ਦੁਨੀਆ ਭਰ ’ਚ ਘਟ ਰਹੀ ਹੈ ਸੋਨੇ ਦੀ ਮੰਗ, ਪਰ ਭਾਰਤ ’ਚ ਵਾਧੇ ਦੀ ਦਰ ਤੇਜ਼ : WGC

Thursday, Jul 28, 2022 - 06:47 PM (IST)

ਦੁਨੀਆ ਭਰ ’ਚ ਘਟ ਰਹੀ ਹੈ ਸੋਨੇ ਦੀ ਮੰਗ, ਪਰ ਭਾਰਤ ’ਚ ਵਾਧੇ ਦੀ ਦਰ ਤੇਜ਼ : WGC

ਮੁੰਬਈ (ਭਾਸ਼ਾ)–ਸੋਨੇ ਦੀ ਕੀਮਤ ਇਸ ਸਮੇਂ ਕਾਫੀ ਵਧ ਰਹੀ ਹੈ। ਭਾਰਤ ’ਚ ਇਸ ਦੀ ਕੀਮਤ 50,000 ਪ੍ਰਤੀ 10 ਗ੍ਰਾਮ ਤੋਂ ਉੱਪਰ ਚੱਲ ਰਹੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਦੁਨੀਆ ਭਰ ’ਚ ਸੋਨੇ ਦੀ ਮੰਗ ਘਟੀ ਹੈ ਪਰ ਆਪਣੇ ਇੱਥੋਂ ਦੀ ਗੱਲ ਵੱਖ ਹੈ। ਭਾਰਤ ’ਚ ਤਾਂ ਇਸ ਸਾਲ ਪਹਿਲੀ ਤਿਮਾਹੀ ’ਚ ਸੋਨੇ ਦੀ ਮੰਗ ’ਚ 43 ਫੀਸਦੀ ਦਾ ਵਾਧਾ ਹੋਇਆ ਹੈ। ਵਿਸ਼ਵ ਗੋਲਡ ਪਰਿਸ਼ਦ (ਡਬਲਯੂ. ਜੀ. ਸੀ.) ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਅਪ੍ਰੈਲ-ਜੂਨ ਤਿਮਾਹੀ ’ਚ ਸੋਨੇ ਦੀ ਮੰਗ ਸਾਲਾਨਾ ਆਧਾਰ ’ਤੇ 42 ਫੀਸਦੀ ਵੱਧ ਰਹੀ। ਹਾਲਾਂਕਿ ਮਹਿੰਗਾਈ, ਰੁਪਇਆ-ਡਾਲਰ ਦਰਾਂ ਅਤੇ ਨੀਤੀ ਸਬੰਧੀ ਕਦਮਾਂ ਸਮੇਤ ਕਈ ਕਾਰਕ ਹੋਣਗੇ ਜੋ ਅੱਗੇ ਜਾ ਕੇ ਖਪਤਕਾਰਾਂ ਦੀਆਂ ਧਾਰਨਾਵਾਂ ਨੂੰ ਪ੍ਰਭਾਵਿਤ ਕਰਨਗੇ। ਡਬਲਯੂ. ਜੀ. ਸੀ. ਦੀ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਅਪ੍ਰੈਲ ਤੋਂ ਜੂਨ ਦੌਰਾਨ ਭਾਰਤ ’ਚ ਸੋਨੇ ਦੀ ਮੰਗ 170.7 ਟਨ ਰਹੀ ਜੋ 2021 ਦੀ ਇਸੇ ਮਿਆਦ ਦੀ ਮੰਗ 119.6 ਟਨ ਤੋਂ 43 ਫੀਸਦੀ ਵੱਧ ਹੈ।

ਇਹ ਵੀ ਪੜ੍ਹੋ : ਪਾਕਿ ਦੇ ਗ੍ਰਹਿ ਮੰਤਰੀ ਨੇ ਪੰਜਾਬ ਸੂਬੇ 'ਚ ਗਵਰਨਰ ਸ਼ਾਸਨ ਲਾਉਣ ਦੀ ਦਿੱਤੀ ਚਿਤਾਵਨੀ

ਰਿਪੋਰਟ ਮੁਤਾਬਕ ਸੋਨੇ ਦੀ ਗਲੋਬਲ ਮੰਗ ਸਾਲਾਨਾ ਆਧਾਰ ’ਤੇ 8 ਫੀਸਦੀ ਘਟ ਕੇ 948.4 ਹੋ ਗਈ। 2021 ਦੀ ਜੂਨ ਤਿਮਾਹੀ ’ਚ ਇਹ 1,031.8 ਟਨ ਸੀ। ਡਬਲਯੂ. ਜੀ. ਸੀ. ਵਿਚ ਸੀਨੀਅਰ ਵਿਸ਼ਲੇਸ਼ਕ ਐਮਾ ਲੁਈਸ ਸਟ੍ਰੀਟ ਨੇ ਕਿਹਾ ਕਿ 2022 ਦੀ ਦੂਜੀ ਛਿਮਾਹੀ ’ਚ ਸੋਨੇ ਨੂੰ ਲੈ ਕੇ ਖਤਰੇ ਅਤੇ ਮੌਕੇ ਦੋਵੇਂ ਹੀ ਹਨ। ਸੁਰੱਖਿਅਤ ਨਿਵੇਸ਼ ਦੇ ਲਿਹਾਜ ਨਾਲ ਸੋਨੇ ਦੀ ਮੰਗ ਬਣੇ ਰਹਿਣ ਦਾ ਅਨੁਮਾਨ ਹੈ ਪਰ ਹੋਰ ਮੁਦਰਾ ਸਖਤੀ ਅਤੇ ਡਾਲਰ ਦੇ ਹੋਰ ਮਜ਼ਬੂਤ ਹੋਣ ਦੀਆਂ ਚੁਣੌਤੀਆਂ ਵੀ ਹਨ।

ਮੁੱਲ ਦੇ ਹਿਸਾਬ ਨਾਲ 54 ਫੀਸਦੀ ਦਾ ਵਾਧਾ
ਸੋਨੇ ਦੀ ਮੰਗ ’ਤੇ ਡਬਲਯੂ. ਜੀ. ਸੀ. ਨੇ ਇਕ ਰਿਪੋਰਟ ਜਾਰੀ ਕੀਤੀ। ਇਸ ਰਿਪੋਰਟ ਮੁਤਾਬਕ ਜੇ ਮੁੱਲ ਦੇ ਹਿਸਾਬ ਨਾਲ ਭਾਰਤ ’ਚ ਸੋਨੇ ਦੀ ਮੰਗ ਜੂਨ ਤਿਮਾਹੀ ’ਚ 54 ਫੀਸਦੀ ਵਧ ਕੇ 79,270 ਕਰੋੜ ਰੁਪਏ ਹੋ ਗਈ। ਇਕ ਸਾਲ ਪਹਿਲਾਂ ਯਾਨੀ ਸਾਲ 2020-2021 ਦੀ ਪਹਿਲੀ ਤਿਮਾਹੀ ’ਚ 51,540 ਕਰੋੜ ਰੁਪਏ ਦੀ ਸੋਨੇ ਦੀ ਮੰਗ ਸੀ।

ਇਹ ਵੀ ਪੜ੍ਹੋ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਹੋਏ ਕੋਰੋਨਾ ਮੁਕਤ

ਅਕਸ਼ੈ ਤ੍ਰਿਤੀਆ ਅਤੇ ਲਗਨ ’ਚ ਮੰਗ 49 ਫੀਸਦੀ ਵਧੀ
ਡਬਲਯੂ. ਜੀ.ਸੀ. ਦੇ ਖੇਤਰੀ ਸੀ. ਈ. ਓ. (ਇੰਡੀਆ) ਸੋਮਸੁੰਦਰਮ ਪੀ. ਆਰ. ਨੇ ਦੱਸਿਆ ਕਿ ਅਕਸ਼ੈ ਤ੍ਰਿਤੀਆ ਦੇ ਨਾਲ ਹੀ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਨਾਲ ਗਹਿਣਿਆਂ ਦੀ ਮੰਗ 49 ਫੀਸਦੀ ਵਧ ਕੇ 140.3 ਟਨ ਰਹੀ। ਉਨ੍ਹਾਂ ਨੇ ਦੱਸਿਆ ਕਿ 2022 ਲਈ ਡਬਲਯੂ. ਜੀ. ਸੀ. ਨੇ ਮੰਗ ਦ੍ਰਿਸ਼ 800-850 ਟਨ ਦਾ ਰੱਖਿਆ ਹੈ। ਹਾਲਾਂਕਿ ਆਉਣ ਵਾਲੇ ਸਮੇਂ ’ਚ ਮਹਿੰਗਾਈ, ਸੋਨੇ ਦੀ ਕੀਮਤ, ਰੁਪਇਆ-ਡਾਲਰ ਦਰਾਂ ਅਤੇ ਨੀਤੀਗਤ ਕਦਮ ਸਮੇਤ ਹੋਰ ਕਾਰਕ ਖਪਤਕਾਰਾਂ ਦੀਆਂ ਧਾਰਨਾਵਾਂ ਨੂੰ ਪ੍ਰਭਾਵਿਤ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਵਿੱਤੀ ਸਾਲ 2021 ’ਚ ਸੋਨੇ ਦੀ ਕੁੱਲ ਮੰਗ 797 ਟਨ ਸੀ।

ਇਹ ਵੀ ਪੜ੍ਹੋ : ਅੰਗੋਲਾ ਦੀ ਖਾਨ 'ਚੋਂ ਮਿਲਿਆ 300 ਸਾਲ ਪੁਰਾਣਾ ਸਭ ਤੋਂ ਵੱਡਾ ਗੁਲਾਬੀ ਹੀਰਾ

ਸੋਨੇ ਦੀ ਰਿਸਾਈਕਲਿੰਗ ਵੀ ਵਧੀ
ਜੂਨ ਤਿਮਾਹੀ ’ਚ ਭਾਰ ’ਚ ਸੋਨੇ ਦੀ ਰਿਸਾਈਕਲਿੰਗ 18 ਫੀਸਦੀ ਵਧ ਕੇ 23.3 ਟਨ ਰਹੀ। ਇਹ ਪਿਛਲੇ ਸਾਲ ਦੀ ਇਸੇ ਮਿਆਦ ’ਚ 19.7 ਟਨ ਸੀ। ਇਸ ਤਿਮਾਹੀ ’ਚ ਸੋਨੇ ਦੀ ਦਰਾਮਦ ਵੀ 34 ਫੀਸਦੀ ਵਧ ਕੇ 170 ਟਨ ਹੋ ਗਈ ਜੋ 2021 ਦੀ ਇਸੇ ਮਿਆਦ ’ਚ 131.6 ਟਨ ਸੀ।

ਇਹ ਵੀ ਪੜ੍ਹੋ : ਪੇਲੋਸੀ ਦੀ ਤਾਈਵਾਨ ਯਾਤਰਾ ਦੇ ਮੱਦੇਨਜ਼ਰ ਅਮਰੀਕੀ ਫੌਜ ਬਣਾ ਰਹੀ ਸੁਰੱਖਿਆ ਯੋਜਨਾਵਾਂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News