IMF ਨੇ G-20 ਸੰਮੇਲਨ ਤੋਂ ਪਹਿਲਾਂ ਅਰਥਵਿਵਸਥਾ ਨੂੰ ਲੈ ਕੇ ਦਿੱਤੀ ਚਿਤਾਵਨੀ, ਚੀਨ-ਯੂਰਪ 'ਚ ਵੀ ਵਧਿਆ ਸੰਕਟ
Tuesday, Nov 15, 2022 - 03:08 PM (IST)
ਨਵੀਂ ਦਿੱਲੀ : ਜੀ-20 ਸੰਮੇਲਨ ਤੋਂ ਠੀਕ ਪਹਿਲਾਂ ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨੇ ਵਿਸ਼ਵ ਅਰਥਵਿਵਸਥਾ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ। IMF ਦਾ ਕਹਿਣਾ ਹੈ ਕਿ ਵਿਸ਼ਵ ਅਰਥਵਿਵਸਥਾ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ। ਸਥਿਤੀ ਪਿਛਲੇ ਮਹੀਨੇ ਦੀ ਭਵਿੱਖਬਾਣੀ ਨਾਲੋਂ ਵਿਗੜਦੀ ਜਾਪਦੀ ਹੈ। IMF ਦੇ ਮੁਤਾਬਕ, ਇਹ ਗੱਲ ਪਿਛਲੇ ਕੁਝ ਮਹੀਨਿਆਂ ਦੇ ਪਰਜੇਜਿੰਗ ਮੈਨੇਜਰ ਇੰਡੈਕਸ 'ਚ ਸਾਹਮਣੇ ਆਈ ਹੈ। ਇੰਨਾ ਹੀ ਨਹੀਂ ਆਈ.ਐੱਮ.ਐੱਫ. ਦਾ ਕਹਿਣਾ ਹੈ ਕਿ ਦੁਨੀਆ ਭਰ ਦੀਆਂ ਅਰਥਵਿਵਸਥਾਵਾਂ ਨੇ ਜਿਨ੍ਹਾਂ ਮੁਦਰਾ ਨੀਤੀਆਂ ਨੂੰ ਸਖ਼ਤ ਕੀਤਾ ਹੈ ਅਤੇ ਮਹਿੰਗਾਈ ਵਧੀ ਹੈ, ਇਸ ਨਾਲ ਅਜਿਹੇ ਹਾਲਾਤ ਪੈਦਾ ਕੀਤੇ ਹਨ। IMF ਨੇ ਆਪਣੇ ਅੰਦਾਜ਼ੇ 'ਚ ਕਿਹਾ ਹੈ ਕਿ ਚੀਨ ਦੀ ਅਰਥਵਿਵਸਥਾ 'ਚ ਸੁਸਤੀ ਆਈ ਹੈ ਅਤੇ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ।
ਇਹ ਵੀ ਪੜ੍ਹੋ : ਵਿਆਹਾਂ ਦਾ ਸ਼ਿੰਗਾਰ ਬਣੀ ਲਗਜ਼ਰੀ ਹੋਟਲਾਂ ਦੀ ਸ਼ਾਨ, ਕੋਰੋਨਾ ਸੰਕਟ ਤੋਂ ਬਾਅਦ ਉਦਯੋਗ ਨੂੰ ਵਧੀਆ ਸੀਜ਼ਨ ਦੀ ਉਮੀਦ
ਇਸ ਤੋਂ ਇਲਾਵਾ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਕਾਰਨ ਦੁਨੀਆ 'ਚ ਅਨਾਜ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਇਸ ਕਾਰਨ ਅਜਿਹੀ ਸਥਿਤੀ ਪੈਦਾ ਹੋ ਰਹੀ ਹੈ ਕਿ ਵਿਸ਼ਵ ਅਰਥਵਿਵਸਥਾ ਵਿੱਚ ਮੰਦੀ ਹੈ। ਪਿਛਲੇ ਮਹੀਨੇ ਹੀ ਗਲੋਬਲ ਇੰਸਟੀਚਿਊਟ ਨੇ 2023 'ਚ ਵਿਸ਼ਵ ਆਰਥਿਕ ਵਿਕਾਸ ਦੇ ਅਨੁਮਾਨ ਨੂੰ 2.9 ਫੀਸਦੀ ਤੋਂ ਘਟਾ ਕੇ 2.7 ਫੀਸਦੀ ਕਰਨ ਦਾ ਐਲਾਨ ਕੀਤਾ ਸੀ। ਜੀ-20 ਨੇਤਾਵਾਂ ਦੇ ਸੰਮੇਲਨ ਤੋਂ ਪਹਿਲਾਂ ਇੱਕ ਬਲਾਗ ਵਿੱਚ ਆਈਐਮਐਫ ਨੇ ਕਿਹਾ ਕਿ ਵਿਸ਼ਵ ਅਰਥਵਿਵਸਥਾ ਨੂੰ ਲੈ ਕੇ ਜੋ ਸੰਕੇਤ ਮਿਲ ਰਹੇ ਹਨ, ਉਹ ਹੌਲੀ ਹੋਣ ਦੀ ਗੱਲ ਕਰ ਰਹੇ ਹਨ। ਖਾਸ ਕਰਕੇ ਯੂਰਪ ਵਿੱਚ ਮੰਦੀ ਦੀ ਸਥਿਤੀ ਬਣੀ ਹੋਈ ਹੈ। ਦੁਨੀਆ ਦੇ ਹੋਰ ਹਿੱਸਿਆਂ 'ਤੇ ਇਸਦਾ ਪ੍ਰਭਾਵ ਦੇਖਣ ਨੂੰ ਮਿਲੇਗਾ।
ਇਹ ਵੀ ਪੜ੍ਹੋ : Elon Musk ਦਾ ਇਕ ਹੋਰ ਝਟਕਾ, ਹੁਣ ਟਵਿੱਟਰ 'ਚ ਠੇਕੇ 'ਤੇ ਕੰਮ ਕਰਨ ਵਾਲੇ ਲੋਕਾਂ ਦੀ ਸ਼ੁਰੂ ਕੀਤੀ ਛਾਂਟੀ
IMF ਦਾ ਕਹਿਣਾ ਹੈ ਕਿ ਨਿਰਮਾਣ ਅਤੇ ਸੇਵਾਵਾਂ ਦੀ ਗਤੀਵਿਧੀ ਕਮਜ਼ੋਰ ਹੋਈ ਹੈ। ਦੁਨੀਆ ਦੀਆਂ ਚੋਟੀ ਦੀਆਂ 20 ਅਰਥਵਿਵਸਥਾਵਾਂ ਦੀ ਇਹੋ ਹਾਲਤ ਹੈ। ਇੱਕ ਪਾਸੇ ਮਹਿੰਗਾਈ ਦਰ ਵਿੱਚ ਵਾਧਾ ਹੋਇਆ ਹੈ, ਦੂਜੇ ਪਾਸੇ ਮੰਗ ਅਤੇ ਉਤਪਾਦਨ ਵਿੱਚ ਕਮੀ ਆਈ ਹੈ। IMF ਦਾ ਕਹਿਣਾ ਹੈ ਕਿ ਵਿਸ਼ਵ ਅਰਥਵਿਵਸਥਾ ਨੂੰ ਦਰਪੇਸ਼ ਸੰਕਟ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਲੱਗਦਾ ਹੈ ਕਿ ਆਉਣ ਵਾਲਾ ਸਮਾਂ ਚੁਣੌਤੀਪੂਰਨ ਹੋਣ ਵਾਲਾ ਹੈ। ਇੰਨਾ ਹੀ ਨਹੀਂ ਯੂਰਪ ਵਿਚ ਊਰਜਾ ਸੰਕਟ ਨੇ ਵਿਕਾਸ ਦਰ ਨੂੰ ਹੌਲੀ ਕਰਨ ਅਤੇ ਮਹਿੰਗਾਈ ਵਧਾਉਣ ਦਾ ਵੀ ਕੰਮ ਕੀਤਾ ਹੈ। ਗਲੋਬਲ ਬਾਡੀ ਨੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਮਹਿੰਗਾ ਵਧਦੀ ਰਹੀ ਤਾਂ ਫਿਰ ਦੁਨੀਆ ਭਰ ਵਿਚ ਪਾਲਿਸੀ ਰੇਟ ਵਿਚ ਵਾਧਾ ਹੋਵੇਗਾ ਅਤੇ ਇਸ ਨਾਲ ਆਰਥਿਕ ਸਥਿਤੀ ਮੁਸ਼ਕਲ ਹੋ ਸਕਦੀ ਹੈ।
ਇਹ ਵੀ ਪੜ੍ਹੋ : Jio ਚੁਣਿਆ ਗਿਆ ਦੇਸ਼ ਦਾ ਸਭ ਤੋਂ ਮਜ਼ਬੂਤ ਟੈਲੀਕਾਮ ਬ੍ਰਾਂਡ, ਦੇਖੋ ਦੇਸ਼ ਦੇ ਹੋਰ ਨੰਬਰ ਵਨ ਬ੍ਰਾਂਡਸ ਦੀ ਸੂਚੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।