ਅਕਤੂਬਰ ਮਹੀਨੇ ਸ਼ੁਰੂ ਹੋਵੇਗੀ ਬਜਟ ਤਿਆਰ ਕਰਨ ਦੀ ਪ੍ਰਕਿਰਿਆ, ਜਾਣੋ ਇਸ ਵਾਰ ਕੀ ਹੋਵੇਗਾ ਖ਼ਾਸ

Friday, Oct 02, 2020 - 06:46 PM (IST)

ਅਕਤੂਬਰ ਮਹੀਨੇ ਸ਼ੁਰੂ ਹੋਵੇਗੀ ਬਜਟ ਤਿਆਰ ਕਰਨ ਦੀ ਪ੍ਰਕਿਰਿਆ, ਜਾਣੋ ਇਸ ਵਾਰ ਕੀ ਹੋਵੇਗਾ ਖ਼ਾਸ

ਨਵੀਂ ਦਿੱਲੀ — ਵਿੱਤ ਮੰਤਰਾਲਾ ਵਿੱਤੀ ਸਾਲ 2021-22 ਲਈ ਬਜਟ ਬਣਾਉਣ ਦੀ ਪ੍ਰਕਿਰਿਆ 16 ਅਕਤੂਬਰ ਤੋਂ ਸ਼ੁਰੂ ਕਰੇਗਾ। ਇਹ ਨਰਿੰਦਰ ਮੋਦੀ ਸਰਕਾਰ ਦਾ ਦੂਜਾ ਕਾਰਜਕਾਲ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਤੀਜਾ ਬਜਟ ਹੋਵੇਗਾ। ਬਜਟ ਵਿਚ ਕੋਵਿਡ-19 ਸੰਕਟ ਕਾਰਨ ਆਰਥਿਕ ਵਿਕਾਸ ਵਿਚ ਕਮੀ ਅਤੇ ਮਾਲੀਆ ਇਕੱਠਾ ਕਰਨ ਵਰਗੇ ਮੁੱਦਿਆਂ ਨਾਲ ਨਜਿੱਠਣ ਲਈ ਐਲਾਨ ਕੀਤੇ ਜਾ ਸਕਦੇ ਹਨ।

ਇਸ ਸੰਦਰਭ ਵਿਚ ਆਰਥਿਕ ਮਾਮਲਿਆਂ ਦੇ ਵਿਭਾਗ ਦੀ ਬਜਟ ਇਕਾਈ ਦੇ ਬਜਟ ਸਰਕੂਲਰ (2021-22) ਦੇ ਅਨੁਸਾਰ, 'ਪ੍ਰੀ-ਬਜਟ / ਸੋਧੇ ਅਨੁਮਾਨਾਂ (ਆਰ. ਈ.) 'ਤੇ ਮੀਟਿੰਗਾਂ 16 ਅਕਤੂਬਰ, 2020 ਤੋਂ ਸ਼ੁਰੂ ਹੋਣਗੀਆਂ'। ਸਰਕੂਲਰ ਵਿਚ ਕਿਹਾ ਗਿਆ ਹੈ ਕਿ ਸਾਰੇ ਵਿੱਤੀ ਸਲਾਹਕਾਰਾਂ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਅੰਤਿਕਾ ਇੱਕ ਤੋਂ ਸੱਤ ਵਿਚ ਸ਼ਾਮਲ ਇਹਨਾਂ ਮੀਟਿੰਗਾਂ ਨਾਲ ਸਬੰਧਤ ਸਾਰੇ ਜ਼ਰੂਰੀ ਵੇਰਵਿਆਂ ਨੂੰ ਯੂ.ਬੀ.ਆਈ.ਐਸ. (ਕੇਂਦਰੀ ਬਜਟ ਜਾਣਕਾਰੀ ਪ੍ਰਣਾਲੀ) ਦੇ ਆਰ.ਈ. ਮੋਡੀਊਲ ਵਿਚ ਸ਼ਾਮਲ ਕੀਤਾ ਜਾਵੇ।

ਬੈਠਕਾਂ ਨਵੰਬਰ ਦੇ ਪਹਿਲੇ ਹਫਤੇ ਤੱਕ ਰਹਿਣਗੀਆਂ ਜਾਰੀ 

ਵਿੱਤੀ ਸਾਲ 2021-22 ਦੇ ਬਜਟ ਅਨੁਮਾਨ ਨੂੰ ਖਰਚ ਸਕੱਤਰ ਦੇ ਹੋਰ ਸਕੱਤਰਾਂ ਅਤੇ ਵਿੱਤੀ ਸਲਾਹਕਾਰਾਂ ਨਾਲ ਵਿਚਾਰ ਵਟਾਂਦਰੇ ਦੇ ਬਾਅਦ ਅੰਤਮ ਰੂਪ ਦਿੱਤਾ ਜਾਵੇਗਾ। ਪ੍ਰੀ-ਬਜਟ ਬੈਠਕ 16 ਅਕਤੂਬਰ ਤੋਂ ਸ਼ੁਰੂ ਹੋਵੇਗੀ ਅਤੇ ਨਵੰਬਰ ਦੇ ਪਹਿਲੇ ਹਫਤੇ ਤੱਕ ਜਾਰੀ ਰਹੇਗੀ। ਆਰਥਿਕ ਸਰਵੇਖਣ ਸਰਕਾਰ ਦੁਆਰਾ ਬਜਟ ਤੋਂ ਪਹਿਲਾਂ ਪੇਸ਼ ਕੀਤਾ ਜਾਂਦਾ ਹੈ। ਆਰਥਿਕ ਸਰਵੇਖਣ ਦੇਸ਼ ਦੀ ਤਾਜ਼ਾ ਤਸਵੀਰ ਪੇਸ਼ ਕਰਦਾ ਹੈ, ਜਿਸ ਦੇ ਅਧਾਰ 'ਤੇ ਸਰਕਾਰ ਬਜਟ ਤਿਆਰ ਕਰਦੀ ਹੈ।

ਇਹ ਵੀ ਦੇਖੋ : ਗਾਂਧੀ ਜੈਅੰਤੀ 2020: ਜਾਣੋ ਪਹਿਲੀ ਵਾਰ ਕਦੋਂ ਆਈ 'ਨੋਟ' 'ਤੇ ਮਹਾਤਮਾ ਗਾਂਧੀ ਦੀ ਤਸਵੀਰ

ਮੌਜੂਦਾ ਸਰਕਾਰ ਨੇ ਬ੍ਰਿਟਿਸ਼ ਦੌਰ ਦੀ ਪਰੰਪਰਾ ਨੂੰ ਕੀਤਾ ਖਤਮ 

ਸਰਕਾਰ ਨੇ ਲਗਭਗ 159 ਸਾਲ ਪੁਰਾਣੀ ਬ੍ਰਿਟਿਸ਼ ਦੌਰ ਦੀ ਪਰੰਪਰਾ ਨੂੰ ਖਤਮ ਕਰ ਦਿੱਤਾ ਸੀ। ਨਿਰਮਲਾ ਸੀਤਾਰਮਨ ਨੇ ਵਿੱਤੀ ਸਾਲ 2019-20 ਲਈ ਆਪਣਾ ਪਹਿਲਾ ਬਜਟ ਪੇਸ਼ ਕੀਤਾ। ਉਸ ਸਮੇਂ ਉਨ੍ਹਾਂ ਨੇ ਬਜਟ ਬਰੀਫਕੇਸ ਦੀ ਜਗ੍ਹਾ ਕਿਤਾਬਚਾਖਾਨਾ ਲੈ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ। ਉਸ ਸਮੇਂ ਮੁੱਖ ਆਰਥਿਕ ਸਲਾਹਕਾਰ ਕ੍ਰਿਸ਼ਨਮੂਰਤੀ ਸੁਬ੍ਰਾਹਮਣਯਨ ਨੇ ਕਿਹਾ ਸੀ ਕਿ ਲਾਲ ਕੱਪੜੇ ਵਿਚ ਬਜਟ ਪੇਸ਼ ਕਰਨਾ ਇੱਕ ਭਾਰਤੀ ਪਰੰਪਰਾ ਹੈ ਜਦੋਂ ਕਿ ਹੁਣ ਤੱਕ ਬਰੀਫ਼ਕੇਸ ਵਿਚ ਬਜਟ ਦੀਆਂ ਕਾਪੀਆਂ ਲਿਆਉਣਾ ਇਕ ਤਰੀਕੇ ਨਾਲ ਬ੍ਰਿਟਿਸ਼ ਗੁਲਾਮੀ ਦਾ ਪ੍ਰਤੀਕ ਸੀ।

ਇਹ ਵੀ ਦੇਖੋ : ਇਸ ਸਾਲ ਮਹਿੰਗਾ ਅੰਡਾ ਤੇ ਚਿਕਨ ਖਾਣ ਲਈ ਰਹੋ ਤਿਆਰ , ਜਾਣੋ ਕਿਉਂ


author

Harinder Kaur

Content Editor

Related News