ਇਕ ਮਹੀਨੇ ’ਚ ਡਾਟਾ ਸੁਰੱਖਿਆ ਨਿਯਮਾਂ ਦਾ ਖਰੜਾ ਜਾਰੀ ਕਰ ਸਕਦੀ ਹੈ ਸਰਕਾਰ : ਵੈਸ਼ਣਵ
Tuesday, Aug 20, 2024 - 12:26 PM (IST)
ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਇਲੈਕਟ੍ਰਾਨਿਕ ਅਤੇ ਸੂਚਨਾ ਤਕਨੀਕੀ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਸਰਕਾਰ ਇਕ ਮਹੀਨੇ ਦੇ ਅੰਦਰ ਡਿਜੀਟਲ ਨਿੱਜੀ ਡਾਟਾ ਸੁਰੱਖਿਆ ਕਾਨੂੰਨ ਤਹਿਤ ਨਿਯਮਾਂ ਦਾ ਖਰੜਾ ਜਾਰੀ ਕਰ ਸਕਦੀ ਹੈ।
ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ ਕਾਨੂੰਨ ਦੇ ਡਿਜੀਟਲ ਲਾਗੂਕਰਨ ’ਤੇ ਕੰਮ ਕੀਤਾ ਹੈ ਅਤੇ ਉਸ ਦੇ ਅਨੁਸਾਰ ਨਿਯਮ ਬਣਾਏ ਹਨ। ਵੈਸ਼ਣਵ ਨੇ ਕਿਹਾ, ‘‘ਖਰੜਾ ਤਿਆਰ ਹੈ ਅਤੇ ਸਲਾਹ ਲਈ ਨਿਯਮਾਂ ਦਾ ਖਰੜਾ ਇਕ ਮਹੀਨੇ ਦੇ ਅੰਦਰ ਜਾਰੀ ਹੋਣ ਦੀ ਉਮੀਦ ਹੈ। ਮੰਤਰੀ ਨੇ ਕਿਹਾ ਕਿ ਨਿਯਮਾਂ ਦੇ ਆਖਰੀ ਖਰੜੇ ਦੀ ਪਿਛਲੇ ਹਫ਼ਤੇ ਸਮੀਖਿਆ ਕੀਤੀ ਗਈ ਸੀ ਅਤੇ ਉਮੀਦ ਹੈ ਕਿ ਇਹ ਇਕ ਮਹੀਨੇ ਦੇ ਅੰਦਰ ਜਨਤਕ ਤੌਰ ’ਤੇ ਮੁਹੱਈਆ ਹੋਵੇਗਾ।