ਗੰਢਿਆਂ ਦੇ ਵਧਦੇ ਭਾਅ ਨੇ ਰੁਆਏ ਲੋਕ, ਮਹਿੰਗਾਈ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨੇ ਚੁੱਕਿਆ ਇਹ ਕਦਮ

Saturday, Apr 23, 2022 - 01:33 PM (IST)

ਗੰਢਿਆਂ ਦੇ ਵਧਦੇ ਭਾਅ ਨੇ ਰੁਆਏ ਲੋਕ, ਮਹਿੰਗਾਈ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨੇ ਚੁੱਕਿਆ ਇਹ ਕਦਮ

ਮੁੰਬਈ (ਬਿਜ਼ਨੈੱਸ ਡੈਸਕ) – ਪਿਆਜ਼ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਕੇਂਦਰ ਸਰਕਾਰ ਨੇ ਤਿੰਨ ਸੂਬਿਆਂ ਮਹਾਰਾਸ਼ਟਰ, ਗੁਜਰਾਤ ਅਤੇ ਮੱਧ ਪ੍ਰਦੇਸ਼ ਤੋਂ ਪਿਆਜ਼ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ। ਕੇਂਦਰ ਨੇ ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮਾਰਕੀਟਿੰਗ ਸੰਘ (ਨੈਫੇਡ) ਦੇ ਮਾਧਿਅਮ ਰਾਹੀਂ ਸਾਲ ਦੌਰਾਨ ਕੀਮਤਾਂ ’ਚ ਕਿਸੇ ਵੀ ਤੇਜ਼ ਵਾਧੇ ਨਾਲ ਨਜਿੱਠਣ ਲਈ ਬਫਰ ਸਟਾਕ ਤਿਆਰ ਰੱਖੇਗਾ। ਸਰਕਾਰ ਨੇ ਇਸ ਸਾਲ ਦੋ ਲੱਖ ਮੀਟਿੰਗ ਟਨ ਤੋਂ ਵੱਧ ਪਿਆਜ਼ ਖਰੀਦਣ ਦਾ ਟੀਚਾ ਰੱਖਿਆ ਹੈ ਅਤੇ ਇਸ ਦਾ ਵੱਡਾ ਹਿੱਸਾ ਨਾਸਿਕ ਤੋਂ ਹੋਵੇਗਾ। ਅਧਿਕਾਰੀਆਂ ਨੇ ਕਿਹਾ ਕਿ ਲਗਭਗ 90 ਫੀਸਦੀ ਪਿਆਜ਼ ਮਹਾਰਾਸ਼ਟਰ ’ਚ ਥੋਕ ਬਾਜ਼ਾਰਾਂ ਅਤੇ ਕਿਸਾਨ ਉਤਪਾਦਕ ਕੰਪਨੀਆਂ ਤੋਂ ਖਰੀਦਿਆ ਜਾਏਗਾ, ਜਦ ਕਿ ਬਾਕੀ 10 ਫੀਸਦੀ ਦੀ ਖਰੀਦ ਮੱਧ ਪ੍ਰਦੇਸ਼ ਅਤੇ ਹੋਰ ਪਿਆਜ ਉਤਪਾਦਕ ਸੂਬਿਆਂ ਤੋਂ ਕੀਤੀ ਜਾਏਗੀ।

ਇਹ ਵੀ ਪੜ੍ਹੋ : ਹੁਣ ਗਾਹਕਾਂ ਦੀ ਮਨਜ਼ੂਰੀ ਤੋਂ ਬਿਨ੍ਹਾਂ ਬੈਂਕ ਜਾਰੀ ਨਹੀਂ ਕਰ ਸਕਣਗੇ ਕ੍ਰੈਡਿਟ ਕਾਰਡ, RBI ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼

600 ਮੀਟ੍ਰਿਕ ਟਨ ਪਿਆਜ਼ ਦੀ ਖਰੀਦ ਪੂਰੀ

ਨੈਫੇਡ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਲਾਸਲਗਾਂਵ ਅਤੇ ਪਿੰਪਲਗਾਂਵ ਖੇਤੀਬਾੜੀ ਉਪਜ ਮੰਡੀ ਕਮੇਟੀ ਦੇ ਦੇਸ਼ ਦੇ ਸਭ ਤੋਂ ਵੱਡੇ ਥੋਕ ਪਿਆਜ਼ ਬਾਜ਼ਾ ਤੋਂ ਪਿਆਜ਼ ਦੀ ਖਰੀਦ ਸ਼ੁਰੂ ਕੀਤੀ ਹੈ। ਪਿਛਲੇ ਸਾਲ ਵੀ ਨੈਫੇਡ ਨੇ ਦੇਸ਼ ’ਚ ਪਿਆਜ਼ ਉਗਾਉਣ ਵਾਲੇ ਇਲਾਕਿਆਂ ’ਚ ਥੋਕ ਬਾਜ਼ਾਰਾਂ ਤੋਂ 2 ਲੱਖ ਮੀਟ੍ਰਿਕ ਟਨ ਪਿਆਜ਼ ਦੀ ਖਰੀਦ ਕੀਤੀ ਸੀ, ਜਿਸ ’ਚ ਮਹਾਰਾਸ਼ਟਰ ਤੋਂ ਖਰੀਦੇ ਗਏ 90 ਫੀਸਦੀ ਤੋਂ ਵੱਧ ਪਿਆਜ਼ ਸ਼ਾਮਲ ਸਨ।

ਜੁਲਾਈ ਤੋਂ ਸਤੰਬਰ ਦਰਮਿਆਨ ਪਿਆਜ਼ ਦੀ ਕਮੀ ਦੀ ਸਥਿਤੀ ’ਚ ਥੋਕ ਪਿਆਜ਼ ਦੀਆਂ ਕੀਮਤਾਂ ਨੂੰ ਸਥਿਰ ਕਰਨ ਅਤੇ ਮੰਗ ਨੂੰ ਪੂਰਾ ਕਰਨ ਲਈ ਕੇਂਦਰ ਪਿਛਲੇ ਕੁੱਝ ਸਾਲਾਂ ਤੋਂ ਪਿਆਜ਼ ਦਾ ਬਫਰ ਸਟਾਕ ਬਣਾ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਅਸੀਂ ਹੁਣ ਤੱਕ ਦੋਵੇਂ ਥੋਕ ਬਾਜ਼ਾਰਾਂ ਤੋਂ ਪਿਛਲੇ 2 ਦਿਨਾਂ ’ਚ 1,150 ਰੁਪਏ ਪ੍ਰਤੀ ਕੁਇੰਟਲ ਦੇ ਔਸਤ ਥੋਕ ਮੁੱਲ ’ਤੇ 600 ਮੀਟ੍ਰਿਕ ਟਨ ਪਿਆਜ਼ ਦੀ ਖਰੀਦ ਕੀਤੀ ਹੈ। ਸਾਡੀ ਯੋਜਨਾ ਜੂਨ ਦੇ ਪਹਿਲੇ ਹਫਤੇ ਤੱਕ ਪਿਆਜ਼ ਖਰੀਦ ਦਾ ਟੀਚਾ ਪੂਰਾ ਕਰਨ ਦੀ ਹੈ।

ਇਹ ਵੀ ਪੜ੍ਹੋ : ਨੌਕਰੀ ਦੀ ਭਾਲ ਕਰ ਰਹੇ ਲੋਕਾਂ ਲਈ ਖ਼ੁਸ਼ਖ਼ਬਰੀ ,ਇੰਡੀਗੋ ਨੇ ਦੋ ਸਾਲਾਂ ਬਾਅਦ ਸ਼ੁਰੂ ਕੀਤੀ ਭਰਤੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News