ਸਰਕਾਰ ਲਿਆ ਰਹੀ ਦੇਸੀ ਈ-ਕਾਮਰਸ ਪਲੇਟਫਾਰਮ, Amazon ਤੇ Flipkart ਨੂੰ ਮਿਲੇਗੀ ਜ਼ੋਰਦਾਰ ਟੱਕਰ

Saturday, Nov 28, 2020 - 10:18 PM (IST)

ਸਰਕਾਰ ਲਿਆ ਰਹੀ ਦੇਸੀ ਈ-ਕਾਮਰਸ ਪਲੇਟਫਾਰਮ, Amazon ਤੇ Flipkart ਨੂੰ ਮਿਲੇਗੀ ਜ਼ੋਰਦਾਰ ਟੱਕਰ

ਗੈਜੇਟ ਡੈਸਕ—ਸਰਕਾਰ ਵੱਲੋਂ ਇਕ ਸਵਦੇਸ਼ੀ ਈ-ਕਾਮਰਸ ਪਲੇਟਫਾਰਮ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਨੂੰ ਸਰਕਾਰ ਦਾ ਡਿਪਾਰਟਮੈਂਟ ਫਾਰ ਦਿ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟਰੇਡ (DPIIT) ਵਿਕਸਿਤ ਕਰ ਰਿਹਾ ਹੈ। ਇਸ ਨੂੰ ਲੈ ਕੇ ਸਰਕਾਰ ਨੇ ਇਕ ਸੰਚਾਲਨ ਕਮੇਟੀ ਦਾ ਗਠਨ ਕੀਤਾ ਹੈ ਜਿਸ ਨੂੰ ਓਪਨ ਨੈੱਟਵਰਕ ਫਾਰ ਡਿਜ਼ੀਟਲ ਕਾਮਰਸ (ONDC) ਨਾਂ ਨਾਲ ਜਾਣਿਆ ਜਾਵੇਗਾ। ਇਸ ਕਮੇਟੀ ਦਾ ਕੰਮ ਈ-ਕਾਮਰਸ ਕੰਪਨੀਆਂ ਨੂੰ ਲੈ ਕੇ ਇਕ ਪਾਲਿਸੀ ਬਣਾਉਣ ਤੋਂ ਲੈ ਕੇ ਉਸ ਨੂੰ ਲਾਗੂ ਕਰਵਾਉਣ ਦੀ ਜ਼ਿੰਮੇਵਾਰੀ ਹੋਵੇਗੀ। ਨਾਲ ਹੀ ਈ-ਕਾਮਰਸ ਕੰਪਨੀਆਂ ਲਈ ਇਕ ਪਾਲਿਸੀ ਤਿਆਰ ਕਰਨਾ ਹੈ।

ਇਹ ਵੀ ਪੜ੍ਹੋ:-ਕੋਰੋਨਾ ਕਾਲ 'ਚ ਘਰ ਬੈਠੇ ਸੋਨੇ-ਚਾਂਦੀ ਦੇ ਮਾਸਕ ਵੇਚ ਰਿਹਾ ਇਹ ਵਿਅਕਤੀ

ਕਮੇਟੀ 'ਚ ਕੌਣ-ਕੌਣ ਹੋਣਗੇ ਸ਼ਾਮਲ
ਸਰਕਾਰ ਦੀ ਇਸ ਪਹਿਲ ਦਾ ਮਕਸੱਦ ਈ-ਕਾਮਰਸ ਬਿਜ਼ਨੈੱਸ ਪਲੇਟਫਾਰਮ ਤਿਆਰ ਕਰਨਾ ਹੈ ਜਿਸ ਨੂੰ ਸਰਕਾਰ ਵੱਲੋਂ ਸਹਾਇਤਾ ਪ੍ਰਾਪਤ ਹੋਵੇਗੀ। ਸਰਕਾਰੀ ਈ-ਕਾਮਰਸ ਪਲੇਟਫਾਰਮ ਦੀ ਕਮੇਟੀ ਦੇ ਪ੍ਰਧਾਨ ਦੇ ਤੌਰ 'ਤੇ ਸੀਨੀਅਰ DPIIT ਆਫਿਸਰ ਨੂੰ ਚੁਣਿਆ ਗਿਆ ਹੈ। ਨਾਲ ਹੀ ਸਰਕਾਰੀ ਈ-ਕਾਮਰਸ ਪਲੇਟਫਾਰਮਸ ਦੀ ਕਮੇਟੀ 'ਚ ਡਿਪਾਰਟਮੈਂਟ ਆਫ ਕਾਮਰਸ, ਮਿਨਿਸਟਰੀ ਆਫ ਇਲੈਕਟ੍ਰਾਨਿਕਸ, ਆਈ.ਟੀ. ਮਿਨਿਸਟਰੀ,ਮਿਨਿਸਟਰੀ ਆਫ MSME ਅਤੇ ਨੀਤੀ ਕਮਿਸ਼ਨ ਦੇ ਪ੍ਰਤੀਨਿਧੀ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੁਆਲਿਟੀ ਕਾਊਂਸਿਲ ਆਫ ਇੰਡੀਆ ਦੇ ਚੇਅਰਮੈਨ ਆਦਿ ਜੈਨੁਲਭਾਈ, NPCI ਤਕਨਾਲੋਜੀ ਦੇ ਸੀ.ਈ.ਓ. ਦਿਲੀਪ ਅਸਬੇ, NSDL ਤਕਨਾਲੋਜੀ ਦੇ ਸੀ.ਈ.ਓ. ਸੁਰੇਸ਼ ਸੇਠ ਵੀ ਇਸ ਕਮੇਟੀ ਦਾ ਹਿੱਸਾ ਹੋਣਗੇ।

ਇਹ ਵੀ ਪੜ੍ਹੋ:-ਚੀਨ ਤੋਂ ਨਹੀਂ ਹੋਈ ਕੋਰੋਨਾ ਦੀ ਸ਼ੁਰੂਆਤ, ਇਹ ਕਹਿਣਾ ਕਾਫੀ ਮੁਸ਼ਕਲ : WHO

ਐਮਾਜ਼ੋਨ ਤੇ ਫਲਿੱਪਕਾਰਟ ਨੂੰ ਮਿਲੇਗੀ ਜ਼ੋਰਦਾਰ ਟੱਕਰ
ਭਾਰਤੀ ਈ-ਕਾਮਰਸ ਮਾਰਕਿਟ 'ਚ ਜ਼ਿਆਦਾਤਰ ਹਿੱਸੇਦਾਰੀ ਐਮਾਜ਼ੋਨ ਅਤੇ ਫਲਿੱਪਕਾਰਟ ਦੀ ਹੈ। ਪਰ ਸਰਕਾਰੀ ਈ-ਕਾਮਰਸ ਕੰਪਨੀ ਦੇ ਆਉਣ ਕਾਰਣ ਐਮਾਜ਼ੋਨ ਅਤੇ ਫਲਿੱਪਕਾਰਟ ਨੂੰ ਜ਼ੋਰਦਾਰ ਟੱਕਰ ਮਿਲ ਸਕਦੀ ਹੈ। ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਜੀਡਟਲ ਇੰਡੀਆ ਮੁਹਿੰਮ ਨੂੰ ਅਗੇ ਵਧਾਉਣ 'ਚ ਮਦਦ ਮਿਲੇਗੀ।


author

Karan Kumar

Content Editor

Related News