ਵਿਦੇਸ਼ੀ ਵੀ ਚੱਖ ਸਕਣਗੇ ਭਾਰਤੀ ਅੰਬਾਂ ਦੀ ਮਿਠਾਸ, 16 ਕਿਸਮਾਂ ਦੇ ਅੰਬਾਂ ਦੀ ਹੋਈ ਬਰਾਮਦ

Thursday, Jun 10, 2021 - 02:44 PM (IST)

ਨਵੀਂ ਦਿੱਲੀ (ਯੂ. ਐੱਨ. ਆਈ.) – ਬਿਹਾਰ ਅਤੇ ਪੱਛਮੀ ਬੰਗਾਲ ਤੋਂ ਬਹਿਰੀਨ ਨੂੰ 16 ਕਿਸਮਾਂ ਦੇ ਅੰਬ ਦੀ ਬਰਾਮਦ ਕੀਤੀ ਗਈ ਹੈ, ਜਿਸ ’ਚੋਂ ਜੀ. ਆਈ. (ਭੂਗੋਲਿਕ ਸੂਚਕ) ਤਿੰਨ ਕਿਸਮਾਂ ਦੇ ਅੰਬ ਵੀ ਸ਼ਾਮਲ ਹਨ। ਪੱਛਮੀ ਬੰਗਾਲ ਅਤੇ ਬਿਹਾਰ ਤੋਂ ਬਹਿਰੀਨ ਨੂੰ ਕੱਲ ਤੋਂ 16 ਕਿਸਮਾਂ ਦੇ ਅੰਬ ਦੀ ਬਰਾਮਦ ਸ਼ੁਰੂ ਕੀਤੀ ਜਾ ਰਹੀ ਹੈ। ਇਸ ’ਚੋਂ ਤਿੰਨ ਕਿਸਮਾਂ-ਖਿਰਸਾਪਤੀ ਅਤੇ ਲਕਸ਼ਮਣਭੋਗ (ਪੱਛਮੀ ਬੰਗਾਲ) ਅਤੇ ਜਰਦਾਲੂ (ਬਿਹਾਰ) ਭੂਗੋਲਿਕ ਸੂਚਕ (ਜੀ. ਆਈ.) ਪ੍ਰਮਾਣਿਤ ਹਨ।

ਇਨ੍ਹਾਂ ਫਲਾਂ ਨੂੰ ਵਪਾਰ ਅਤੇ ਉਦਯੋਗ ਮੰਤਰਾਲਾ ਦੇ ਅਧੀਨ ਖੇਤੀਬਾੜੀ ਅਤੇ ਪ੍ਰੋਸੈਸਿੰਗ ਫੂਡ ਉਤਪਾਦ ਬਰਾਮਦ ਵਿਕਾਸ ਅਥਾਰਿਟੀ (ਏ. ਪੀ. ਈ. ਡੀ. ਏ.) ਤੋਂ ਰਜਿਸਟਰਡ ਬਰਾਮਦਕਾਰ-ਡੀ. ਐੱਮ. ਐਂਟਰਪ੍ਰਾਈਜ਼ ਨੇ ਬੰਗਾਲ ਅਤੇ ਬਿਹਾਰ ਦੇ ਕਿਸਾਨਾਂ ਤੋਂ ਪ੍ਰਾਪਤ ਕੀਤਾ ਹੈ ਅਤੇ ਇਨ੍ਹਾਂ ਨੂੰ ਅਲ ਜਜੀਰਾ ਗਰੁੱਪ, ਬਹਿਰੀਨ ਨੇ ਦਰਾਮਦ ਕੀਤਾ ਹੈ। ਏ. ਪੀ. ਈ. ਡੀ. ਏ. ਗੈਰ-ਰਵਾਇਤੀ ਖੇਤਰਾਂ ਅਤੇ ਸੂਬਿਆਂ ਤੋਂ ਅੰਬ ਦੀ ਬਰਾਮਦ ਵਧਾਉਣ ਲਈ ਯਤਨ ਕਰ ਰਹੀ ਹੈ ਅਤੇ ਅੰਬ ਦੀ ਬਰਾਮਦ ਵਧਾਉਣ ਦੇ ਟੀਚੇ ਨਾਲ ਅਪੇਡਾ ਕਈ ਵਰਚੁਅਲ ‘ਖਰੀਦਦਾਰ-ਵਿਕ੍ਰੇਤਾ ਸੰਮੇਲਨ’ ਅਤੇ ਤਿਓਹਾਰਾਂ ਦਾ ਆਯੋਜਨ ਵੀ ਕਰ ਰਹੀ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਮੁੰਬਈ ਦਾ Hyatt Regency ਹੋਟਲ ਹੋਇਆ ਬੰਦ, ਤਨਖ਼ਾਹ ਦੇਣ ਲਈ ਨਹੀਂ ਹਨ ਪੈਸੇ

ਜੀ. ਆਈ. ਪ੍ਰਮਾਣਿਤ ਬੇਗਨਪੱਲੀ ਅਤੇ ਸਵਰਣਰੇਖਾ ਨਸਲ ਦੇ 2.5 ਟਨ ਅੰਬ ਵਿਦੇਸ਼ ਭੇਜੇ

ਇਸ ਮੌਸਮ ’ਚ ਭਾਰਤ ਨੇ ਪਹਿਲੀ ਵਾਰ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਅਤੇ ਚਿਤੂਰ ਜ਼ਿਲਿਆਂ ਦੇ ਕਿਸਾਨਾਂ ਤੋਂ ਖਰੀਦੇ ਗਏ ਜੀ. ਆਈ. ਪ੍ਰਮਾਣਿਤ ਬੇਗਨਪੱਲੀ ਅਤੇ ਸਵਰਣਰੇਖਾ ਨਸਲ ਦੇ 2.5 ਟਨ ਅੰਬ ਵਿਦੇਸ਼ ਭੇਜੇ ਹਨ। ਦੱਖਣੀ ਕੋਰੀਆ ਨੂੰ ਬਰਾਮਦ ਕੀਤੇ ਗਏ ਅੰਬਾਂ ਨੂੰ ਤਿਰੂਪਤੀ ਆਂਧਰਾ ਪ੍ਰਦੇਸ਼ ਦੇ ਏ. ਪੀ. ਈ. ਡੀ. ਏ. ਤੋਂ ਰਜਿਸਟਰਡ ਅਤੇ ਸਹਾਇਤਾ ਪ੍ਰਾਪਤ ਪੈਕਹਾਊਸ ਅਤੇ ਵਾਸ਼ਪ ਤਾਪ ਉਪਚਾਰ ਪਲਾਂਟ (ਵੈਪਰਹੀਟ ਟ੍ਰੀਟਮੈਂਟ) ’ਚ ਟ੍ਰੀਟਡ, ਰੋਗਾਣੂ ਮੁਕਤ ਕਰਨ ਤੋਂ ਬਾਅਦ ਪੈਕ ਕੀਤਾ ਗਿਆ ਸੀ। ਇਨ੍ਹਾਂ ਨੂੰ ਇਫਕੋ ਕਿਸਾਨ ਵਿਸ਼ੇਸ਼ ਬਰਾਮਦ ਖੇਤਰ (ਆਈ. ਕੇ. ਐੱਸ. ਈ. ਜੈੱਡ.) ਤੋਂ ਬਰਾਮਦ ਕੀਤਾ ਗਿਆ ਸੀ। ਇਸ ਮੌਸਮ ’ਚ ਦੱਖਣੀ ਕੋਰੀਆ ਨੂੰ ਹੋਰ ਵਧੇਰੇ ਅੰਬਾਂ ਦੀ ਬਰਾਮਦ ਕੀਤੇ ਜਾਣ ਦੀ ਸੰਭਾਵਨਾ ਹੈ।

ਇਫਕੋ ਕਿਸਾਨ ਵਿਸ਼ੇਸ਼ ਬਰਾਮਦ ਖੇਤਰ (ਆਈ. ਕੇ. ਐੱਸ. ਈ. ਜੈੱਡ.) ਨੇ ਇਸ ਮੌਸਮ ’ਚ 66 ਟਨ ਅੰਬ ਦੀ ਸਪਲਾਈ ਲਈ ਦੱਖਣੀ ਕੋਰੀਆ ਦੀ ਮੀਜਾਈਮ ਨਾਲ ਕਾਂਟ੍ਰੈਕਟ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ : ਲੱਖਾਂ ਬੀਮਾਧਾਰਕਾਂ ਲਈ ਖੁਸ਼ਖਬਰੀ, ਇੰਸ਼ੋਰੈਂਸ ਕੰਪਨੀ ਦੇਵੇਗੀ 867 ਕਰੋੜ ਦਾ ਬੋਨਸ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News