ਸਰਕਾਰ ਨੇ ਮੰਨਿਆ ਸੁਸਤ ਹੋਈ ਦੇਸ਼ ਦੀ ਆਰਥਿਕ ਰਫਤਾਰ

Saturday, Dec 30, 2017 - 09:46 AM (IST)

ਸਰਕਾਰ ਨੇ ਮੰਨਿਆ ਸੁਸਤ ਹੋਈ ਦੇਸ਼ ਦੀ ਆਰਥਿਕ ਰਫਤਾਰ

ਨਵੀਂ ਦਿੱਲੀ—ਸਰਕਾਰ ਨੇ ਮੰਨਿਆ ਹੈ ਕਿ ਵਿੱਤ ਸਾਲ 2016-17 ਦੇ ਦੌਰਾਨ ਦੇਸ਼ ਦੀ ਆਰਥਿਕ ਰਫਤਾਰ ਘਟ ਹੋਈ ਹੈ। ਸ਼ੁੱਕਰਵਾਰ ਨੂੰ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਭਾਰਤ  ਦੀ ਜੀ.ਡੀ.ਪੀ. 2015016 'ਚ 8 ਫੀਸਦੀ ਦੇ ਮੁਕਾਬਲੇ  2016-17 'ਚ ਗਿਰ ਕੇ 7.1 ਫੀਸਦੀ 'ਤੇ ਪਹੁੰਚ ਗਈ। ਜੇਤਲੀ ਨੇ ਕਿਹਾ ਕਿ ਆਰਥਿਕ ਰਫਤਾਰ ਘਟ ਰਹਿਣ ਦੇ ਕਾਰਣ ਇੰਡਸਟਰੀ ਅਤੇ ਸਰਵਿਸ ਸੈਕਟਰ 'ਚ ਵੀ ਤੇਜ਼ੀ ਨਹੀਂ ਆਈ ਜਿਸਦੇ ਪਿੱਛੇ ਕਈ ਕਾਰਣ ਸਨ।
ਲੋਕਸਭਾ 'ਚ ਸਵਾਲ ਕਰਨ ਦੇ ਦੌਰਾਨ ਜੇਤਲੀ ਨੇ ਕਿਹਾ,' 2016 'ਚ ਵਿਸ਼ਵ ਆਰਥਿਕ ਵਾਧਾ ਦੀ ਰਫਤਾਰ ਹੌਲੀ ਰਹਿਣ ਦੇ ਨਾਲ-ਨਾਲ ਜੀ.ਡੀ. ਪੀ. ਦੇ ਮੁਕਾਬਲੇ ਘਟ ਫਿਕਸਡ ਨਿਵੇਸ਼, ਕਾਰਪੋਰੇਟ ਸੈਕਟਰ ਦੀ ਦਬਾਅ ਵਾਲੀ ਬੈਲੇਂਸ ਸ਼ੀਟ, ਇੰਡਸਟਰੀ ਸੈਕਟਰ ਦੇ ਕ੍ਰੇਡਿਟ ਗਰੋਥ 'ਚ ਗਿਰਾਵਟ ਅਤੇ ਕਈ ਵਿੱਤੀ ਕਾਰਣਾਂ ਨਾਲ ਆਰਥਿਕ ਰਫਤਾਰ ਹੌਲੀ ਰਹੀ।' ਕੇਂਦਰੀ ਸੰਖਿਅਕੀ ਸੰਗਠਨ (sco) ਦੇ ਹਾਲੀਆ ਅੰਕੜਿਆਂ ਦੇ ਮੁਤਾਬਿਕ, ਜੀ.ਡੀ.ਪੀ. ਦੀ ਵਾਧਾ ਦਰ 2014-15 'ਚ 7.5 ਫੀਸਦੀ, 2015-16 'ਚ 8 ਫੀਸਦੀ ਅਤੇ 2016-17 'ਚ 7.1 ਫੀਸਦੀ ਰਹੀ। ਵਿਤ ਸਾਲ 2017-18 ਦੀ ਪਹਿਲੀ ਅਤੇ ਦੂਸਰੀ ਤਿਮਾਹੀ 'ਚ ਜੀ.ਡੀ.ਪੀ. ਵਾਧਾ 5.7 ਫੀਸਦੀ ਅਤੇ 6.3 ਫੀਸਦੀ ਰਹੀ।
ਜੇਤਲੀ ਨੇ ਦਾਅਵਾ ਕੀਤਾ ਕਿ ਅੰਤਰਰਾਸ਼ਟਰੀ ਮੁਦਰਾ ਕੋਸ਼ ( ਆਈ.ਐੱਮ.ਐੱਫ.) ਦੁਆਰਾ ਅਨੁਮਾਨਿਤ ਸਲੋਡਾਉਨ ਦੇ ਬਾਵਜੂਦ ਭਾਰਤ 2016 'ਚ ਸਭ ਤੋਂ ਤੇਜ਼ੀ ਨਾਲ ਵਧਦੀ ਵੱਡੀ ਆਰਥਿਕਤਾ ਸੀ ਅਤੇ 2017 'ਚ ਦੂਸਰੇ ਨੰਬਰ 'ਤੇ ਸੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਅਰਥਵਿਵਸਥਾ ਦੀ ਰਫਤਾਰ ਵਧਾਉਣ ਦੇ ਲਈ ਕਈ ਕਦਮ ਉਠਾਏ ਹਨ, ਜਿਸ 'ਚ ਕੁਝ ਉਦਯੋਗਾਂ ਨੂੰ ਵਿਸ਼ੇਸ਼ ਪੈਕੇਜ ਤੱਕ ਸ਼ਾਮਿਲ ਹੈ।


Related News