸੈਰ-ਸਪਾਟਾ ਅਦਾਰਿਆਂ ਅਤੇ ਬੈਂਕਾਂ ’ਤੇ ਲਾਜ਼ਮੀ ਵਿਦੇਸ਼ੀ ਕਰੰਸੀ ਐਕਸਚੇਂਜ ਕੰਟਰੋਲ ਲਾਇਆ ਗਿਆ ਹੈ।

ਪਿਛਲੇ ਸਾਲ ਰਾਸ਼ਟਰਪਤੀ ਮੁਹੰਮਦ ਮੁਇੱਜੂ ਦੇ ‘ਇੰਡੀਆ ਆਊਟ’ ਅਭਿਆਨ ਦੇ ਜਵਾਬ ’ਚ ਭਾਰਤੀ ਸੈਲਾਨੀਆਂ ਨੂੰ ਇਸ ਖੂਬਸੂਰਤ ਟਾਪੂ ਦੇਸ਼ਾਂ ਤੋਂ ਦੂਰ ਰਹਿਣ ਦੀ ਕਾਲ ਤੋਂ ਬਾਅਦ ਮਾਲਦੀਵ ਦੀ ਅਰਥਵਿਵਸਥਾ ਨੂੰ ਝਟਕਾ ਲੱਗਾ ਹੈ।

ਪਿਛਲੇ ਮਹੀਨੇ ਮਾਲਦੀਵ ਇਸਲਾਮਿਕ ਬਾਂਡ ਭੁਗਤਾਨ ’ਚ ਸੰਭਾਵਿਕ ਊਣਤਾਈ ਤੋਂ ਬੱਚ ਗਿਆ।


Harinder Kaur

Content Editor

Related News