ਪਾਕਿਸਤਾਨ ਦੇ ਹਵਾਈ ਖ਼ੇਤਰ 'ਚ ਪਹੁੰਚੀ Indigo ਦੀ ਫਲਾਈਟ, ਗੁਆਂਢੀ ਮੁਲਕ 'ਚ ਰਹੀ 31 ਮਿੰਟ
Sunday, Jun 11, 2023 - 06:28 PM (IST)
ਨਵੀਂ ਦਿੱਲੀ - ਇੰਡੀਗੋ ਦੀ ਉਡਾਣ ਨੰਬਰ 6E645 ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਪਹੁੰਚ ਗਈ। ਪਾਕਿਸਤਾਨ ਦੇ ਫਲਾਈਟ ਰਡਾਰ ਅਨੁਸਾਰ, ਇੰਡੀਗੋ ਏਅਰਕ੍ਰਾਫਟ ਲਗਭਗ 08:00 (IST) 454 knots ਦੀ ਰਫਤਾਰ ਨਾਲ ਲਾਹੌਰ ਦੇ ਉੱਤਰ ਵਿੱਚ ਦਾਖਲ ਹੋਇਆ ਅਤੇ 08:31 (IST) 'ਤੇ ਭਾਰਤ ਵਾਪਸ ਪਰਤਿਆ। ਇਹ ਉਡਾਣ ਕਰੀਬ 31 ਮਿੰਟ ਤੱਕ ਪਾਕਿਸਤਾਨੀ ਹਵਾਈ ਖੇਤਰ ਵਿੱਚ ਰਹੀ ਅਤੇ ਫਿਰ ਸੁਰੱਖਿਅਤ ਭਾਰਤੀ ਹਵਾਈ ਖੇਤਰ ਵਿੱਚ ਵਾਪਸ ਪਰਤ ਗਈ। ਅਜਿਹਾ ਖਰਾਬ ਮੌਸਮ ਕਾਰਨ ਹੋਇਆ ਅਤੇ ਕੌਮਾਂਤਰੀ ਨਿਯਮਾਂ ਕਾਰਨ ਪਾਕਿਸਤਾਨ ਨੂੰ ਜਗ੍ਹਾ ਦੇਣੀ ਪਈ।
ਇਹ ਵੀ ਪੜ੍ਹੋ : AirIndia ਦੇ ਜਹਾਜ਼ 'ਚ ਆਈ ਖ਼ਰਾਬੀ, 8 ਘੰਟਿਆਂ ਦੇ ਇੰਤਜ਼ਾਰ ਮਗਰੋਂ ਰੱਦ ਕੀਤੀ ਸਾਨ ਫਰਾਂਸਿਸਕੋ-ਮੁੰਬਈ ਫਲਾਈਟ
ਐਮਰਜੈਂਸੀ ਸਥਿਤੀ ਵਿਚ ਲੈਣਾ ਪਿਆ ਫ਼ੈਸਲਾ
ਪ੍ਰਾਪਤ ਜਾਣਕਾਰੀ ਅਨੁਸਾਰ ਇੰਡੀਗੋ ਦੀ ਫਲਾਈਟ ਨੇ ਸ਼ਨੀਵਾਰ ਰਾਤ ਭਾਰਤੀ ਸਮੇਂ ਅਨੁਸਾਰ 8.01 ਮਿੰਟ 'ਤੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਅਹਿਮਦਾਬਾਦ ਲਈ ਉਡਾਣ ਭਰੀ ਸੀ। ਪਰ ਕੁਝ ਹੀ ਮਿੰਟਾਂ ਵਿੱਚ ਮੌਸਮ ਖ਼ਰਾਬ ਹੋ ਗਿਆ। ਹਵਾ ਦੇ ਚੱਲਦਿਆਂ ਫਲਾਈਟ ਨੂੰ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਜਾਣਾ ਪਿਆ। ਪਾਕਿਸਤਾਨ ਸਿਵਲ ਐਵੀਏਸ਼ਨ ਅਥਾਰਟੀ ਅਨੁਸਾਰ, ਫਲਾਈਟ ਲਾਹੌਰ ਦੇ ਨੇੜੇ ਪਾਕਿਸਤਾਨ ਵਿੱਚ ਭਟਕ ਗਈ ਅਤੇ ਗੁਜਰਾਂਵਾਲਾ ਤੱਕ ਪਹੁੰਚ ਗਈ।
ਇਹ ਵੀ ਪੜ੍ਹੋ : DSR ਤਕਨੀਕ 'ਚ ਹਰਿਆਣੇ ਦੇ ਕਿਸਾਨਾਂ ਨੇ ਮਾਰੀ ਬਾਜੀ, 72900 ਏਕੜ 'ਚ ਉਗਾਇਆ ਝੋਨਾ
ਪਾਕਿਸਤਾਨ ਨੇ ਬੰਦ ਕੀਤਾ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ
ਚਾਰ ਸਾਲ ਪਹਿਲਾਂ ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ। ਉਦੋਂ ਤੋਂ ਹੁਣ ਤੱਕ ਭਾਰਤ ਪਾਕਿਸਤਾਨ ਦੇ ਹਵਾਈ ਖੇਤਰ ਦੀ ਵਰਤੋਂ ਨਹੀਂ ਕਰ ਰਿਹਾ ਹੈ। ਪਰ ਇਸ ਸਥਿਤੀ ਵਿੱਚ ਪਾਕਿਸਤਾਨ ਨੂੰ ਆਪਣੀ ਏਅਰ ਸਪੇਸ ਦੇਣੀ ਪਈ। ਇਹ ਸਥਿਤੀ ਆਮ ਨਹੀਂ ਸੀ। ਖ਼ਰਾਬ ਮੌਸਮ ਦੀ ਸਥਿਤੀ ਵਿੱਚ, "ਅੰਤਰਰਾਸ਼ਟਰੀ ਨਿਯਮਾਂ ਅਨੁਸਾਰ, ਕੋਈ ਵੀ ਦੇਸ਼ ਆਪਣੀ ਹਵਾਈ ਸਪੇਸ ਦੇਣ ਤੋਂ ਇਨਕਾਰ ਨਹੀਂ ਕਰ ਸਕਦਾ ਹੈ।
ਇਹ ਵੀ ਪੜ੍ਹੋ : ਦਾਲਾਂ ਦੀਆਂ ਕੀਮਤਾਂ ਹੋ ਸਕਦੀਆਂ ਹਨ ਘੱਟ, ਨੈਫੇਡ ਰਿਟੇਲ ਮਾਰਕੀਟ ’ਚ ਸਪਲਾਈ ਕਰੇਗੀ ਇਹ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।