ਸਰਕਾਰ ਦੀ ਸਖ਼ਤੀ ਦਾ ਅਸਰ, ਚੀਨ ਦਾ ਬੈਂਕ ਭਾਰਤ 'ਚ ਆਪਣੀ ਹਿੱਸੇਦਾਰੀ ਵੇਚਣ ਲਈ ਹੋਇਆ ਮਜਬੂਰ
Saturday, Jul 11, 2020 - 07:03 PM (IST)
ਨਵੀਂ ਦਿੱਲੀ — ਚੀਨ ਦੇ ਸੈਂਟਰਲ ਬੈਂਕ, ਪੀਪਲਜ਼ ਬੈਂਕ ਆਫ਼ ਚਾਈਨਾ ਵਲੋਂ ਐਚਡੀਐਫਸੀ ਵਿਚ ਹਿੱਸੇਦਾਰੀ ਖਰੀਦਣ ਦੀ ਖ਼ਬਰ ਨਾਲ ਹੜਕੰਪ ਮੱਚ ਗਿਆ ਸੀ। ਇਸ ਤੋਂ ਬਾਅਦ ਸਰਕਾਰ ਨੇ ਐਫਡੀਆਈ ਨਿਯਮਾਂ ਨੂੰ ਵੀ ਸਖ਼ਤ ਕਰ ਦਿੱਤਾ ਸੀ। ਇਨ੍ਹਾਂ ਸਖ਼ਤ ਉਪਾਵਾਂ ਦੇ ਕਾਰਨ ਹੀ ਚੀਨ ਦੇ ਕੇਂਦਰੀ ਬੈਂਕ, ਪੀਪਲਜ਼ ਬੈਂਕ ਨੇ ਭਾਰਤ ਦੀ ਸਭ ਤੋਂ ਵੱਡੀ ਨਿੱਜੀ ਸੈਕਟਰ ਦੀ ਆਵਾਸ ਵਿੱਤ ਕੰਪਨੀ ਐਚਡੀਐਫਸੀ ਵਿਚ ਆਪਣੀ ਹਿੱਸੇਦਾਰੀ ਘਟਾ ਦਿੱਤੀ ਹੈ। ਅਪ੍ਰੈਲ ਵਿਚ ਪੀਪਲਜ਼ ਬੈਂਕ ਆਫ ਚਾਈਨਾ ਨੇ 3,300 ਕਰੋੜ ਰੁਪਏ ਦੇ ਨਿਵੇਸ਼ ਨਾਲ ਐਚਡੀਐਫਸੀ ਵਿਚ 1.01 ਪ੍ਰਤੀਸ਼ਤ ਦੀ ਹਿੱਸੇਦਾਰੀ ਖਰੀਦੀ ਸੀ।
ਕਿੰਨੀ ਹਿੱਸੇਦਾਰੀ ਵੇਚੀ
ਇਕ ਨਿਊਜ਼ ਏਜੰਸੀ ਮੁਤਾਬਕ ਐਚਡੀਐਫਸੀ ਵਲੋਂ ਸਟਾਕ ਮਾਰਕੀਟ ਐਕਸਚੇਂਜ ਨੂੰ ਦਿੱਤੀ ਜਾਣਕਾਰੀ ਵਿਚ ਇਹ ਦੱਸਿਆ ਗਿਆ ਹੈ ਕਿ ਚੀਨ ਦੇ ਕੇਂਦਰੀ ਬੈਂਕ ਨੇ ਐਚਡੀਐਫਸੀ ਵਿਚ ਆਪਣੀ ਘੱਟੋ-ਘੱਟ ਕੁਝ ਹਿੱਸੇਦਾਰੀ ਵੇਚੀ ਹੈ। ਐਕਸਚੇਂਜ ਨੂੰ ਦਿੱਤੀ ਗਈ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਜੂਨ ਦੇ ਅੰਤ ਤਕ ਚੀਨੀ ਕੇਂਦਰੀ ਬੈਂਕ ਨੇ 1% ਦੀ ਹਿੱਸੇਦਾਰੀ ਘਟਾ ਦਿੱਤੀ ਹੈ। ਪੀਬੀਓਸੀ ਨੇ ਆਪਣੇ ਸ਼ੇਅਰ ਖੁੱਲੇ ਬਾਜ਼ਾਰ ਵਿਚ ਵੇਚੇ ਹਨ। ਹਿੰਦੂ ਬਿਜ਼ਨਸ ਲਾਈਨ ਅਖਬਾਰ ਨੇ ਬਾਜ਼ਾਰ ਦੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਐਚਡੀਐਫਸੀ ਸਟਾਕ ਵਿਚ ਗਿਰਾਵਟ ਇਸੇ ਕਾਰਨ ਹੈ। ਤੁਹਾਨੂੰ ਦੱਸ ਦੇਈਏ ਕਿ ਐਚਡੀਐਫਸੀ ਦੇ ਸ਼ੇਅਰ ਰਿਕਾਰਡ ਪੱਧਰ ਤੋਂ 40 ਪ੍ਰਤੀਸ਼ਤ ਘੱਟ ਕੇ ਅਪ੍ਰੈਲ ਦੇ ਹੇਠਲੇ ਪੱਧਰ ਤੇ ਆ ਗਏ, ਪਰ ਹੁਣ ਕੁਝ ਰਿਕਵਰੀ ਹੋਈ ਹੈ।
ਇਹ ਵੀ ਦੇਖੋ : ਕੋਰੋਨਾ ਆਫ਼ਤ: ਆਰਥਿਕ ਪੱਖੋਂ ਰਾਹਤ ਭਰੀ ਖ਼ਬਰ, ਇਲਾਜ ਲਈ ਜਾਰੀ ਹੋਈ 'ਕੋਰੋਨਾ ਕਵਚ ਪਾਲਸੀ'
ਚੀਨ ਨੇ ਐਚਡੀਐਫਸੀ ਵਿਚ ਹਿੱਸੇਦਾਰੀ ਕਿਉਂ ਵੇਚੀ?
ਮਾਹਰਾਂ ਦਾ ਕਹਿਣਾ ਹੈ ਕਿ ਪੀਪਲਜ਼ ਬੈਂਕ ਆਫ ਚਾਈਨਾ ਨੇ ਭਾਰਤ ਵਿਚ ਗੁੱਸੇ ਦਾ ਸ਼ਿਕਾਰ ਬਣਨ ਤੋਂ ਬਚਣ ਲਈ ਹਿੱਸੇਦਾਰੀ ਨੂੰ ਇਕ ਪ੍ਰਤੀਸ਼ਤ ਤੋਂ ਘੱਟ ਕਰਨ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਦੇਖੋ : ਪੰਜਾਬ ਐਂਡ ਸਿੰਘ ਬੈਂਕ 'ਚ ਹੋਇਆ 112 ਕਰੋੜ ਦਾ ਫਰਾਡ, RBI ਨੂੰ ਦਿੱਤੀ ਜਾਣਕਾਰੀ
ਚੀਨ ਵਲੋਂ ਹਿੱਸਾ ਖਰੀਦਣ 'ਤੇ ਕੀ ਹੋ ਸਕਦਾ ਸੀ ਨੁਕਸਾਨ
ਭਾਵੇਂ ਕਿ ਪੀਪਲਜ਼ ਬੈਂਕ ਆਫ ਚਾਈਨਾ ਵਲੋਂ ਐਚਡੀਐਫਸੀ 'ਚ ਕੀਤਾ ਗਿਆ ਨਿਵੇਸ਼ ਜ਼ਿਆਦਾ ਵੱਡਾ ਨਹੀਂ ਸੀ ਪਰ ਬਾਜ਼ਾਰ ਨੂੰ ਚਿੰਤਾ ਸੀ ਕਿ ਚੀਨੀ ਕੰਪਨੀਆਂ ਕੋਰੋਨਾ ਦੇ ਕਾਰਨ ਭਾਰਤੀ ਬਾਜ਼ਾਰ ਵਿਚ ਆਈ ਗਿਰਾਵਟ ਦਾ ਲਾਭ ਲੈ ਸਕਦੀਆਂ ਹਨ। ਇਸ ਲਈ ਭਾਰਤੀ ਕੰਪਨੀਆਂ ਦੇ ਜਬਰੀ ਐਕਵਾਇਰ ਕਰਨ ਦੇ ਖਤਰੇ ਨੂੰ ਮਹਿਸੂਸ ਕਰਦਿਆਂ ਕੇਂਦਰ ਸਰਕਾਰ ਨੇ ਵਿਦੇਸ਼ੀ ਨਿਵੇਸ਼ (ਐਫ.ਡੀ.ਆਈ.-ਵਿਦੇਸ਼ੀ ਸਿੱਧੇ ਨਿਵੇਸ਼) ਦੇ ਨਿਯਮ ਸਖਤ ਕੀਤੇ। ਜ਼ਿਕਰਯੋਗ ਹੈ ਕਿ ਬਹੁਤ ਸਾਰੀਆਂ ਵੱਡੀਆਂ-ਛੋਟੀਆਂ ਕੰਪਨੀਆਂ ਦਾ ਮਾਰਕੀਟ ਮੁੱਲ ਕੋਰੋਨਾ ਵਾਇਰਸ ਕਾਰਨ ਘਟਿਆ ਹੈ। ਅਜਿਹੀ ਸਥਿਤੀ ਵਿਚ ਪ੍ਰਬੰਧਨ ਨਿਯੰਤਰਣ ਖੁੱਲੇ ਬਾਜ਼ਾਰ ਵਿਚੋਂ ਸ਼ੇਅਰ ਖਰੀਦ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸੇ ਲਈ ਸਰਕਾਰ ਨੇ ਨਿਯਮਾਂ ਨੂੰ ਸਖਤ ਬਣਾਇਆ ਹੈ। ਇਸ ਸਮੇਂ ਜੀਵਨ ਬੀਮਾ ਨਿਗਮ ਦੀ ਐਚਡੀਐਫਸੀ ਵਿਚ 5.39% ਦੀ ਸਭ ਤੋਂ ਵੱਧ ਹਿੱਸੇਦਾਰੀ ਹੈ।
ਇਹ ਵੀ ਦੇਖੋ : ਇਸ ਯੋਜਨਾ ਦੇ ਜ਼ਰੀਏ ਤੁਸੀਂ ਮੁਫਤ 'ਚ ਕਰਵਾ ਸਕਦੇ ਹੋ ਕੋਰੋਨਾ ਲਾਗ ਦਾ ਇਲਾਜ! ਚੈੱਕ ਕਰੋ ਆਪਣਾ ਨਾਮ