ਚੀਨ ਨੂੰ ਇਕ ਹੋਰ ਵੱਡਾ ਝਟਕਾ, ਸਰਕਾਰ ਨੇ 44 ਵੰਦੇ ਭਾਰਤ ਰੇਲ ਗੱਡੀਆਂ ਦਾ ਟੈਂਡਰ ਕੀਤਾ ਰੱਦ

08/22/2020 2:58:16 PM

ਨਵੀਂ ਦਿੱਲੀ — ਕੇਂਦਰ ਸਰਕਾਰ ਨੇ 44 'ਵੰਦੇ ਭਾਰਤ ਰੇਲ ਗੱਡੀਆਂ' ਦਾ ਟੈਂਡਰ ਰੱਦ ਕਰ ਦਿੱਤਾ ਹੈ। ਰੇਲਵੇ ਮੰਤਰਾਲੇ ਨੇ ਸ਼ੁੱਕਰਵਾਰ ਦੇਰ ਰਾਤ ਨੂੰ ਇਹ ਜਾਣਕਾਰੀ ਦਿੱਤੀ ਹੈ। ਮੰਤਰਾਲੇ ਨੇ ਕਿਹਾ ਕਿ ਇਕ ਹਫਤੇ ਅੰਦਰ ਤਾਜ਼ਾ ਟੈਂਡਰ ਜਾਰੀ ਕਰ ਦਿੱਤੇ ਜਾਣਗੇ। ਰੇਲਵੇ ਦੇ ਇਸ ਪ੍ਰਾਜੈਕਟ ਵਿਚ 'ਮੇਕ ਇਨ ਇੰਡੀਆ' ਪ੍ਰੋਗਰਾਮ ਨੂੰ ਪਹਿਲ ਦਿੱਤੀ ਜਾਵੇਗੀ। ਭਾਰਤ ਸਰਕਾਰ ਵਲੋਂ ਇਨ੍ਹਾਂ ਰੇਲ ਗੱਡੀਆਂ ਦਾ ਟੈਂਡਰ ਰੱਦ ਕਰਨ ਕਾਰਨ ਚੀਨ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ ਚੀਨੀ ਕੰਪਨੀ ਦਾ ਸੰਯੁਕਤ ਉੱਦਮ ਸੀ.ਆਰ.ਆਰ.ਸੀ. ਪਾਇਨੀਅਰ ਇਲੈਕਟ੍ਰਿਕ (ਇੰਡੀਆ) ਪ੍ਰਾਈਵੇਟ ਲਿਮਟਡ (CRRC Pioneer Electric (India) Pvt. Ltd.) ਟੈਂਡਰ ਪ੍ਰਾਪਤ ਕਰਨ ਵਾਲੀ ਇਕਲੌਤੀ ਵਿਦੇਸ਼ੀ ਕੰਪਨੀ ਸੀ। ਇਸ ਤੋਂ ਇਲਾਵਾ ਹੋਰ 5 ਕੰਪਨੀਆਂ ਨੇ ਵੀ ਇਸ ਅਰਧ ਤੇਜ਼ ਗਤੀ ਵਾਲੀਆਂ ਰੇਲ ਗੱਡੀਆਂ ਦੇ 44 ਸੈਟ ਤਿਆਰ ਕਰਨ ਲਈ ਟੈਂਡਰ ਪ੍ਰਾਪਤ ਕੀਤਾ ਸੀ।

ਰੇਲਵੇ ਮੰਤਰਾਲੇ ਨੇ ਸ਼ੁੱਕਰਵਾਰ ਰਾਤ ਨੂੰ ਟਵੀਟ ਕਰਕੇ ਲਿਖਿਆ, '44 ਸੈਮੀ ਹਾਈ ਸਪੀਡ ਰੇਲ ਸੈਟਸ (ਵੰਦੇ ਭਾਰਤ) ਦਾ ਟੈਂਡਰ ਰੱਦ ਕਰ ਦਿੱਤਾ ਗਿਆ ਹੈ। ਤਾਜ਼ਾ ਟੈਂਡਰ ਇਕ ਹਫਤੇ ਦੇ ਅੰਦਰ-ਅੰਦਰ ਜਾਰੀ ਕਰ ਦਿੱਤਾ ਜਾਵੇਗਾ, ਜੋ ਕਿ ਸੋਧੇ ਹੋਏ ਪਬਲਿਕ ਪ੍ਰੌਕਯੂਰਮੈਂਟ ਆਰਡਰ ਦੇ ਅਧੀਨ ਹੋਵੇਗਾ। ਇਸ ਵਿਚ ਮੇਕ ਇਨ ਇੰਡੀਆ ਪ੍ਰੋਗਰਾਮ ਨੂੰ ਪਹਿਲ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਡਾਕਘਰ ਦੀ ਇਸ ਯੋਜਨਾ 'ਚ ਪਤੀ-ਪਤਨੀ ਨੂੰ ਖਾਤਾ ਖੋਲ੍ਹਣ 'ਤੇ ਮਿਲਦਾ ਹੈ ਦੋਹਰਾ ਲਾਭ

ਚੀਨੀ ਸਾਂਝੇ ਉੱਦਮ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਰੇਲਵੇ ਇਹ ਸੁਨਿਸ਼ਚਿਤ ਕਰਨ ਵਿਚ ਰੁੱਝਿਆ ਹੋਇਆ ਹੈ ਕਿ ਘਰੇਲੂ ਫਰਮਾਂ ਨੂੰ ਟੈਂਡਰ ਮਿਲੇ। ਦੱਸ ਦੇਈਏ ਕਿ ਇਸ ਦੇ ਲਈ 10 ਜੁਲਾਈ ਨੂੰ ਚੇਨਈ ਦੀ ਇੰਟੈਗਰਲ ਕੋਚ ਫੈਕਟਰੀ ਜੋ ਕਿ ਰੇਲਵੇ 'ਤੇ ਅਧਾਰਤ ਹੈ। ਇਸ ਨੇ ਵੀ ਟੈਂਡਰ ਜਾਰੀ ਕੀਤਾ ਸੀ।

ਇਹ ਕੰਪਨੀਆਂ ਆਈਆਂ ਅੱਗੇ

ਉਪਰੋਕਤ ਸਾਂਝੇ ਉੱਦਮ ਤੋਂ ਇਲਾਵਾ ਦੂਜੀਆਂ 5 ਕੰਪਨੀਆਂ ਜਿਨ੍ਹਾਂ ਨੇ ਦਿਲਚਸਪੀ ਦਿਖਾਈ ਹੈ ਉਨ੍ਹਾਂ ਵਿਚੋਂ ਸਰਕਾਰੀ ਕੰਪਨੀਆਂ ਭਾਰਤ ਹੈਵੀ ਇਲੈਕਟ੍ਰਿਕਸ ਲਿਮਟਿਡ, ਭਾਰਤ ਉਦਯੋਗ, ਇਲੈਕਟ੍ਰੋਵੇਵ ਇਲੈਕਟ੍ਰਾਨਿਕਸ ਪ੍ਰਾਈਵੇਟ ਲਿਮਟਿਡ, ਮੇਧਾ ਸਰਵੋ ਡਰਾਈਵ ਪ੍ਰਾਈਵੇਟ ਲਿਮਟਿਡ, ਪਾਵਰਨੇਟਿਕਸ ਉਪਕਰਣ ਇੰਡੀਆ ਪ੍ਰਾਈਵੇਟ ਲਿਮਟਿਡ ਹਨ। ਰੇਲਵੇ ਮੰਤਰਾਲੇ ਨੇ ਇਸ ਬਾਰੇ ਜਾਣਕਾਰੀ ਦਿੱਤੀ ਸੀ।

ਇਹ ਵੀ ਪੜ੍ਹੋ: ਹੁਣ ਵਿਦੇਸ਼ੀ ਖਿਡੌਣਿਆਂ ਦੇ ਆਯਾਤ 'ਤੇ ਸਰਕਾਰ ਦੀ ਤਿੱਖੀ ਨਜ਼ਰ, ਪ੍ਰਮੁੱਖ ਬੰਦਰਗਾਹਾਂ 'ਤੇ BIS ਸਟਾਫ਼ 


Harinder Kaur

Content Editor

Related News