ਚਲੀ ਗਈ ਹੈ ਨੌਕਰੀ! ਤਾਂ ਸਰਕਾਰ ਦੀ ਇਸ ਸਕੀਮ ਨਾਲ 2 ਸਾਲ ਤੱਕ ਮਿਲੇਗੀ ਤਨਖਾਹ
Saturday, May 09, 2020 - 10:50 AM (IST)

ਨਵੀਂ ਦਿੱਲੀ — ਕੋਰੋਨਾਵਾਇਰਸ ਸੰਕਟ ਨਾਲ ਦੇਸ਼ ਦੀ ਆਰਥਿਕਤਾ ਬੁਰੀ ਤਰ੍ਹਾਂ ਬਰਬਾਦ ਹੋਈ ਹੈ। ਇਸ ਕਾਰਨ ਬਹੁਤ ਸਾਰੀਆਂ ਕੰਪਨੀਆਂ ਨੇ ਛਾਂਟੀ ਸ਼ੁਰੂ ਕਰ ਦਿੱਤੀ ਹੈ ਅਤੇ ਕਿਤੇ-ਕਿਤੇ ਤਨਖਾਹ ਕੱਟੀ ਜਾ ਰਹੀ ਹੈ। ਇਸ ਸੰਕਟ ਦੀ ਸਥਿਤੀ 'ਚ ਕੋਈ ਅਜਿਹਾ ਉਦਯੋਗ ਨਹੀਂ ਹੈ ਜਿੱਥੇ ਲੋਕਾਂ ਦੀਆਂ ਨੌਕਰੀਆਂ 'ਤੇ ਕੋਈ ਸੰਕਟ ਨਾ ਹੋਵੇ। ਜੇ ਤੁਸੀਂ ਵੀ ਕਿਸੇ ਨੌਕਰੀ ਨਾਲ ਸਬੰਧਤ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ, ਤਾਂ ਇਹ ਖਬਰ ਤੁਹਾਡੇ ਲਈ ਹੈ। ਦਰਅਸਲ, ਕੇਂਦਰ ਸਰਕਾਰ ਦੀ ਇਕ ਯੋਜਨਾ ਹੈ ਜਿਸ ਦੇ ਤਹਿਤ ਬੇਰੁਜ਼ਗਾਰੀ ਦੀ ਸਥਿਤੀ ਵਿਚ ਕਰਮਚਾਰੀ ਨੂੰ 24 ਮਹੀਨਿਆਂ ਲਈ ਪੈਸੇ ਮਿਲਣਗੇ। ਆਓ ਜਾਣਦੇ ਹਾਂ ਇਸ ਯੋਜਨਾ ਬਾਰੇ
ਦੋ ਸਾਲ ਲਈ ਆਰਥਿਕ ਸਹਾਇਤਾ
ਸਰਕਾਰ ਦੀ ਇਸ ਯੋਜਨਾ ਦਾ ਨਾਮ ਹੈ 'ਅਟਲ ਬੀਮਾਯੁਕਤ ਵਿਅਕਤੀ ਭਲਾਈ ਯੋਜਨਾ'। ਇਸ ਯੋਜਨਾ ਦੇ ਤਹਿਤ ਸਰਕਾਰ ਨੌਕਰੀ ਜਾਣ 'ਤੇ ਤੁਹਾਨੂੰ ਦੋ ਸਾਲ ਤੱਕ ਵਿੱਤੀ ਸਹਾਇਤਾ ਦਿੰਦੀ ਰਹੇਗੀ। ਇਹ ਵਿੱਤੀ ਸਹਾਇਤਾ ਹਰ ਮਹੀਨੇ ਦਿੱਤੀ ਜਾਏਗੀ। ਬੇਰੁਜ਼ਗਾਰ ਵਿਅਕਤੀ ਨੂੰ ਇਹ ਲਾਭ ਉਸ ਦੀ ਪਿਛਲੇ 90 ਦਿਨਾਂ ਦੀ ਔਸਤਨ ਆਮਦਨੀ ਦੇ 25 ਫੀਸਦੀ ਦੇ ਬਰਾਬਰ ਦਿੱਤਾ ਜਾਵੇਗਾ। ਇਸ ਯੋਜਨਾ ਦਾ ਲਾਭ ਸੰਗਠਿਤ ਸੈਕਟਰ ਦੇ ਉਹ ਕਰਮਚਾਰੀ ਲੈ ਸਕਦੇ ਹਨ ਜਿਹੜੇ ਈ.ਐਸ.ਆਈ.ਸੀ. ਨਾਲ ਬੀਮਾ ਯੁਕਤ ਹਨ ਅਤੇ ਦੋ ਸਾਲ ਤੋਂ ਵੱਧ ਸਮਾਂ ਨੌਕਰੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਆਧਾਰ ਅਤੇ ਬੈਂਕ ਖਾਤੇ ਡੇਟਾ ਬੇਸ ਨਾਲ ਜੁੜਿਆ ਹੋਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ: ਸਰਕਾਰ ਦਾ ਕਿਸਾਨਾਂ ਲਈ ਤੋਹਫ਼ਾ! ਕੇਸੀਸੀ ਦਾ 10% ਇਸ ਕੰਮ ਲਈ ਕੀਤਾ ਜਾ ਸਕੇਗਾ ਇਸਤੇਮਾਲ
ਇਸ ਤਰੀਕੇ ਨਾਲ ਕਰਵਾਓ ਰਜਿਸਟ੍ਰੇਸ਼ਨ
ਜੇਕਰ ਤੁਸੀਂ ਵੀ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਪਹਿਲਾਂ ESIC ਦੀ ਵੈਬਸਾਈਟ 'ਤੇ ਜਾ ਕੇ ਅਟਲ ਬੀਮਾਯੁਕਤ ਵਿਅਕਤੀ ਭਲਾਈ ਯੋਜਨਾ ਲਈ ਰਜਿਸਟਰ ਕਰਵਾਉਣਾ ਪਏਗਾ। ਸਕੀਮ ਬਾਰੇ ਵਿਸਥਾਰ ਜਾਣਕਾਰੀ ਲਈ, ਤੁਸੀਂ ਲਿੰਕ 'ਤੇ ਕਲਿੱਕ ਕਰੋ
https://www.esic.nic.in/attachments/circularfile/93e904d2e3084d65fdf7793e9098d125.pdf.
ਇਹ ਲੋਕ ਨਹੀਂ ਲੈ ਸਕਣਗੇ ਯੋਜਨਾ ਦਾ ਲਾਭ
ਜ਼ਿਕਰਯੋਗ ਹੈ ਕਿ ਅਜਿਹੇ ਲੋਕਾਂ ਨੂੰ ਯੋਜਨਾ ਦਾ ਲਾਭ ਨਹੀਂ ਮਿਲੇਗਾ ਜਿਨ੍ਹਾਂ ਨੂੰ ਗਲਤ ਚਾਲ-ਚਲਣ ਕਰਕੇ ਕੰਪਨੀ ਤੋਂ ਕੱਢ ਦਿੱਤਾ ਗਿਆ ਹੈ, ਉਨ੍ਹਾਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ। ਇਸ ਤੋਂ ਇਲਾਵਾ ਉਹ ਕਰਮਚਾਰੀ ਜਿਨ੍ਹਾਂ 'ਤੇ ਅਪਰਾਧਿਕ ਮਾਮਲਾ ਦਰਜ ਹੈ ਜਾਂ ਸਵੈਇੱਛੁਕ ਰਿਟਾਇਰਮੈਂਟ (ਵੀਆਰਐਸ) ਲੈ ਲੈਂਦੇ ਹਨ ਉਹ ਵੀ ਇਸ ਸਕੀਮ ਦਾ ਲਾਭ ਨਹੀਂ ਲੈ ਸਕਣਗੇ।
ਇਹ ਵੀ ਪੜ੍ਹੋ: ਰਤਨ ਟਾਟਾ ਨੇ ਦੋ ਸਾਲ ਪੁਰਾਣੀ ਕੰਪਨੀ ਵਿਚ ਕੀਤਾ ਨਿਵੇਸ਼, 18 ਸਾਲ ਦਾ ਹੈ ਫਾਊਂਡਰ