ਵਿੱਤ ਮੰਤਰਾਲਾ ਨੇ ਇਰਡਾ ਦੇ ਪੂਰੇ ਸਮੇਂ ਦੇ ਮੈਂਬਰ ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ
Tuesday, Mar 09, 2021 - 10:12 AM (IST)
ਨਵੀਂ ਦਿੱਲੀ (ਭਾਸ਼ਾ) – ਵਿੱਤ ਮੰਤਰਾਲਾ ਨੇ ਭਾਰਤੀ ਬੀਮਾ ਰੈਗੁਲੇਟਰੀ ਅਤੇ ਵਿਕਾਸ ਅਥਾਰਿਟੀ (ਇਰਡਾ) ਵਿਚ ਪੂਰੇ ਸਮੇਂ ਦੇ ਮੈਂਬਰ (ਵਿੱਤ ਅਤੇ ਨਿਵੇਸ਼) ਦੇ ਖਾਲੀ ਅਹੁਦੇ ਲਈ ਅਰਜ਼ੀਆਂ ਮੰਗੀਆਂ ਹਨ। ਵਿੱਤੀ ਸੇਵਾ ਵਿਭਾਗ ਵਲੋਂ ਕੱਢੇ ਗਏ ਵਿਗਿਆਪਨ ’ਚ ਕਿਹਾ ਗਿਆ ਹੈ ਕਿ ਅਰਜ਼ੀਦਾਤਾ ਕੋਲ ਵਿੱਤ ਅਤੇ ਨਿਵੇਸ਼ ਖੇਤਰ ਦਾ ਘੱਟ ਤੋਂ ਘੱਟ 25 ਸਾਲ ਦਾ ਤਜ਼ਰਬਾ ਹੋਣਾ ਚਾਹੀਦਾ ਹੈ। ਇਸ ’ਚੋਂ ਘੱਟ ਤੋਂ ਘੱਟ ਤਿੰਨ ਸਾਲ ਦਾ ਅਹੁਦਾ ਸੀਨੀਅਰ ਪੱਧਰ ’ਤੇ ਹੋਣਾ ਚਾਹੀਦਾ ਹੈ। ਵਿਭਾਗ ਨੇ ਕਿਹਾ ਕਿ ਅਰਜ਼ੀਦਾਤਾ ਰਿਜ਼ਰਵ ਬੈਂਕ ਜਾਂ ਹੋਰ ਵਿੱਤੀ ਸੰਸਥਾਨਾਂ ਜਾਂ ਰੈਗੁਲੇਟਰੀ ਅਥਾਰਿਟੀਆਂ ’ਚ ਘੱਟ ਤੋਂ ਘੱਟ ਮੁੱਲ ਜਨਰਲ ਸਕੱਤਰ ਪੱਧਰ ਦਾ ਅਧਿਕਾਰੀ ਹੋਣਾ ਚਾਹੀਦਾ ਹੈ। ਵਿੱਤ ਮੰਤਰਾਲਾ ਦੇ ਤਹਿਤ ਵਿਭਾਗ ਨੇ ਕਿਹਾ ਹੈ ਕਿ ਅਰਜ਼ੀ ਦਾਖਲ ਕਰਨ ਦੀ ਆਖਰੀ ਮਿਤੀ ਤੱਕ ਅਰਜ਼ੀਦਾਤਾ ਦਾ ਘੱਟ ਤੋਂ ਘੱਟ ਦੋ ਸਾਲ ਦਾ ਸੇਵਾਕਾਲ ਬਾਕੀ ਹੋਣਾ ਚਾਹੀਦਾ ਹੈ। ਯਾਨੀ ਇਸ ਮਿਤੀ ਤੱਕ ਅਰਜ਼ੀਦਾਤਾ ਦੀ ਉਮਰ 60 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਅਰਜ਼ੀ ਦਾਖਲ ਕਰਨ ਦੀ ਆਖਰੀ ਮਿਤੀ 4 ਅਪ੍ਰੈਲ ਹੈ। ਇਸ ਅਹੁਦੇ ’ਤੇ ਤਨਖਾਹ ਅਤੇ ਭੱਤੇ ਦੇ ਰੂਪ ’ਚ ਮਾਸਿਕ ਚਾਰ ਲੱਖ ਰੁਪਏ ਦਿੱਤੇ ਜਾਣਗੇ। ਇਸ ’ਚ ਮਕਾਨ ਜਾਂ ਕਾਰ ਦੀ ਸਹੂਲਤ ਸ਼ਾਮਲ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਕੱਚੇ ਤੇਲ ਦਾ ਬਾਜ਼ਾਰ ਚੜ੍ਹਿਆ, ਸਾਊਦੀ ਅਰਬ ਦੇ ਤੇਲ ਸੰਸਥਾਨਾਂ ’ਤੇ ਹਮਲਿਆਂ ਨੇ ਵਧਾਈ ਮੁਸੀਬਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।