ਸਰਕਾਰ ਜਲਦ ਦੇਵੇਗੀ ਕਿਸਾਨਾਂ ਨੂੰ ਇਕ ਹੋਰ ਤੋਹਫਾ, ਬਸ ਕਰਨਾ ਹੋਵੇਗਾ ਇਹ ਕੰਮ

09/21/2019 3:58:06 PM

ਨਵੀਂ ਦਿੱਲੀ — ਕੇਂਦਰ ਸਰਕਾਰ ਕਿਸਾਨਾਂ ਨੂੰ ਇਕ ਹੋਰ ਤੋਹਫਾ ਦੇਣ ਵਾਲੀ ਹੈ। ਕਿਸਾਨ ਹੁਣ 6 ਹਜ਼ਾਰ ਰੁਪਏ ਸਾਲਾਨਾ ਦੀ ਸਹਾਇਤਾ ਰਾਸ਼ੀ ਲਈ ਖੁਦ ਰਜਿਸਟ੍ਰੇਸ਼ਨ ਕਰਵਾ ਸਕਣਗੇ। ਇਹ ਰਜਿਸਟ੍ਰੇਸ਼ਨ ਪੀ.ਐਮ. ਕਿਸਾਨ ਪੋਰਟਲ 'ਤੇ ਕਰਵਾਇਆ ਜਾਵੇਗਾ। ਇਹ ਨਵੀਂ ਸਹੂਲਤ ਅਗਲੇ ਹਫਤੇ ਤੋਂ ਸ਼ੁਰੂ ਹੋ ਜਾਵੇਗੀ। ਇਸ ਤੋਂ ਇਲਾਵਾ ਕਿਸਾਨ ਇਸ ਪੋਰਟਲ 'ਤੇ ਭੁਗਤਾਨ ਦਾ ਸਟੇਟਸ ਵੀ ਚੈੱਕ ਕਰ ਸਕਦੇ ਹਨ।

ਭੁਗਤਾਨ ਦਾ ਸਟੇਟਸ ਖੁਦ ਚੈੱਕ ਕਰ ਸਕਣਗੇ ਕਿਸਾਨ

ਖੇਤੀਬਾੜੀ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਸੀਂ ਤਿੰਨ ਪੜਾਵਾਂ 'ਤੇ ਕੰਮ ਕਰ ਰਹੇ ਹਾਂ। ਇਹ ਪਹਿਲੇ  ਪੜਾਅ 'ਚ ਕਿਸਾਨਾਂ ਨੂੰ ਪੋਰਟਲ 'ਤੇ ਖੁਦ ਰਜਿਸਟ੍ਰੇਸ਼ਨ ਦੀ ਆਗਿਆ ਦੇਣਾ ਹੈ। ਹੁਣ ਤੱਕ ਕਿਸਾਨ ਖੁਦ ਰਜਿਸਟ੍ਰੇਸ਼ਨ ਨਹੀਂ ਕਰਵਾ ਸਕਦੇ ਹਨ। ਦੂਜੇ ਪੜਾਅ 'ਚ ਕਿਸਾਨਾਂ ਨੂੰ ਪੋਰਟਲ 'ਤੇ ਖੁਦ ਆਧਾਰ ਆਥੈਂਟਿਕੇਸ਼ਨ ਦੀ ਸਹੂਲਤ ਉਪਲੱਬਧ ਕਰਵਾਈ ਜਾਵੇਗੀ। ਇਸ ਦੇ ਤਹਿਤ ਕਿਸਾਨ ਪ੍ਰਕਿਰਿਆ ਦੇ ਮੱਧ 'ਚ ਜ਼ਰੂਰਤ ਪੈਣ 'ਤੇ ਨਾਮ ਆਦਿ 'ਚ ਬਦਲਾਅ ਕਰ ਸਕਦੇ ਹਨ। ਤੀਜੇ ਪੜਾਅ 'ਚ ਕਿਸਾਨਾਂ ਨੂੰ ਭੁਗਤਾਨ ਦਾ ਸਟੇਟਸ ਚੈੱਕ ਕਰਨ ਦੀ ਸਹੂਲਤ ਵੀ ਦਿੱਤੀ ਜਾਵੇਗੀ।

ਅਗਲੇ ਹਫਤੇ ਉਪਲੱਬਧ ਹੋ ਸਕਦੀ ਹੈ ਨਵੀਂ ਸਹੂਲਤ

ਇਹ ਨਵੀਂ ਸਹੂਲਤ ਪ੍ਰਧਾਨ ਮੰਤਰੀ ਕਿਸਾਨ ਪੋਰਟਲ 'ਤੇ ਅਗਲੇ ਹਫਤੇ ਅੰਦਾਜ਼ਨ 23 ਸਤੰਬਰ ਤੋਂ ਉਪਲੱਬਧ ਕਰਵਾਈ ਜਾ ਸਕਦੀ ਹੈ। ਸਰਕਾਰ ਹੁਣ ਤੱਕ 6.55 ਲੱਖ ਕਿਸਾਨਾਂ ਨੂੰ ਇਕ ਤੋਂ ਜ਼ਿਆਦਾ ਕਿਸ਼ਤ ਟਰਾਂਸਫਰ ਕਰ ਚੁੱਕੀ ਹੈ। ਇਸ 'ਤੇ 24 ਹਜ਼ਾਰ ਕਰੋੜ ਰੁਪਏ ਦਾ ਖਰਚ ਆਇਆ ਹੈ। ਕੇਂਦਰ ਸਰਕਾਰ ਨੇ ਫਰਵਰੀ 'ਚ ਪੇਸ਼ ਕੀਤੇ ਗਏ ਅੰਤਰਿਮ ਬਜਟ 'ਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਐਲਾਨ ਕੀਤਾ ਸੀ। ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਇਕ ਸਾਲ 'ਚ 6 ਹਜ਼ਾਰ ਰੁਪਏ ਦੀ ਨਕਦ ਆਰਥਿਕ ਸਹਾਇਤਾ ਕੀਤੀ ਜਾਵੇਗੀ। ਇਹ ਧਨ ਰਾਸ਼ੀ 2000-2000 ਰੁਪਏ ਦੀਆਂ ਤਿੰਨ ਬਰਾਬਰ ਕਿਸ਼ਤਾਂ 'ਚ ਦਿੱਤੀ ਜਾਵੇਗੀ।


Related News