ਸਰਕਾਰ ਦੀ ਇਸ ਸਹੂਲਤ ਕਾਰਨ ਮੁੰਬਈ ਦੀ ਜਾਇਦਾਦ ਵਿਕਰੀ ''ਚ ਹੋਇਆ ਰਿਕਾਰਡ ਤੋੜ ਵਾਧਾ

Saturday, Jul 31, 2021 - 04:01 PM (IST)

ਸਰਕਾਰ ਦੀ ਇਸ ਸਹੂਲਤ ਕਾਰਨ ਮੁੰਬਈ ਦੀ ਜਾਇਦਾਦ ਵਿਕਰੀ ''ਚ ਹੋਇਆ ਰਿਕਾਰਡ ਤੋੜ ਵਾਧਾ

ਮੁੰਬਈ - ਮੁੰਬਈ ਸ਼ਹਿਰ ਅਤੇ ਇਸ ਦੇ ਆਸਪਾਸ  ਦੇ ਇਲਾਕਿਆਂ ਵਿਚ ਇਸ ਸਾਲ ਜੁਲਾਈ ਵਿਚ(30 ਜੁਲਾਈ ਦੀ ਦੁਪਹਿਰ ਤੱਕ) 9.037 ਜਾਇਦਾਦਾਂ ਦੀ ਰਜਿਸਟਰੀ ਹੋਈ ਹੈ। ਇਸ ਤੋਂ ਪਹਿਲਾਂ ਪਿਛਲੇ ਇਕ ਦਹਾਕੇ ਵਿਚ ਕਿਸੇ ਵੀ ਮਹੀਨੇ ਇੰਨੀ ਜ਼ਿਆਦਾ ਰਜਿਸਟਰੀ ਨਹੀਂ ਹੋਈ ਹੈ। ਜਾਇਦਾਦ ਦੀ ਰਜਿਸਟਰੀ ਵਿਚ ਵਾਧੇ ਦਾ ਅਹਿਮ ਕਾਰਨ ਸਰਕਾਰ ਵਲੋਂ ਰਜਿਸਟਰੀ ਵਿਚ ਦਿੱਤੀ ਗਈ ਮਿਆਦ(ਮੋਹਲਤ) ਹੈ ਜਿਹੜੀ ਕਿ 31 ਜੁਲਾਈ ਨੂੰ ਖ਼ਤਮ ਹੋ ਰਹੀ ਹੈ।

ਨਾਈਕ ਫਰੈਂਕ ਅਨੁਸਾਰ ਇਸ ਵਾਰ ਜੁਲਾਈ ਵਿਚ ਜਾਇਦਾਦ ਦੀ ਰਜਿਸਟਰੀ ਪਿਛਲੇ ਸਾਲ ਜੁਲਾਈ ਦੇ ਮੁਕਾਬਲੇ ਕਰੀਬ 239 ਫ਼ੀਸਦੀ ਜ਼ਿਆਦਾ ਰਹੀ। ਜੁਲਾਈ 2020 ਵਿਚ 2,662 ਜਾਇਦਾਦਾਂ ਦੀ ਰਜਿਸਟਰੀ ਹੋਈ ਸੀ। ਕੋਵਿਡ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜੁਲਾਈ 2019 ਦੇ ਮੁਕਾਬਲੇ ਇਸ ਵਾਰ ਜੁਲਾਈ ਵਿਚ ਜਾਇਦਾਦ ਦੀ ਰਜਿਸਟਰੀ 57 ਫ਼ੀਸਦੀ ਵਧੀ ਹੈ। 

ਇਹ ਵੀ ਪੜ੍ਹੋ: ‘ਬਰਕਰਾਰ ਹੈ ਭਾਰਤੀਆਂ ਦਾ ਸੋਨੇ ਪ੍ਰਤੀ ਪਿਆਰ, ਅਪ੍ਰੈਲ-ਜੂਨ ਤਿਮਾਹੀ ’ਚ ਮੰਗ 19 ਫੀਸਦੀ ਵਧੀ ’

ਮਹਾਰਾਸ਼ਟਰ ਸਰਕਾਰ ਨੇ ਦਸੰਬਰ 2020 ਵਿਚ ਮਕਾਨ ਖ਼ਰੀਦਦਾਰਾ ਨੂੰ ਸਟਾਂਪ ਡਿਊਟੀ ਚੁਕਾਉਣ ਦੇ ਬਾਅਦ ਰਜਿਸਟਰੀ ਲਈ ਪੂਰੇ ਚਾਰ ਮਹੀਨੇ ਦੀ ਮੌਹਲਤ ਦਿੱਤੀ ਸੀ। ਇਸ ਕਦਮ ਦਾ ਮਕਸਦ ਰਜਿਸਟਰੀ ਦਫ਼ਤਰਾਂ ਵਿਚ ਭੀੜ ਨੂੰ ਘਟਾਉਣਾ ਸੀ। ਆਮ ਤੌਰ 'ਤੇ ਜਾਇਦਾਦ ਦੀ ਖ਼ਰੀਦ ਲਈ ਤਿੰਨ ਮਹੀਨੇ ਦੇ ਅੰਦਰ ਰਜਿਸਟਰੀ ਕਰਵਾਉਣੀ ਹੁੰਦੀ ਹੈ। ਪਰ ਸਰਕਾਰ ਨੇ 31 ਮਾਰਚ 2021 ਤੋਂ ਪਹਿਲਾਂ ਮਕਾਨ ਖ਼ਰੀਦਣ ਅਤੇ ਸਟਾਂਪ ਡਿਊਟੀ ਚੁਕਾਉਣ ਵਾਲੇ ਨੂੰ ਰਜਿਸਟਰੀ ਲਈ ਪੂਰੇ ਚਾਰ ਮਹੀਨੇ ਦਿੱਤੇ ਸਨ। ਇਸ ਮਿਆਦ 31 ਜੁਲਾਈ ਨੂੰ ਖ਼ਤਮ ਹੋ ਰਹੀ ਹੈ।

ਇਹ ਵੀ ਪੜ੍ਹੋ: ਬੈਂਕ ਅਕਾਊਂਟਸ ’ਚ ਲਾਵਾਰਿਸ ਪਏ ਹਨ 49000 ਕਰੋੜ ਰੁਪਏ, ਇਨ੍ਹਾਂ ਪੈਸਿਆਂ ਦਾ ਨਹੀਂ ਹੈ ਕੋਈ ਦਾਅਵੇਦਾਰ

ਇਸ ਰਿਆਇਤ ਤੋਂ ਪਹਿਲਾਂ 95 ਫ਼ੀਸਦੀ ਰਜਿਸਟਰੀ ਵਿਚ ਸਟਾਂਪ ਡਿਊਟੀ ਭੁਗਤਾਨ ਅਤੇ ਰਜਿਸਟਰੀ ਵਿਚ ਫਰਕ 10 ਦਿਨ ਤੋਂ ਵੀ ਘੱਟ ਸੀ। 2 ਫ਼ੀਸਦੀ ਤੋਂ ਘੱਟ ਮਾਮਲਿਆਂ ਵਿਚ ਇਹ ਫਰਕ 30 ਦਿਨ ਜਾਂ ਇਸ ਤੋਂ ਵਧ ਸੀ।

8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਮਹਾਰਾਸ਼ਟਰ ਸਰਕਾਰ ਨੇ ਜਨਾਨੀਆਂ ਦੇ ਨਾਂ ਮਕਾਨ ਖਰੀਦੇ ਜਾਣ 'ਤੇ ਸਟਾਂਪ ਡਿਊਟੀ ਵਿਚ 1 ਫ਼ੀਸਦੀ ਛੋਟ ਦਾ ਐਲਾਨ ਕੀਤਾ ਸੀ ਅਤੇ ਇਹ ਛੋਟ 1 ਅਪ੍ਰੈਲ ਤੋਂ ਲਾਗੂ ਹੋ ਗਈ। ਨਤੀਜੇ ਵਜੋਂ ਅਪ੍ਰੈਲ ਵਿਚ ਨਵੇਂ ਮਕਾਨਾਂ ਦੀ ਵਿਕਰੀ ਵਿਚ ਜਨਾਨੀ  ਖ਼ਰੀਦਦਾਰਾਂ ਨੂੰ ਮਕਾਨ ਦੀ ਕੀਮਤ ਦਾ ਸਿਰਫ਼ 4 ਫ਼ੀਸਦੀ ਰਾਸ਼ੀ ਬਤੌਰ ਸਟਾਂਪ ਡਿਊਟੀ ਦੇਣੀ ਪਈ। ਮਈ ਵਿਚ ਜਨਾਨੀ ਖ਼ਰੀਦਦਾਰਾਂ ਦੀ ਹਿੱਸੇਦਾਰੀ ਘੱਟ ਕੇ 1.7 ਫ਼ੀਸਦੀ ਰਹਿ ਗਈ ਅਤੇ ਜੂਨ ਵਿਚ ਇਹ 4.7 ਫ਼ੀਸਦੀ ਅਤੇ ਜੁਲਾਈ ਵਿਚ ਕਰੀਬ 3 ਫ਼ੀਸਦੀ ਰਹੀ।

ਇਹ ਵੀ ਪੜ੍ਹੋ: Tatva Chintan ਇਸ ਸਾਲ ਸਭ ਤੋਂ ਚੜ੍ਹਣ ਵਾਲਾ ਸ਼ੇਅਰ ਬਣਿਆ, ਦਰਜ ਕੀਤਾ 113.32% ਵਾਧਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News