G-20 ਦੌਰਾਨ ਆਸਮਾਨ ’ਤੇ ਪੁੱਜੇ ਦਿੱਲੀ ’ਚ ਹੋਟਲ ਦੇ ਰੇਟ, ਅਗਲੇ ਹਫਤੇ 3 ਗੁਣਾਂ ਤੱਕ ਵੱਧ ਜਾਣਗੀਆਂ ਕੀਮਤਾਂ
Monday, Sep 04, 2023 - 09:38 AM (IST)
ਨਵੀਂ ਦਿੱਲੀ (ਇੰਟ.) - ਦਿੱਲੀ ਦੀ ਹੋਟਲ ਇੰਡਸਟਰੀ ਹੁਣ ਤੱਕ ਦੀ ਸਭ ਤੋਂ ਬੀਜ਼ੀ ਅਤੇ ਹਾਈ ਪ੍ਰੋਫਾਈਲ ਸੀਜ਼ਨ ’ਚ ਐਂਟਰੀ ਕਰ ਚੁੱਕੀ ਹੈ। ਇਸ ਦੇ ਨਾਲ ਦਿੱਲੀ ’ਚ ਹੋਟਲ ਦਾ ਕਿਰਾਇਆ ਆਸਮਾਨ ਛੂਹਣ ਲੱਗਾ ਹੈ। ਦਰਅਸਲ, ਭਾਰਤ ਇਸ ਵਾਰ ਜੀ-20 ਸਮਿਟ ਦੀ ਮੇਜ਼ਬਾਨੀ ਕਰ ਰਿਹਾ ਹੈ। ਅਜਿਹੇ ’ਚ ਵਿਦੇਸ਼ੀ ਮਹਿਮਾਨਾਂ ਦੇ ਰੁਕਣ ਦਾ ਇੰਤਜ਼ਾਮ ਦਿੱਲੀ ਦੇ ਪ੍ਰੀਮੀਅਮ ਹੋਟਲ ’ਚ ਕੀਤਾ ਗਿਆ ਹੈ। ਦਿੱਲੀ ’ਚ ਜੀ-20 ਦੀ ਬੈਠਕ 9 ਅਤੇ 10 ਸਤੰਬਰ ਨੂੰ ਹੋਣੀ ਹੈ।
ਇਹ ਵੀ ਪੜ੍ਹੋ : Rasna ਹੋ ਸਕਦੀ ਹੈ ਦਿਵਾਲੀਆ! 71 ਲੱਖ ਰੁਪਏ ਦੇ ਮਾਮਲੇ ’ਚ NCLT ’ਚ ਹੋਵੇਗੀ ਸੁਣਵਾਈ
ਗਲੋਬਲ ਸਮਿਟ ਦੀ ਬੈਠਕ ਨਾਲ ਹੋਟਲ ਇੰਡਸਟਰੀ ’ਚ ਕਾਫੀ ਡਿਮਾਂਡ ਵੇਖੀ ਜਾ ਰਹੀ ਹੈ, ਜਿਸ ਹੋਟਲ ’ਚ ਜੋ ਬਾਈਡੇਨ ਠਹਿਰੇ ਹਨ, ਉਸ ਹੋਟਲ ’ਚ ਇਕ ਦਿਨ ਦਾ ਕਿਰਾਇਆ 20 ਲੱਖ ਰੁਪਏ ਹੈ, ਉਥੇ ਹੀ, ਆਮ ਜਨਤਾ ਲਈ ਵੀ ਹੋਟਲ ਦੇ ਰੇਟਸ ਵਧਾਏ ਗਏ ਹਨ। ਨੈਸ਼ਨਲ ਕੈਪੀਟਲ ਦਿੱਲੀ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ’ਚ ਹੋਟਲਾਂ ਦੇ ਸੁਇਟਸ ਅਤੇ ਕਮਰਿਆਂ ਦੇ ਕਿਰਾਏ ’ਚ ਭਾਰੀ ਉਛਾਲ ਵੇਖਿਆ ਜਾ ਰਿਹਾ ਹੈ। ਉਥੇ ਹੀ, ਹੋਟਲ ਮਾਲਿਕਾਂ ਮੁਤਾਬਕ ਅਗਲੇ ਹਫਤੇ ਤੱਕ ਹੋਟਲ ਦੀਆਂ ਕੀਮਤਾਂ 3 ਗੁਣਾਂ ਤੱਕ ਵੱਧ ਸਕਦੀਆਂ ਹਨ।
ਇਹ ਵੀ ਪੜ੍ਹੋ : ਕੀ ਤੁਹਾਡੇ ਘਰ ਵੀ ਬੇਕਾਰ ਪਏ ਹਨ ਮੋਬਾਈਲ ਫੋਨ ਤੇ ਲੈਪਟਾਪ, ਜਾਣੋ ਕੀ ਕਹਿੰਦੀ ਹੈ ਰਿਪੋਰਟ
ਹੋਟਲ ਕਿਰਾਏ ’ਚ ਰਾਕੇਟ ਤੇਜ਼ੀ
ਜਿਨ੍ਹਾਂ ਹੋਟਲ ਦਾ ਕਿਰਾਇਆ ਆਮ ਤੌਰ ’ਤੇ 15 ਤੋਂ 20 ਹਜ਼ਾਰ ਹੋਇਆ ਕਰਦਾ ਸੀ, ਉਸ ਦੀ ਕੀਮਤ ਹੁਣ ਲੱਖਾਂ ’ਚ ਪਹੁੰਚ ਗਈ ਹੈ। ਮੀਡੀਆ ਰਿਪੋਰਟਸ ਮੁਤਾਬਕ, ਹੋਟਲਾਂ ਦੇ ਸੁਇਟਸ ਅਤੇ ਕਮਰਿਆਂ ਦੀ ਡਿਮਾਂਡ ’ਚ ਰਾਕੇਟ ਦੀ ਤਰ੍ਹਾਂ ਉਛਾਲ ਵੇਖਿਆ ਜਾ ਰਿਹਾ ਹੈ, ਜਿਸ ਵਜ੍ਹਾ ਨਾਲ ਇਨ੍ਹਾਂ ਦੇ ਕਿਰਾਏ ’ਚ ਵੀ ਤੇਜ਼ੀ ਵੇਖੀ ਜਾ ਰਹੀ ਹੈ। ਵਿਦੇਸ਼ੀ ਮਹਿਮਾਨਾਂ ਲਈ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਕੋਲ ਐਰੋਸਿਟੀ ’ਚ ਇਕ ਹੋਟਲ ’ਚ ਲਗਜ਼ਰੀ ਸੁਇਟ ਦਾ ਮੁੱਲ ਇਕ ਰਾਤ ਲਈ 20 ਲੱਖ ਰੁਪਏ ਤੱਕ ਹੋ ਗਿਆ ਹੈ।
ਆਈ. ਟੀ. ਸੀ. ਮੌਰਿਆ, ਲੀਲਾ, ਐਰੋਸਿਟੀ, ਤਾਜ ਪੈਲੇਸ ਸਮੇਤ ਕਈ ਹੋਟਲਾਂ ’ਚ ਰੂਮਸ ਵਿਦੇਸ਼ੀ ਮਹਿਮਾਨਾਂ ਲਈ ਪਹਿਲਾਂ ਤੋਂ ਹੀ ਬੁੱਕ ਹਨ, ਜਿਨ੍ਹਾਂ ਦੀ ਕੀਮਤ 15-20 ਲੱਖ ਰੁਪਏ ਇਕ ਦਿਨ ਦੀ ਹੈ। ਪੀ-5 ਦੇਸ਼ ਦੇ ਮਿਸ਼ਨ ਨੂੰ ਜਨਪਥ ਦੇ ਕੋਲ ਦੇ ਇਕ ਹੋਟਲ ਦੇ ਲਗਜ਼ਰੀ ਸੁਇਟ ਲਈ ਇਕ ਰਾਤ ਦਾ ਕਿਰਾਇਆ ਲੱਗਭੱਗ 15 ਲੱਖ ਰੁਪਏ ਦੱਸਿਆ ਗਿਆ ਹੈ ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਆਫ਼ਰ: 200 ਰੁਪਏ ਦੀ Shopping ਕਰਨ 'ਤੇ ਮਿਲੇਗਾ 1 ਕਰੋੜ ਜਿੱਤਣ ਦਾ ਮੌਕਾ, ਜਾਣੋ ਕਿਵੇਂ?
ਇਨ੍ਹਾਂ ਹੋਟਲਸ ’ਚ ਹੋਈ ਵਿਦੇਸ਼ੀ ਮਹਿਮਾਨਾਂ ਦੀ ਬੁਕਿੰਗ
ਜੀ-20 ਸਮਿਟ ’ਚ ਆਉਣ ਵਾਲੇ ਮਹਿਮਾਨਾਂ ਲਈ ਜਿਨ੍ਹਾਂ ਫਾਈਵ ਸਟਾਰ ਹੋਟਲਸ ’ਚ ਬੁਕਿੰਗ ਕੀਤੀ ਗਈ ਹੈ, ਉਨ੍ਹਾਂ ’ਚ ਹੋਟਲ ਤਾਜ ਮਹਿਲ, ਲੀ ਮੇਰੀਡੀਅਨ, ਸ਼ਾਂਗਰੀ-ਲਾ, ਤਾਜ ਪੈਲੇਸ, ਮੌਰਿਆ ਸ਼ੇਰੇਟਨ, ਇੰਪੀਰੀਅਲ, ਓਬੇਰਾਏ ਅਤੇ ਲੀਲਾ ਸ਼ਾਮਿਲ ਹਨ। ਇਨ੍ਹਾਂ ਹੋਟਲਸ ’ਚ ਜੀ-20 ’ਚ ਆਉਣ ਵਾਲੇ ਮਾਣਯੋਗ ਵਿਅਕਤੀ ਇਕ ਵੱਡੇ ਦਲ ਨਾਲ ਰੁਕਣਗੇ, ਜਿਸ ’ਚ ਉਨ੍ਹਾਂ ਦੇ ਆਫਿਸ ਦੇ ਸਾਥੀ, ਉਨ੍ਹਾਂ ਦੇ ਵਿਦੇਸ਼ ਮੰਤਰਾਲਾ ਦੇ ਅਧਿਕਾਰੀ, ਹੋਰ ਮੰਤਰੀ ਅਤੇ ਸੁਰੱਖਿਆ ਕਰਮੀ ਸ਼ਾਮਿਲ ਹੋਣਗੇ। ਦੱਸ ਦੇਈਏ, ਹੋਟਲ ਮਾਲਿਕਾਂ ਮੁਤਾਬਕ ਅਗਲੇ ਹਫਤੇ ’ਚ ਕੀਮਤਾਂ ’ਚ 3 ਗੁਣਾਂ ਤੱਕ ਵਾਧਾ ਹੋ ਸਕਦਾ ਹੈ।
ਇਹ ਵੀ ਪੜ੍ਹੋ : ਭਾਰਤ ਦੇ ਨਾਲ-ਨਾਲ ਇਨ੍ਹਾਂ ਦੇਸ਼ਾਂ ਨੇ ਵੀ ਚੀਨ ਦੇ ਨਵੇਂ ਨਕਸ਼ੇ ਨੂੰ ਕੀਤਾ Reject
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8