ਭਾਰਤ ’ਚ ਘਟੀ ਕੋਕਾ-ਕੋਲਾ ਦੀ ਮੰਗ, ਇਸ ਕਾਰਨ ਪ੍ਰਭਾਵਿਤ ਹੋ ਰਿਹਾ ਕਾਰੋਬਾਰ

Friday, Jul 28, 2023 - 11:30 AM (IST)

ਭਾਰਤ ’ਚ ਘਟੀ ਕੋਕਾ-ਕੋਲਾ ਦੀ ਮੰਗ, ਇਸ ਕਾਰਨ ਪ੍ਰਭਾਵਿਤ ਹੋ ਰਿਹਾ ਕਾਰੋਬਾਰ

ਜਲੰਧਰ (ਇੰਟ.) – ਤਿਮਾਹੀ ’ਚ ਬੇਮੌਸਮੇ ਮੀਂਹ ਅਤੇ ਠੰਡੇ ਤਾਪਮਾਨ ਕਾਰਣ ਕੋਕਾ ਕੋਲਾ ਕੰਪਨੀ ਦੇ ਭਾਰਤੀ ਕਾਰੋਬਾਰ ’ਤੇ ਮਾੜਾ ਪ੍ਰਭਾਵ ਪਿਆ। ਹਾਲਾਂਕਿ ਕੋਕਾ-ਕੋਲਾ ਕੰਪਨੀ ਦੇ ਮੁਖੀ ਅਤੇ ਸੀ. ਈ. ਓ. ਜੇਮਸ ਕਵਿੰਸੀ ਭਾਰਤ ਵਿਚ ਵਪਾਰ ਲਈ ਕੰਪਨੀ ਦੇ ਵਿਕਾਸ ਦਾ ਦ੍ਰਿਸ਼ਟੀਕੋਣ ਬਰਕਰਾਰ ਹੈ। ਜੇਮਸ ਕਵਿੰਸੀ ਕਾਰੋਬਾਰ ਦਾ ਜਾਇਜ਼ਾ ਲੈਣ ਲਈ ਭਾਰਤ ਆਏ ਹਨ। ਕੰਪਨੀ ਦੇ ਗਲੋਬਲ ਮੁਖੀ ਅਤੇ ਮੁੱਖ ਵਿੱਤੀ ਅਧਿਕਾਰੀ ਜਾਨ ਮਰਫੀ ਨੇ ਵੀ ਹਾਲ ਹੀ ਦੇ ਮਹੀਨਿਆਂ ਵਿਚ ਭਾਰਤ ਦਾ ਦੌਰਾ ਕੀਤਾ ਹੈ।

ਇਹ ਵੀ ਪੜ੍ਹੋ : ਸਟਾਰ ਨਿਸ਼ਾਨ ਵਾਲੇ ਨੋਟਾਂ ਨੂੰ ਲੈ ਕੇ RBI ਦਾ ਸਪੱਸ਼ਟੀਕਰਣ, ਜਾਣੋ ਕਿਉਂ ਛਾਪੇ ਜਾਂਦੇ ਹਨ ਇਹ

ਗਲੋਬਲ ਸ਼ੁੱਧ ਮਾਲੀਆ 12 ਬਿਲੀਅਨ ਡਾਲਰ

30 ਜੂਨ ਨੂੰ ਸਮਾਪਤ ਤਿੰਨ ਮਹੀਨਿਆਂ ਲਈ ਕੰਪਨੀ ਦਾ ਗਲੋਬਲ ਸ਼ੁੱਧ ਮਾਲੀਆ 6 ਫੀਸਦੀ ਵਧ ਕੇ 12 ਬਿਲੀਅਨ ਡਾਲਰ ਹੋ ਗਿਆ ਅਤੇ ਜੈਵਿਕ ਮਾਲੀਆ 11 ਫੀਸਦੀ ਵਧ ਗਿਆ ਹੈ। ਪੂਰੇ ਸਾਲ 2023 ਲਈ ਕੰਪਨੀ ਨੇ ਆਪਣੀ ਜੈਵਿਕ ਮਾਲੀਆ ਵਾਧਾ ਯੋਜਨਾ ਨੂੰ 8 ਤੋਂ 9 ਫੀਸਦੀ ਤੱਕ ਵਧਾ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਇਸ ਦਰਮਿਆਨ ਭਾਰਤ ਦੇ ਕੁੱਝ ਹਿੱਸਿਆਂ ’ਚ ਪਏ ਭਾਰੀ ਮੀਂਹ ਦੇ ਬਾਵਜੂਦ ਭਾਰਤ ਏਸ਼ੀਆ ਪ੍ਰਸ਼ਾਂਤ ਖੇਤਰ ’ਚ ਯੂਨਿਟ ਕੇਸ ਵਾਲਿਊਮ ਵਾਧੇ ਵਿਚ ਮੋਹਰੀ ਰਿਹਾ ਹੈ। ਕੰਪਨੀ ਨੇ ਬੁੱਧਵਾਰ ਨੂੰ ਆਪਣੇ ਆਮਦਨ ਦੇ ਵੇਰਵੇ ’ਚਕਿਹਾ ਕਿ ਜ਼ਿਆਦਾਤਰ ਸ਼੍ਰੇਣੀਆਂ ਵਿਚ ਵਾਧੇ ਕਾਰਣ ਯੂਨਿਟ ਕੇਸ ਦੀ ਮਾਤਰਾ ਵਿਚ 2 ਫੀਸਦੀ ਦਾ ਵਾਧਾ ਹੋਇਆ। ਕੰਪਨੀ ਦਾ ਕਹਿਣਾ ਹੈ ਕਿ ਕੋਕਾ-ਕੋਲਾ ਭਾਰਤ ਦੇ ਅੰਕੜਿਆਂ ਦੀ ਵੱਖ ਤੋਂ ਰਿਪੋਰਟ ਨਹੀਂ ਕਰਦਾ ਹੈ।

ਇਹ ਵੀ ਪੜ੍ਹੋ : 1 ਅਗਸਤ ਤੋਂ ਬਦਲ ਜਾਣਗੇ ਕਈ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ

ਭਾਰਤ ’ਚ 5 ਲੱਖ ਤੋਂ ਵੱਧ ਸਟੋਰ

ਕੰਪਨੀ ਦੇ ਪ੍ਰਬੰਧਨ ਨੇ ਤਿਮਾਹੀ ਦੌਰਾਨ ਭਾਰਤ ਦੇ ਨਾਲ-ਨਾਲ ਚੀਨ ’ਚ ਇਸ ਦੇ ਜੂਸ ਦੀ ਮਜ਼ਬੂਤ ਮੰਗ ਵੱਲ ਇਸ਼ਾਰਾ ਕੀਤਾ ਹੈ। ਹਾਲਾਂਕਿ ਇਸ ਸਾਲ ਉੱਤਰ ਭਾਰਤ ਦੇ ਕੁੱਝ ਹਿੱਸਿਆਂ ਵਿਚ ਅਨਿਯਮਿਤ ਮੀਂਹ ਦੇ ਨਾਲ-ਨਾਲ ਮਾਨਸੂਨ ਦੀ ਸ਼ੁਰੂਆਤ ਨੇ ਅਜਿਹੇ ਉਤਪਾਦਾਂ ਦੀ ਮੰਗ ’ਤੇ ਮਾੜਾ ਪ੍ਰਭਾਵ ਪਾਇਆ ਹੈ।

ਅਟਲਾਂਟਾ ਸਥਿਤ ਬੈਵਰੇਜ ਨਿਰਮਾਤਾ ਨੇ ਆਪਣੀ ਭਾਰਤੀ ਇਕਾਈ ਨੂੰ 2022 ਵਿਚ ਵਾਲਿਊਮ ਵਾਧੇ ਦੇ ਮਾਮਲੇ ਵਿਚ ਸਭ ਤੋਂ ਮਜ਼ਬੂਤ ਸਾਲ ਦੱਿਸਆ ਸੀ ਜੋ ਵਾਲਿਊਮ ਦੇ ਹਿਸਾਬ ਨਾਲ ਉਸ ਦਾ ਪੰਜਵਾਂ ਸਭ ਤੋਂ ਵੱਡਾ ਬਾਜ਼ਾਰ ਹੈ। ਕੋਕਾ-ਕੋਲਾ ਦੀ ਭਾਰਤੀ ਇਕਾਈ ਦੇ 3 ਲੱਖ ਤੋਂ ਵੱਧ ਸਟੋਰ ਹਨ। ਇਕ ਇੰਟਰਵਿਊ ਵਿਚ ਕੰਪਨੀ ਦੇ ਭਾਰਤੀ ਕਾਰੋਬਾਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਸਾਲ ਗਰਮੀਆਂ ਵਿਚ ਕੋਲਡ ਡਰਿੰਕ ਦੀ ਵਿਕਰੀ ਚੁਣੌਤੀਪੂਰਣ ਸੀ ਕਿਉਂਕਿ ਬੇਮੌਸਮੇ ਮੀਂਹ ਨੇ ਮੰਗ ਨੂੰ ਘੱਟ ਕਰ ਦਿੱਤਾ ਸੀ।

ਇਹ ਵੀ ਪੜ੍ਹੋ : 2 ਅਗਸਤ ਨੂੰ ਮੁੜ ਹੋਵੇਗੀ GST ਕੌਂਸਲ ਦੀ ਮੀਟਿੰਗ, ਇਨ੍ਹਾਂ ਮੁੱਦਿਆਂ ’ਤੇ ਹੋ ਸਕਦੀ ਹੈ ਚਰਚਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News