ਪਾਕਿਸਤਾਨ ਨੇ ਜਨਤਾ 'ਤੇ ਸੁੱਟਿਆ ਇਕ ਹੋਰ ਮਹਿੰਗਾਈ ਬੰਬ, ਹੁਣ ਦਵਾਈਆਂ ਦੀਆਂ ਕੀਮਤਾਂ 'ਚ ਕੀਤਾ ਭਾਰੀ ਵਾਧਾ

Saturday, Apr 29, 2023 - 06:00 PM (IST)

ਪਾਕਿਸਤਾਨ ਨੇ ਜਨਤਾ 'ਤੇ ਸੁੱਟਿਆ ਇਕ ਹੋਰ ਮਹਿੰਗਾਈ ਬੰਬ, ਹੁਣ ਦਵਾਈਆਂ ਦੀਆਂ ਕੀਮਤਾਂ 'ਚ ਕੀਤਾ ਭਾਰੀ ਵਾਧਾ

ਇਸਲਾਮਾਬਾਦ — ਪਾਕਿਸਤਾਨ 'ਚ ਲਗਾਤਾਰ ਵਧਦੇ ਆਰਥਿਕ ਸੰਕਟ ਵਿਚਾਲੇ ਸਰਕਾਰ ਨੇ ਜਨਤਾ 'ਤੇ ਇਕ ਹੋਰ ਮਹਿੰਗਾਈ ਬੰਬ ਸੁੱਟ ਦਿੱਤਾ ਹੈ। ਸਰਕਾਰ ਨੇ ਹੁਣ ਦਵਾਈਆਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਜੈਨਰਿਕ ਦਵਾਈਆਂ ਦੀਆਂ ਪ੍ਰਚੂਨ ਕੀਮਤਾਂ 'ਚ 20 ਫੀਸਦੀ ਅਤੇ ਜ਼ਰੂਰੀ ਦਵਾਈਆਂ ਦੀਆਂ 14 ਫੀਸਦੀ ਤੱਕ ਦੇ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ। ਪਰ ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ ਸਰਕਾਰ ਨੇ ਦਵਾਈਆਂ ਦੀਆਂ ਉੱਚੀਆਂ ਕੀਮਤਾਂ ਨੂੰ ਹੋਰ ਵਧਾਉਣ ਤੋਂ ਰੋਕੀ ਰੱਖਿਆ। ਉਸ ਨੂੰ ਡਰ ਸੀ ਕਿ ਆਮ ਚੋਣਾਂ ਤੋਂ ਮਹੀਨੇ ਪਹਿਲਾਂ ਅਜਿਹਾ ਵਾਧਾ ਉਸ ਦੇ ਸਮਰਥਨ ਨੂੰ ਖਤਮ ਕਰ ਦੇਵੇਗਾ। ਡਰੱਗ ਨਿਰਮਾਤਾਵਾਂ ਦੁਆਰਾ ਇਸ ਵਾਧੇ ਦੀ ਆਲੋਚਨਾ ਕੀਤੀ ਗਈ ਸੀ।

ਇਹ ਵੀ ਪੜ੍ਹੋ : ਇਮਰਾਨ ਖਾਨ ਨੇ ਸਰਕਾਰ ਦੇ ਦਾਅਵਿਆਂ ਨੂੰ ਕੀਤਾ ਖਾਰਜ , ਕਿਹਾ- ਛੇ ਲੋਕਾਂ ਨੇ ਮੈਨੂੰ ਮਾਰਨ ਦੀ ਰਚੀ ਸੀ

ਅਜਿਹਾ ਨਹੀਂ ਹੈ ਕਿ ਉਹ ਲੋਕਾਂ ਨੂੰ ਸਸਤੀਆਂ ਦਵਾਈਆਂ ਦੇਣਾ ਚਾਹੁੰਦੇ ਹਨ, ਸਗੋਂ ਉਨ੍ਹਾਂ ਕਿਹਾ ਕਿ ਇਹ ਵਾਧਾ ਬਹੁਤ ਘੱਟ ਹੈ। ਸਰਕਾਰ ਦਾ ਇਹ ਫੈਸਲਾ ਨਿਰਮਾਤਾਵਾਂ ਅਤੇ ਦਰਾਮਦਕਾਰਾਂ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਤੋਂ ਬਾਅਦ ਆਇਆ ਹੈ। ਡਰੱਗ ਨਿਰਮਾਤਾਵਾਂ ਅਤੇ ਦਰਾਮਦਕਾਰਾਂ ਦੀ ਐਸੋਸੀਏਸ਼ਨ ਨੇ 39 ਫੀਸਦੀ ਵਾਧੇ ਦੀ ਮੰਗ ਕੀਤੀ ਸੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਇੰਡਸਟਰੀ ਖ਼ਤਮ ਹੋ ਸਕਦੀ ਹੈ। ਮਾਰਚ 'ਚ ਪਾਕਿਸਤਾਨ ਦੀ ਸਾਲਾਨਾ ਮਹਿੰਗਾਈ ਦਰ 35 ਫੀਸਦੀ 'ਤੇ ਪਹੁੰਚ ਗਈ ਹੈ। IMF ਤੋਂ 1.1 ਬਿਲੀਅਨ ਡਾਲਰ ਦੇ ਬੇਲਆਊਟ ਪੈਕੇਜ ਦੀ ਸ਼ਰਤ ਦੇ ਤੌਰ 'ਤੇ ਡਿੱਗਦੀ ਮੁਦਰਾ, ਸਬਸਿਡੀਆਂ ਵਾਪਸ ਲੈਣ ਅਤੇ ਟੈਕਸ ਲਗਾਉਣ ਤੋਂ ਬਾਅਦ ਖੁਰਾਕੀ ਮਹਿੰਗਾਈ ਦਰ 47 ਫੀਸਦੀ ਤੱਕ ਪਹੁੰਚ ਗਈ ਹੈ। ਵਿੱਤ ਮੰਤਰਾਲੇ ਮੁਤਾਬਕ ਜੇਕਰ ਪਾਕਿਸਤਾਨੀ ਰੁਪਿਆ ਮਜ਼ਬੂਤ ​​ਹੁੰਦਾ ਹੈ ਤਾਂ ਤਿੰਨ ਮਹੀਨਿਆਂ ਬਾਅਦ ਦਵਾਈਆਂ ਦੀਆਂ ਕੀਮਤਾਂ ਦੀ ਮੁੜ ਸਮੀਖਿਆ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਏਸ਼ੀਆ 'ਚ ਸਭ ਤੋਂ ਖ਼ਰਾਬ ਹਾਲਤ 'ਚ ਹਨ PAK ਦੀਆਂ ਸਰਕਾਰੀ ਕੰਪਨੀਆਂ : ਵਿਸ਼ਵ ਬੈਂਕ

ਇਸ ਦੇ ਨਾਲ ਹੀ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਅਗਲੇ ਵਿੱਤੀ ਸਾਲ ਵਿੱਚ ਅਜਿਹਾ ਕੋਈ ਵਾਧਾ ਨਹੀਂ ਹੋਵੇਗਾ। ਪਾਕਿਸਤਾਨ ਫਾਰਮਾਸਿਊਟੀਕਲ ਮੈਨੂਫੈਕਚਰਿੰਗ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਵਾਧਾ ਉਮੀਦ ਤੋਂ ਘੱਟ ਹੈ। ਪਾਕਿਸਤਾਨ ਵਿੱਚ ਆਰਥਿਕ ਸੰਕਟ ਕਾਰਨ ਦਵਾਈਆਂ ਦੀ ਕਮੀ ਹੋ ਰਹੀ ਹੈ। ਪਾਕਿਸਤਾਨ ਵਿੱਚ ਲਗਾਤਾਰ ਘਟਦੇ ਵਿਦੇਸ਼ੀ ਮੁਦਰਾ ਭੰਡਾਰ ਕਾਰਨ ਸਿਹਤ ਸੰਭਾਲ ਪ੍ਰਣਾਲੀ ਪ੍ਰਭਾਵਿਤ ਹੋ ਰਹੀ ਹੈ। ਪਾਕਿਸਤਾਨ ਵਿੱਚ ਮਰੀਜ਼ ਜ਼ਰੂਰੀ ਦਵਾਈਆਂ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਪਾਕਿਸਤਾਨ 'ਚ ਦਿਲ ਦੇ ਰੋਗ, ਕੈਂਸਰ ਅਤੇ ਕਿਡਨੀ ਨਾਲ ਜੁੜੀਆਂ ਦਵਾਈਆਂ ਦੀ ਕਮੀ ਹੈ। ਇਸ ਦੇ ਨਾਲ ਹੀ ਪਾਕਿਸਤਾਨ ਵਿੱਚ ਇਨਸੁਲਿਨ ਦੀ ਵੀ ਕਮੀ ਹੈ।

ਇਹ ਵੀ ਪੜ੍ਹੋ : ਚੀਨ ਨੇ ਮੁੜ ਕੀਤੀ ਯਾਰ ਮਾਰ! ਪਾਕਿ ਵੱਲੋਂ ਤਿਆਰ 'ਔਰੇਂਜ ਲਾਈਨ' 'ਤੇ ਕੀਤਾ ਕਬਜ਼ਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News