ਮੋਬਾਇਲ ਸੈਕਟਰ ਵਿਚ ਆਵੇਗੀ ਨਵੀਂ ਕ੍ਰਾਂਤੀ, ਸਰਕਾਰ ਦੇਸ਼ ਭਰ ’ਚ ਲਾਂਚ ਕਰਨ ਜਾ ਰਹੀ ਸਪੈਸ਼ਲ ਟਰੈਕਿੰਗ ਸਿਸਟਮ
Monday, May 15, 2023 - 10:41 AM (IST)
ਨਵੀਂ ਦਿੱਲੀ (ਭਾਸ਼ਾ) - ਸਰਕਾਰ ਇਸ ਹਫਤੇ ਇਕ ਨਿਗਰਾਨੀ ਪ੍ਰਣਾਲੀ (ਟਰੈਕਿੰਗ ਸਿਸਟਮ) ਸ਼ੁਰੂ ਕਰਨ ਜਾ ਰਹੀ ਹੈ। ਇਸ ਪ੍ਰਣਾਲੀ ਜ਼ਰੀਏ ਦੇਸ਼ ਭਰ ’ਚ ਲੋਕ ਆਪਣੇ ਗਾਇਬ ਜਾਂ ਚੋਰੀ ਹੋ ਚੁੱਕੇ ਮੋਬਾਇਲ ਫੋਨ ਨੂੰ ਬਲਾਕ ਕਰ ਸਕਣਗੇ ਜਾਂ ਉਸ ਦਾ ਪਤਾ ਲਾ ਸਕਣਗੇ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਕਰੋੜਾਂ ਦੀ ਟੈਕਸ ਹੇਰਾਫੇਰੀ ਦੇ ਮਾਮਲੇ ’ਚ ਆਮਦਨ ਕਰ ਵਿਭਾਗ ਦੇ ਰਾਡਾਰ ’ਤੇ ਆਇਆ ਨੈੱਟਫਲਿਕਸ
ਟੈਕਨਾਲੋਜੀ ਡਿਵੈੱਲਪਮੈਂਟ ਇੰਸਟੀਚਿਊਟ ਸੈਂਟਰ ਫਾਰ ਡਿਵੈੱਲਪਮੈਂਟ ਆਫ ਟੈਕਨਾਲੋਜੀ (ਸੀਡਾਟ) ਦਿੱਲੀ, ਮਹਾਰਾਸ਼ਟਰ, ਕਰਨਾਟਕ ਅਤੇ ਪੂਰਬ-ਉਤਰੀ ਖੇਤਰ ਸਮੇਤ ਕੁੱਝ ਦੂਰਸੰਚਾਰ ਸਰਕਲਾਂ ’ਚ ਸੈਂਟਰਲ ਇਕਵਿਪਮੈਂਟ ਆਇਡੈਂਟਿਟੀ ਰਜਿਸਟਰ (ਸੀ. ਈ. ਆਈ. ਆਰ.) ਪ੍ਰਣਾਲੀ ਨੂੰ ਅਨੁਭਵੀ ਆਧਾਰ ਉੱਤੇ ਚਲਾ ਰਿਹਾ ਹੈ। ਦੂਰਸੰਚਾਰ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਹੁਣ ਇਸ ਪ੍ਰਣਾਲੀ ਨੂੰ ਅਖਿਲ ਭਾਰਤੀ ਪੱਧਰ ਉੱਤੇ ਸ਼ੁਰੂ ਕੀਤਾ ਜਾ ਸਕਦਾ ਹੈ।
17 ਮਈ ਨੂੰ ਪੂਰੇ ਦੇਸ਼ ’ਚ ਹੋਵੇਗੀ ਲਾਂਚ
ਅਧਿਕਾਰੀ ਨੇ ਕਿਹਾ,“ਸੀ. ਈ. ਆਈ. ਆਰ. ਪ੍ਰਣਾਲੀ ਨੂੰ 17 ਮਈ ਨੂੰ ਅਖਿਲ ਭਾਰਤੀ ਪੱਧਰ ਉੱਤੇ ਪੇਸ਼ ਕੀਤਾ ਜਾਵੇਗਾ।” ਇਸ ਬਾਰੇ ਸੰਪਰਕ ਕਰਨ ਉੱਤੇ ਸੀਡਾਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਚੇਅਰਮੈਨ ਯੋਜਨਾ ਬੋਰਡ ਰਾਜਕੁਮਾਰ ਉਪਾਧਿਆਏ ਨੇ ਤਰੀਕ ਦੀ ਪੁਸ਼ਟੀ ਨਹੀਂ ਕੀਤੀ ਪਰ ਉਨ੍ਹਾਂ ਕਿਹਾ ਕਿ ਇਹ ਤਕਨੀਕੀ ਅਖਿਲ ਭਾਰਤੀ ਪੱਧਰ ਉੱਤੇ ਪੇਸ਼ ਕੀਤੇ ਜਾਣ ਲਈ ਤਿਆਰ ਹੈ।
ਇਹ ਵੀ ਪੜ੍ਹੋ : RBI ਨੇ ਕੇਨਰਾ ਬੈਂਕ 'ਤੇ ਕੱਸਿਆ ਸ਼ਿਕੰਜਾ! 2.92 ਕਰੋੜ ਰੁਪਏ ਦਾ ਲਗਾਇਆ ਜੁਰਮਾਨਾ
ਚੋਰੀ ਹੋਏ ਮੋਬਾਇਲ ਨੂੰ ਟਰੈਕ ਕਰ ਸਕਣਗੇ ਲੋਕ
ਉਪਾਧਿਆਏ ਨੇ ਕਿਹਾ,“ਪ੍ਰਣਾਲੀ ਤਿਆਰ ਹੈ ਅਤੇ ਹੁਣ ਇਸ ਨੂੰ ਇਸ ਤਿਮਾਹੀ ’ਚ ਪੂਰੇ ਭਾਰਤ ’ਚ ਤਾਇਨਾਤ ਕੀਤਾ ਜਾਵੇਗਾ। ਇਸ ਨਾਲ ਲੋਕ ਆਪਣੇ ਗੁਆਚੇ ਮੋਬਾਇਲ ਫੋਨ ਨੂੰ ਬਲਾਕ ਅਤੇ ਟਰੈਕ ਕਰ ਸਕਣਗੇ।” ਸੀਡਾਟ ਨੇ ਸਾਰੇ ਦੂਰਸੰਚਾਰ ਨੈੱਟਵਰਕ ਉੱਤੇ ਕਲੋਂਡ ਮੋਬਾਇਲ ਫੋਨ ਦੇ ਇਸਤੇਮਾਲ ਦਾ ਪਤਾ ਲਾਉਣ ਲਈ ਇਸ ’ਚ ਨਵੀਆਂ ਖੂਬੀਆਂ ਜੋਡ਼ੀਆਂ ਹਨ। ਸਰਕਾਰ ਨੇ ਭਾਰਤ ’ਚ ਮੋਬਾਇਲ ਸਮੱਗਰੀਆਂ ਦੀ ਵਿਕਰੀ ਤੋਂ ਪਹਿਲਾਂ ਇੰਟਰਨੈਸ਼ਨਲ ਮੋਬਾਇਲ ਇਕਵਿਪਮੈਂਟ ਆਇਡੈਂਟਿਟੀ (ਆਈ. ਐੱਮ. ਈ. ਆਈ.-15 ਅੰਕ ਦੀ ਗਿਣਤੀ) ਦਾ ਖੁਲਾਸਾ ਕਰਨਾ ਲਾਜ਼ਮੀ ਕਰ ਦਿੱਤਾ ਹੈ।
ਮੋਬਾਇਲ ਨੈੱਟਵਰਕ ਕੋਲ ਹੋਵੇਗੀ ਆਈ. ਐੱਮ. ਈ. ਆਈ. ਨੰਬਰਾਂ ਦੀ ਲਿਸਟ
ਮੋਬਾਇਲ ਨੈੱਟਵਰਕ ਕੋਲ ਮਨਜ਼ੂਰ ਆਈ. ਐੱਮ. ਈ. ਆਈ. ਨੰਬਰਾਂ ਦੀ ਸੂਚੀ ਹੋਵੇਗੀ, ਜਿਸ ਨਾਲ ਉਨ੍ਹਾਂ ਦੇ ਨੈੱਟਵਰਕ ’ਚ ਗੈਰ-ਕਨੂੰਨੀ ਮੋਬਾਇਲ ਫੋਨ ਦੇ ਪ੍ਰਵੇਸ਼ ਦਾ ਪਤਾ ਲੱਗ ਸਕੇਗਾ। ਦੂਰਸੰਚਾਰ ਸੰਚਾਲਕਾਂ ਅਤੇ ਸੀ. ਈ. ਆਈ. ਆਰ. ਪ੍ਰਣਾਲੀ ਦੇ ਕੋਲ ਉਪਕਰਣਾਂ ਦੇ ਆਈ. ਐੱਮ. ਈ. ਆਈ. ਨੰਬਰ ਅਤੇ ਉਸ ਨਾਲ ਜੁਡ਼ੇ ਮੋਬਾਇਲ ਨੰਬਰ ਦੀ ਜਾਣਕਾਰੀ ਹੋਵੇਗੀ। ਕੁੱਝ ਰਾਜਾਂ ’ਚ ਇਸ ਸੂਚਨਾ ਦੀ ਵਰਤੋਂ ਸੀ. ਈ. ਆਈ. ਆਰ. ਜ਼ਰੀਏ ਗੁੰਮ ਜਾਂ ਚੋਰੀ ਹੋਏ ਮੋਬਾਇਲ ਫੋਨ ਦਾ ਪਤਾ ਲਾਉਣ ਲਈ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸਿਰਫ਼ ਬੈਂਕ-ਬੀਮਾ ਕੰਪਨੀ ਹੀ ਨਹੀਂ ਮਿਊਚਲ ਫੰਡਾਂ ਕੋਲ ਵੀ ਲਾਵਾਰਸ ਪਏ ਹਨ ਕਰੋੜਾਂ ਰੁਪਏ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।