ਦੇਸ਼ ਦੀ GDP ’ਚ 2026 ਤੱਕ 20 ਫ਼ੀਸਦੀ ਹੋਵੇਗਾ ਡਿਜੀਟਲ ਅਰਥਵਿਵਸਥਾ ਦਾ ਯੋਗਦਾਨ : ਚੰਦਰਸ਼ੇਖਰ

08/18/2023 10:28:34 AM

ਬੇਂਗਲੁਰੂ (ਭਾਸ਼ਾ)– ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਵੀਰਵਾਰ ਨੂੰ ਕਿਹਾ ਕਿ 2026 ਤੱਕ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਵਿੱਚ ਡਿਜੀਟਲ ਅਰਥਵਿਵਸਥਾ ਦਾ ਯੋਗਦਾਨ 20 ਫ਼ੀਸਦੀ ਤੋਂ ਵੱਧ ਹੋਣ ਦਾ ਅਨੁਮਾਨ ਹੈ। ਚੰਦਰਸ਼ੇਖਰ ਨੇ ਇੱਥੇ ‘ਜੀ-20 ਡਿਜੀਟਲ ਇਨੋਵੇਸ਼ਨ ਗਠਜੋੜ ਸਿਖਰ ਸੰਮੇਲਨ’ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਇਕ ਪ੍ਰਮੁੱਖ ਦੇਸ਼ ਹੈ, ਜਿਸ ਨੇ ਤਕਨਾਲੋਜੀ ਨੂੰ ਬਹੁਤ ਤੇਜ਼ੀ ਨਾਲ ਅਪਣਾਇਆ ਹੈ। ਹੁਣ ਇਸ ਨੇ ਦੁਨੀਆ ਨੂੰ ਹੱਲ ਪੇਸ਼ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। 

ਇਹ ਵੀ ਪੜ੍ਹੋ : McDonald's ਤੇ Subway ਮਗਰੋਂ ਟਮਾਟਰਾਂ ਦੀ ਵਧਦੀ ਕੀਮਤ ਨੇ ਚਿੰਤਾ 'ਚ ਪਾਇਆ ਬਰਗਰ ਕਿੰਗ, ਲਿਆ ਇਹ ਫ਼ੈਸਲਾ

ਉਨ੍ਹਾਂ ਨੇ ਕਿਹਾ ਕਿ ਡਿਜੀਟਲ ਅਰਥਵਿਵਸਥਾ ਦਾ ਜੀ. ਡੀ. ਪੀ. ਵਿਚ ਯੋਗਦਾਨ 2014 ਵਿੱਚ ਸਾਢੇ ਚਾਰ ਫ਼ੀਸਦੀ ਸੀ, ਜੋ ਅੱਜ 11 ਫ਼ੀਸਦੀ ਹੋ ਗਿਆ ਹੈ। ਸਾਡਾ ਅਨੁਮਾਨ ਹੈ ਕਿ 2026 ਤੱਕ ਡਿਜੀਟਲ ਅਰਥਵਿਵਸਥਾ ਦਾ ਜੀ. ਡੀ. ਪੀ. ਵਿੱਚ ਯੋਗਦਾਨ 20 ਫ਼ੀਸਦੀ ਤੋਂ ਵੱਧ ਹੋਵੇਗਾ। ਚੰਦਰਸ਼ੇਖਰ ਨੇ ਕਿਹਾ ਕਿ ਭਾਰਤ ਨੇ ਤਕਨਾਲੋਜੀ ਨੂੰ ਨਾ ਸਿਰਫ਼ ਵਿਆਪਕ ਅਰਥਾਂ ਵਿੱਚ ਇਨੋਵੇਸ਼ਨ ਲਈ ਸਗੋਂ ਅਸਲ ਹੱਲ ਦੇਣ ਲਈ ਵੀ ਅਪਣਾਇਆ ਹੈ। ਇਸ ਨਾਲ ਪਿਛਲੇ ਕੁੱਝ ਸਾਲਾਂ ’ਚ ਲੋਕਾਂ ਦੇ ਜੀਵਨ, ਸੰਚਾਲਨ ਵਿਵਸਥਾ ਅਤੇ ਲੋਕਤੰਤਰ ’ਚ ਬਦਲਾਅ ਆਇਆ ਹੈ। 

ਇਹ ਵੀ ਪੜ੍ਹੋ : ਮਾਨਸੂਨ ਕਮਜ਼ੋਰ ਹੋਣ ਤੋਂ ਬਾਅਦ ਵੀ ਸਸਤੇ ਨਹੀਂ ਹੋਏ ਮਸਾਲੇ, 1400 ਰੁਪਏ ਪ੍ਰਤੀ ਕਿਲੋ ਹੋਇਆ ਜੀਰਾ

ਡਿਜੀਟਲ ਤਕਨਾਲੋਜੀ ਦੀ ਵੱਧ ਤੋਂ ਵੱਧ ਵਰਤੋਂ ਦੇ ਦ੍ਰਿਸ਼ਟੀਕੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਉਣ ਵਾਲੇ ਦਹਾਕੇ ਨੂੰ ‘ਟੈਕੇਡ’ (ਤਕਨਾਲੋਜੀ ਦਾ ਦਹਾਕਾ) ਕਿਹਾ ਹੈ। ਚੰਦਰਸ਼ੇਖਰ ਨੇ ਕਿਹਾ ਕਿ ਕਈ ਅਰਥਾਂ ਵਿਚ ਸਾਡੇ ਪ੍ਰਧਾਨ ਮੰਤਰੀ ਨੇ ਨੌਜਵਾਨ ਭਾਰਤੀਆਂ ਨੂੰ ਉਤਸ਼ਾਹਿਤ ਕੀਤਾ ਕਿ ‘ਇੰਡੀਆ ਟੈਕੇਡ’ ਦਾ ਨਿਰਮਾਣ ਅਤੇ ਡਿਜਾਈਨ ਦੇਸ਼ ਅਤੇ ਦੁਨੀਆ ਭਰ ਦੇ ਯੁਵਾ ਸਟਾਰਟਅਪ ਦੇ ਦ੍ਰਿੜ ਸੰਕਲਪ, ਊਰਜਾ ਅਤੇ ਰਚਨਾਤਮਕਤਾ ਰਾਹੀਂ ਡਿਜ਼ਾਈਨ ਹੋਵੇਗਾ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਦੇਸ਼ ਦੇ 100 ਸ਼ਹਿਰਾਂ 'ਚ ਚਲਾਈਆਂ ਜਾਣਗੀਆਂ 10,000 ਇਲੈਕਟ੍ਰਿਕ ਬੱਸਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News