ਇੱਥੇ ਵਿਕਿਆ ਸਭ ਤੋਂ ਸਸਤਾ ਪੈਟਰੋਲ, ਜਾਣੋ ਕਿੱਥੇ ਰਿਹਾ ਮਹਿੰਗਾ
Sunday, Jun 18, 2017 - 07:44 AM (IST)

ਨਵੀਂ ਦਿੱਲੀ— ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਰੋਜ਼ਾਨਾ ਬਦਲਾਅ ਦੀ ਸ਼ੁਰੂਆਤ 16 ਜੂਨ ਤੋਂ ਹੋ ਗਈ ਹੈ। ਹੁਣ ਹਰ ਰੋਜ਼ ਸਵੇਰੇ 6 ਵਜੇ ਪੈਟਰੋਲ ਤੇ ਡੀਜ਼ਲ ਦੇ ਮੁੱਲ ਬਦਲ ਰਹੇ ਹਨ। ਪੈਟਰੋਲ ਤੇ ਡੀਜ਼ਲ ਦੇ ਮੁੱਲ ਜਾਣਨ ਲਈ ਤੁਸੀਂ ਇੰਡੀਅਨ ਆਇਲ ਦੀ ਮੋਬਾਇਲ ਐਪ Fuel@IOC ਡਾਊਨਲੋਡ ਕਰ ਸਕਦੇ ਹੋ, ਜੋ ਕਿ ਕੀਮਤਾਂ ਜਾਣਨ ਦਾ ਸਭ ਤੋਂ ਵਧੀਆ ਤਰੀਕਾ ਹੈ। ਇਸ ਮੋਬਾਇਲ ਐਪ 'ਤੇ ਤੁਸੀਂ ਆਪਣੇ ਨੇੜੇ ਦੇ ਇੰਡੀਅਨ ਆਇਲ ਦੇ ਕਿਸੇ ਵੀ ਪੰਪ ਦੇ ਰੇਟ ਜਾਣ ਸਕਦੇ ਹੋ। ਇੰਨਾ ਹੀ ਨਹੀਂ ਤੁਸੀਂ ਇਹ ਵੀ ਜਾਣ ਸਕਦੇ ਹੋ ਕਿ ਤੁਹਾਡੇ ਨੇੜੇ ਦੇ ਪੰਪ 'ਤੇ ਕਿਹੜੀ ਸੁਵਿਧਾ ਉਪਲੱਬਧ ਹੈ। ਜੇਕਰ ਤੁਹਾਡੇ ਨੇੜੇ ਦੇ ਪੰਪ 'ਤੇ ਸੁਵਿਧਾ ਚੰਗੀ ਨਹੀਂ ਹੈ, ਤਾਂ ਤੁਸੀਂ ਇਸ ਬਾਰੇ ਐਪ 'ਤੇ ਆਪਣੀ ਰੇਟਿੰਗ ਵੀ ਦਰਜ ਕਰ ਸਕਦੇ ਹੋ।
ਉੱਥੇ ਹੀ ਜੇਕਰ ਤੁਹਾਡੇ ਇਲਾਕੇ 'ਚ ਭਾਰਤ ਪੈਟਰੋਲੀਅਮ ਦਾ ਪੰਪ ਹੈ ਤਾਂ ਤੁਸੀਂ 'smart drive' ਐਪ ਡਾਊਨਲੋਡ ਕਰ ਸਕਦੇ ਹੋ। ਹਿੰਦੋਸਤਾਨ ਪੈਟਰੋਲੀਅਮ ਦੇ ਪੰਪਾਂ 'ਤੇ ਰੇਟ ਜਾਣਨ ਲਈ ਤੁਸੀਂ 'My HPCL' ਐਪ ਡਾਊਨਲੋਡ ਕਰ ਸਕਦੇ ਹੋ।
ਉੱਥੇ ਹੀ, ਜੇਕਰ ਇੰਡੀਅਨ ਆਇਲ ਦੀ ਵੈੱਬਸਾਈਟ ਦੀ ਮੰਨੀਏ ਤਾਂ ਪਹਿਲੇ ਦਿਨ ਸਭ ਤੋਂ ਮਹਿੰਗਾ ਪੈਟਰੋਲ ਮੁੰਬਈ 'ਚ ਵਿਕਿਆ, ਜਿੱਥੇ ਪੈਟਰੋਲ ਦੀ ਕੀਮਤ 76.70 ਰੁਪਏ ਪ੍ਰਤੀ ਲੀਟਰ ਸੀ। ਉੱਥੇ ਹੀ ਜੇਕਰ ਪੈਟਰੋਲ ਦੀ ਵਿਕਰੀ ਦੇ ਲਿਹਾਜ ਨਾਲ ਸਭ ਤੋਂ ਸਸਤੇ ਸ਼ਹਿਰ ਦੀ ਗੱਲ ਕਰੀਏ ਤਾਂ ਇਹ ਅਗਰਤਾਲਾ ਰਿਹਾ। ਇੱਥੇ 16 ਜੂਨ ਨੂੰ ਪੈਟਰੋਲ ਦੀ ਕੀਮਤ 61.73 ਰੁਪਏ ਪ੍ਰਤੀ ਲੀਟਰ ਰਹੀ। ਉੱਥੇ ਹੀ ਜੇਕਰ ਹੋਰ ਸ਼ਹਿਰਾਂ ਦੀ ਗੱਲ ਕਰੀਏ ਤਾਂ ਦਿੱਲੀ 'ਚ ਪੈਟਰੋਲ 65.48 ਰੁਪਏ ਪ੍ਰਤੀ ਲੀਟਰ ਅਤੇ ਕੋਲਕਾਤਾ 'ਚ 68.02 ਰੁਪਏ ਦੇ ਹਿਸਾਬ ਨਾਲ ਵਿਕੇ। ਉੱਥੇ ਹੀ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ ਦੀ ਕੀਮਤ ਤਕਰੀਬਨ 70.63 ਰੁਪਏ ਪ੍ਰਤੀ ਲੀਟਰ ਰਹੀ।