ਸਸਤੇ ਹੋਮ-ਕਾਰ ਲੋਨ ਦਾ ਦੌਰ ਹੋਵੇਗਾ ਖ਼ਤਮ, ਵਿਆਜ ਦਰਾਂ 'ਚ ਹੋ ਸਕਦੈ ਵਾਧਾ

Thursday, Nov 19, 2020 - 10:05 PM (IST)

ਸਸਤੇ ਹੋਮ-ਕਾਰ ਲੋਨ ਦਾ ਦੌਰ ਹੋਵੇਗਾ ਖ਼ਤਮ, ਵਿਆਜ ਦਰਾਂ 'ਚ ਹੋ ਸਕਦੈ ਵਾਧਾ

ਨਵੀਂ ਦਿੱਲੀ— ਪਿਛਲੇ ਕੁਝ ਸਮੇਂ ਤੋਂ ਭਾਵੇਂ ਹੀ ਤੁਸੀਂ ਸਸਤੇ ਕਰਜ਼ ਦਾ ਫਾਇਦਾ ਲੈ ਰਹੇ ਹੋਵੋ ਪਰ ਹੁਣ ਇਹ ਦੌਰ ਖ਼ਤਮ ਹੋਣ ਵਾਲਾ ਹੈ।


ਅਗਲੇ 6-8 ਮਹੀਨਿਆਂ ਤੋਂ ਬਾਅਦ ਵਿਆਜ ਦਰਾਂ 'ਚ ਫਿਰ ਤੋਂ ਵਾਧਾ ਹੋ ਸਕਦਾ ਹੈ। ਫਿਲਹਾਲ ਵਿਆਜ ਦਰਾਂ ਮੌਜੂਦਾ ਪੱਧਰ 'ਤੇ ਹੀ ਰਹਿਣਗੀਆਂ। ਇਸ ਸਮੇਂ ਵਿਆਜ ਦਰਾਂ 6.69 ਤੋਂ ਲੈ ਕੇ 10 ਫ਼ੀਸਦੀ ਤੱਕ ਵੱਖ-ਵੱਖ ਕਰਜ਼ਿਆਂ 'ਤੇ ਹਨ। ਵਿਆਜ ਦਰਾਂ 'ਚ ਵਾਧਾ ਇਸ ਲਈ ਹੋਵੇਗਾ ਕਿਉਂਕਿ ਗਲੋਬਲ ਆਰਥਿਕ ਵਿਵਸਥਾ 'ਚ ਸੁਧਾਰ, ਮਹਿੰਗਾਈ 'ਚ ਕਮੀ ਦਾ ਅਨੁਮਾਨ ਅਤੇ ਕੋਰੋਨਾ ਦਾ ਅਸਰ ਘੱਟ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ਕੋਵਿਡ-19 ਟੀਕੇ ਲਈ ਫਾਈਜ਼ਰ ਨਾਲ ਸੰਪਰਕ 'ਚ ਭਾਰਤ : AIIMS ਡਾਇਰੈਕਟਰ

ਬੜੌਦਾ ਬੈਂਕ ਦੇ ਮੁੱਖ ਅਰਥਸ਼ਾਸਤਰੀ ਸਮੀਰ ਨਾਰੰਗ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿਆਜ ਦਰਾਂ ਕੁਝ ਸਮੇਂ ਤੱਕ ਲਈ ਸਥਿਰ ਰਹਿਣਗੀਆਂ। ਹਾਲਾਂਕਿ, ਜਿਵੇਂ ਕਿ ਘਰੇਲੂ ਅਤੇ ਵਿਸ਼ਵ ਪੱਧਰੀ ਅਰਥਵਿਵਸਥਾ 'ਚ ਸੁਧਾਰ ਦਿਸ ਰਿਹਾ ਹੈ, ਉਸ ਨਾਲ ਅਗਲੇ ਵਿੱਤੀ ਸਾਲ 'ਚ ਘਰੇਲੂ ਅਤੇ ਵਿਸ਼ਵ ਪੱਧਰ 'ਤੇ ਵਿਆਜ ਦਰਾਂ ਉੱਪਰ ਵੱਲ ਜਾਣੀਆਂ ਸ਼ੁਰੂ ਹੋ ਜਾਣਗੀਆਂ। ਮਹਾਰਾਸ਼ਟਰ ਬੈਂਕ ਦੇ ਪ੍ਰਬੰਧਕ ਨਿਰਦੇਸ਼ਕ ਅਤੇ ਕਾਰਜਕਾਰੀ ਅਧਿਕਾਰੀ ਏ. ਐੱਸ. ਰਾਜੀਵ ਦਾ ਵੀ ਅਜਿਹਾ ਹੀ ਮੰਨਣਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਲ 2021-22 'ਚ ਵਿਆਜ ਦਰਾਂ 'ਚ 25 ਤੋਂ 50 ਬੇਸਿਸ ਅੰਕ ਦਾ ਵਾਧਾ ਹੋ ਸਕਦਾ ਹੈ ਪਰ ਅਗਲੇ 4-5 ਮਹੀਨਿਆਂ 'ਚ ਇਨ੍ਹਾਂ 'ਚ ਕੋਈ ਬਦਲਾਅ ਨਹੀਂ ਹੋਣ ਦੀ ਸੰਭਾਵਨਾ ਨਹੀਂ ਹੈ।

ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! 50 ਹਜ਼ਾਰ ਤੋਂ ਥੱਲ੍ਹੇ ਉਤਰਿਆ ਸੋਨਾ, ਜਾਣੋ 10 ਗ੍ਰਾਮ ਦਾ ਮੁੱਲ

ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਰਿਟੇਲ ਰਿਸਰਚ ਮੁਖੀ ਦੀਪਕ ਜਸਾਨੀ ਕਹਿੰਦੇ ਹਨ ਕਿ ਭਾਰਤ 'ਚ ਪਿਛਲੀ ਕੁਝ ਤਿਮਾਹੀਆਂ 'ਚ ਕਰਜ਼ ਮੰਗ 'ਚ ਸੁਧਾਰ ਦਿਸ ਰਿਹਾ ਹੈ। ਵਿਆਜ ਦਰਾਂ 'ਚ ਗਿਰਾਵਟ ਵੀ ਰੁਕ ਗਈ ਹੈ, ਜਦੋਂ ਵੀ ਇਹ ਵਧਣਗੀਆਂ, ਇਹ ਗਲੋਬਲ ਵਿਆਜ ਦਰਾਂ 'ਤੇ ਨਿਰਭਰ ਕਰੇਗਾ।


author

Sanjeev

Content Editor

Related News