ਖ਼ੁਸ਼ਖ਼ਬਰੀ : ਮੁਫ਼ਤ 'ਚ Netflix ਦੇਖਣ ਦਾ ਮੌਕਾ, ਜਾਣੋ ਕਦੋਂ ਅਤੇ ਕਿਵੇਂ ਦੇਖ ਸਕੋਗੇ ਆਪਣਾ ਮਨਪਸੰਦ ਕੰਟੈਟ
Friday, Nov 20, 2020 - 06:44 PM (IST)
ਨਵੀਂ ਦਿੱਲੀ — ਨੈਟਫਲਿੱਕਸ ਦੇਖਣ ਵਾਲਿਆਂ ਨੂੰ ਦਸੰਬਰ ਮਹੀਨੇ 'ਚ ਇਕ ਖ਼ਾਸ ਮੌਕਾ ਮਿਲਣ ਵਾਲਾ ਹੈ। ਇਹ ਅਮਰੀਕੀ ਕੰਟੈਂਟ ਸਟ੍ਰੀਮਿੰਗ ਕੰਪਨੀ 5 ਅਤੇ 6 ਦਸੰਬਰ ਨੂੰ ਸਟ੍ਰੀਮਫੈਸਟ ਦਾ ਆਯੋਜਨ ਕਰਨ ਜਾ ਰਹੀ ਹੈ। ਨੈਟਫਲਿੱਕਸ ਇਸ ਸਟ੍ਰੀਮਫੈਸਟ ਦੇ ਜ਼ਰੀਏ ਉਨ੍ਹਾਂ ਲੋਕਾਂ ਨੂੰ ਵੀ ਆਪਣੇ ਪਲੇਟਫਾਰਮ 'ਤੇ ਕੰਟੈਟ ਐਕਸੈਸ ਕਰਨ ਦਾ ਮੌਕਾ ਦੇਵੇਗਾ, ਜਿਨ੍ਹਾਂ ਕੋਲ ਨੈਟਫਲਿੱਕਸ ਦਾ ਸਬਸਕ੍ਰਿਪਸ਼ਨ ਨਹੀਂ ਹੈ। ਇਸ ਦਾ ਮਤਲਬ ਇਹ ਹੈ ਕਿ 5 ਅਤੇ 6 ਦਸੰਬਰ ਨੂੰ ਤੁਸੀਂ ਬਿਲਕੁੱਲ ਮੁਫ਼ਤ 'ਚ ਨੈਟਫਲਿੱਕਸ ਦੇ ਕੰਟੈਟ ਦੇਖ ਸਕੋਗੇ।
ਦਰਅਸਲ ਕੰਪਨੀ ਨੇ ਸਟ੍ਰੀਮਫੈਸਟ ਦੇ ਜ਼ਰੀਏ ਭਾਰਤ ਵਰਗੇ ਵੱਡੇ ਬਾਜ਼ਾਰ 'ਚ ਨਵੇਂ ਗਾਹਕਾਂ ਨੂੰ ਜੋੜਣ ਲਈ ਇਹ ਯੋਜਨਾ ਬਣਾਈ ਹੈ। ਭਾਰਤੀ ਬਾਜ਼ਾਰ ਵਿਚ ਨੈਟਫਲਿੱਕਸ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ, ਡਿਜ਼ਨੀ ਹਾਟਸਟਾਰ ਅਤੇ ਜ਼ੀ5 ਦੇ ਨਾਲ ਐਮ.ਐਕਸ ਪਲੇਅਰ ਵਰਗੇ ਓ.ਟੀ.ਟੀ. ਪਲੇਟਫਾਰਮ ਤੋਂ ਮੁਕਾਬਲਾ ਮਿਲਦਾ ਹੈ। ਅਜਿਹੇ 'ਚ ਕੰਪਨੀ ਆਪਣੇ ਯਜ਼ੂਰ ਬੇਸ ਵਧਾਉਣ ਲਈ ਸਟ੍ਰੀਮਫੈਸਟ ਦਾ ਸਹਾਰਾ ਲੈ ਰਹੀ ਹੈ।
ਨੈਟਫਲਿੱਕਸ ਇੰਡੀਆ ਦੀ ਮੀਤ ਪ੍ਰਧਾਨ ਮੋਨਿਕਾ ਸ਼ੇਰਗਿੱਲ ਨੇ ਕਿਹਾ, 'ਨੈਟਫਲਿੱਕਸ ਦੇ ਜ਼ਰੀਏ ਅਸੀਂ ਭਾਰਤ 'ਚ ਮਨੋਰੰਜਨ ਪ੍ਰੇਮੀਆਂ ਲਈ ਦੁਨੀਆਭਰ ਦੀਆਂ ਸਭ ਤੋਂ ਵਿਲੱਖਣ ਕਹਾਣੀਆਂ ਨੂੰ ਲਿਆਉਣਾ ਚਾਹੁੰਦੇ ਹਾਂ। ਇਸ ਲਈ ਅਸੀਂ ਸਟ੍ਰੀਮਫੈਸਟ ਦਾ ਆਯੋਜਨ ਕਰ ਰਹੇ ਹਾਂ। 5 ਦਸੰਬਰ ਰਾਤ 12 ਵਜੇ ਤੋਂ ਲੈ ਕੇ 6 ਦਸੰਬਰ ਰਾਤ 12 ਵਜੇ ਤੱਕ ਭਾਰਤ ਦੇ ਗਾਹਕਾਂ ਲਈ ਨੈਟਫਲਿੱਕਸ ਮੁਫ਼ਤ 'ਚ ਉਪਲੱਬਧ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਨੈਟਫਲਿੱਕਸ ਦਾ ਸਬਸਕ੍ਰਾਈਬਰ ਨਹੀਂ ਹੈ ਉਹ ਵੀ ਆਪਣੇ ਨਾਮ, ਈ-ਮੇਲ ਜਾਂ ਫੋਨ ਨੰਬਰ ਅਤੇ ਪਾਸਵਰਡ ਦੇ ਨਾਲ ਨੈਟਫਲਿੱਕਸ ਦੀ ਵੈਬਸਾਈਟ ਜਾਂ ਐਪ ਦੇ ਜ਼ਰੀਏ ਆਈਨਅੱਪ ਕਰ ਸਕਦਾ ਹੈ। ਕੰਟੈਂਟ ਸਟ੍ਰੀਮਿੰਗ ਦੇ ਜ਼ਰੀਏ ਉਨ੍ਹਾਂ ਨੇ ਕੋਈ ਪੈਸਾ ਨਹੀਂ ਦੇਣਾ ਹੋਵੇਗਾ।
ਇਹ ਵੀ ਪੜ੍ਹੋ : SC 'ਚ SEBI ਦੀ ਪਟੀਸ਼ਨ- ਸੁਬਰਤ ਰਾਏ ਕਰੇ 62,600 ਕਰੋੜ ਰੁਪਏ ਦੀ ਅਦਾਇਗੀ, ਨਹੀਂ ਤਾਂ ਭੇਜਿਆ ਜਾਏ ਜੇਲ੍ਹ
ਸਮਾਰਟ ਟੀ.ਵੀ. ਤੋਂ ਲੈ ਕੇ ਮੋਬਾਈਲ ਐਪ ਤੱਕ ਮਿਲੇਗੀ ਇਹ ਸਹੂਲਤ
ਇਸ ਸਟ੍ਰੀਮਿੰਗ ਫੈਸਟ ਵਿਚ ਯੂਜ਼ਰਜ਼ ਇਕ ਵਾਰ ਰਜਿਸਟਰ ਕਰਨ ਤੋਂ ਬਾਅਦ ਨੈਟਫਲਿੱਕਸ 'ਤੇ ਸਮਾਰਟ ਟੀ.ਵੀ., ਗੇਮਿੰਗ ਕੰਸੋਲ, ਐਪਲ, ਐਡਰਾਇਡ ਐਪ ਜਾਂ ਵੈਬ 'ਤੇ ਨੈਟਫਲਿੱਕਸ ਦੀਆਂ ਸਾਰੀਆਂ ਚੀਜ਼ਾਂ ਦੇਖ ਸਕਦੇ ਹਨ। ਗਾਹਕਾਂ ਨੇ ਯਾਦ ਰੱਖਣਾ ਹੋਵੇਗਾ ਕਿ ਸਟ੍ਰੀਮਫੈਸਟ ਸਹੂਲਤ ਵਿਚ ਸਟੈਂਡਰਡ ਡੈਫੀਨੇਸ਼ਨ ਦੀ ਸਿੰਗਲ ਸਟ੍ਰੀਮਿੰਗ ਦੀ ਹੀ ਸਹੂਲਤ ਰਹੇਗੀ। ਕੰਪਨੀ ਵਲੋਂ ਇਹ ਵੀ ਨਿਰਧਾਰਤ ਕੀਤਾ ਗਿਆ ਹੈ ਕਿ ਸੀਮਤ ਸੰਖਿਆ ਵਿਚ ਹੀ ਲੋਕ ਨੈਟਫਲਿੱਕਸ ਦੀਆਂ ਸੇਵਾਵਾਂ ਦਾ ਇਸਤੇਮਾਲ ਕਰ ਸਕਣ। ਹਾਲਾਂਕਿ ਇਸ ਬਾਰੇ ਕੰਪਨੀ ਵਲੋਂ ਕੋਈ ਸੰਖੇਪ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਭਾਰਤ ਨੇ ਚੀਨ ਨਾਲ ਮਿਲ ਕੇ ਬਣਾਇਆ ਸੀ ਬੈਂਕ, ਹੁਣ ਦਿੱਲੀ ਦੇ ਲੋਕਾਂ ਨੂੰ ਇਸ ਸਮੱਸਿਆ ਤੋਂ ਮਿਲੇਗੀ ਨਿਜ਼ਾਤ