119 ਐਪਸ ''ਤੇ ਸਰਕਾਰ ਨੇ ਲਗਾਈ ਪਾਬੰਦੀ
Friday, Feb 21, 2025 - 09:57 AM (IST)

ਨਵੀਂ ਦਿੱਲੀ- ਸਰਕਾਰ ਨੇ ਕਥਿਤ ਤੌਰ 'ਤੇ 119 ਮੋਬਾਈਲ ਐਪਸ ਨੂੰ ਬਲਾਕ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਇਨ੍ਹਾਂ 'ਚ ਜ਼ਿਆਦਾਤਰ ਐਪਾਂ ਚੀਨ ਅਤੇ ਹਾਂਗ ਕਾਂਗ ਦੀਆਂ ਹਨ। ਇਨ੍ਹਾਂ 'ਚ ਵੀਡੀਓ ਅਤੇ ਵਾਈਸ ਚੈਟ ਪਲੇਟਫਾਰਮ ਦੇ ਜ਼ਿਆਦਾ ਐਪ ਹਨ। ਹੁਣ ਇਨ੍ਹਾਂ ਬੈਨ ਹੋਈਆਂ ਐਪਾਂ ਨੂੰ ਡਾਊਨਲੋਡ ਨਹੀਂ ਕੀਤਾ ਜਾ ਸਕੇਗਾ। ਇਸ ਬਾਰੇ ਗੂਗਲ ਨੇ ਖੁਦ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਸਰਕਾਰ ਨੇ ਜਿਹੜੀਆਂ ਐਪਾਂ 'ਤੇ ਰੋਕ ਲਗਾਈ ਹੈ, ਉਨ੍ਹਾਂ ਵਿੱਚੋ ਕੁਝ ਸਿੰਗਾਪੁਰ, ਯੂਕੇ, ਅਮਰੀਕਾ ਅਤੇ ਆਸਟ੍ਰੇਲੀਆਂ 'ਚ ਵੀ ਹਨ।
ਇਹ ਵੀ ਪੜ੍ਹੋ- ਕ੍ਰਿਕਟਰ ਯੁਜਵੇਂਦਰ ਚਾਹਲ- ਧਨਸ਼੍ਰੀ ਵਰਮਾ ਦਾ ਹੋਇਆ ਤਲਾਕ!
ਪਹਿਲਾਂ ਵੀ ਲਗਾਈਆਂ ਜਾ ਚੁੱਕੀਆਂ ਨੇ ਪਾਬੰਦੀਆਂ
ਇਹ ਪਾਬੰਦੀ ਸਾਲ 2020 ਤੋਂ ਬਾਅਦ ਆਈ ਹੈ ਜਦੋਂ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ TikTok ਅਤੇ ShareIt ਸਮੇਤ ਪ੍ਰਸਿੱਧ ਚੀਨੀ ਐਪਸ 'ਤੇ ਇਸੇ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਸਨ। 20 ਜੂਨ 2020 ਨੂੰ ਭਾਰਤ ਸਰਕਾਰ ਨੇ ਲਗਭਗ 100 ਚੀਨੀ ਐਪਸ 'ਤੇ ਪਾਬੰਦੀ ਲਗਾ ਦਿੱਤੀ ਸੀ। 2021 ਅਤੇ 2022 'ਚ ਵੀ ਚੀਨ ਨਾਲ ਜੁੜੇ ਐਪਸ 'ਤੇ ਇਸੇ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ।
"India bans 119 apps 📵, mostly Chinese—because banning apps is easier than fixing our own tech ecosystem! 🤡💻#DigitalStrike #MadeInIndiaOrBanChina #TechPolicyFail #technology #India #StockMarket #Nifty50 #smallcap #niftycrash #ArtificialIntelligence #China #DeepSeek https://t.co/FgNZ9YO5a3
— Sanyam Vaish (@Sanyamvaish) February 20, 2025
ਇਨ੍ਹਾਂ ਦੇਸ਼ਾਂ ਨੂੰ ਵੀ ਪ੍ਰਭਾਵਿਤ ਕਰੇਗਾ ਇਹ ਆਦੇਸ਼
ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 69A ਦੇ ਤਹਿਤ ਜਾਰੀ ਕੀਤਾ ਗਿਆ ਇਹ ਆਦੇਸ਼ ਸਿੰਗਾਪੁਰ, ਸੰਯੁਕਤ ਰਾਜ, ਯੂਨਾਈਟਿਡ ਕਿੰਗਡਮ ਅਤੇ ਆਸਟ੍ਰੇਲੀਆ ਦੀਆਂ ਕੁਝ ਐਪਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।
ਇਹ ਵੀ ਪੜ੍ਹੋ- ਰੋਜ਼ਲਿਨ ਖ਼ਾਨ ਨੇ ਸਾਂਝੀ ਕੀਤੀ ਹਿਨਾ ਖ਼ਾਨ ਦੀ ਮੈਡੀਕਲ ਰਿਪੋਰਟ, ਲਗਾਏ ਗੰਭੀਰ ਇਲਜ਼ਾਮ
ਕਈ ਐਪਾਂ 'ਤੇ ਲੱਗੀ ਪਾਬੰਦੀ
ਦੱਸ ਦੇਈਏ ਕਿ ਅਜੇ ਵੀ ਇਨ੍ਹਾਂ 'ਚੋ ਕੁਝ ਐਪਾਂ ਉਪਲਬਧ ਹਨ। ਮਨੀਕੰਟਰੋਲ ਨੇ ਆਪਣੀ ਸਟੱਡੀ 'ਚ ਪਾਇਆ ਹੈ ਕਿ 119 ਐਪਾਂ 'ਚੋ 15 'ਤੇ ਅਜੇ ਪਾਬੰਦੀ ਲਗਾਈ ਹੈ। ਸਰਕਾਰ ਨੇ ਜਿਹੜੀਆਂ ਐਪਾਂ 'ਤੇ ਪਾਬੰਦੀ ਲਗਾਈ ਹੈ, ਉਨ੍ਹਾਂ 'ਚੋ ਤਿੰਨ ਐਪ ਡਿਵੈਲਪਰਾਂ ਨੇ ਮਨੀਕੰਟਰੋਲ ਨੂੰ ਦੱਸਿਆ ਕਿ, "ਉਨ੍ਹਾਂ ਨੂੰ ਗੂਗਲ ਵੱਲੋਂ ਇਸ ਪਾਬੰਦੀ ਬਾਰੇ ਜਾਣਕਾਰੀ ਮਿਲੀ ਹੈ। ਇਸ ਬਾਰੇ ਭਾਰਤ ਸਰਕਾਰ ਨਾਲ ਗੱਲ ਕਰਨ ਲਈ ਅਸੀਂ ਤਿਆਰ ਹਾਂ।" ਇਸ ਦੇ ਨਾਲ ਹੀ, ਉਨ੍ਹਾਂ ਨੇ ਅੱਗੇ ਕਿਹਾ ਕਿ,"ਗੂਗਲ ਵੱਲੋ ਇਹ ਨਹੀਂ ਦੱਸਿਆ ਗਿਆ ਕਿ ਇਸ ਪਿੱਛੇ ਕਾਰਨ ਕੀ ਹੈ? ਅਜੇ ਇਹ ਪਤਾ ਨਹੀਂ ਹੈ ਕਿ ਇਸ ਪਿੱਛੇ ਕਾਰਨ ਤਕਨੀਕੀ ਹੈ ਜਾਂ ਕੁਝ ਹੋਰ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8