ਡੁੱਬੀਆਂ-ਜਾਇਦਾਦਾਂ ਦਾ ਬੈਂਕ ਬਣਾਉਣ ਲਈ RBI ਦੇ ਕੋਲ ਅਪਲਾਈ ਕਰੇਗਾ ਬੈਂਕਾਂ ਦਾ ਮੰਚ

Monday, Jul 19, 2021 - 09:36 AM (IST)

ਡੁੱਬੀਆਂ-ਜਾਇਦਾਦਾਂ ਦਾ ਬੈਂਕ ਬਣਾਉਣ ਲਈ RBI ਦੇ ਕੋਲ ਅਪਲਾਈ ਕਰੇਗਾ ਬੈਂਕਾਂ ਦਾ ਮੰਚ

ਨਵੀਂ ਦਿੱਲੀ (ਭਾਸ਼ਾ) - ਇੰਡੀਅਨ ਬੈਂਕਸ ਐਸੋਸੀਏਸ਼ਨ (ਆਈ. ਬੀ. ਏ.) ਛੇਤੀ ਰਿਜ਼ਰਵ ਬੈਂਕ ਦੇ ਕੋਲ 6,000 ਕਰੋਡ਼ ਰੁਪਏ ਦੀ ਪੂੰਜੀ ਦੀ ਪ੍ਰਸਤਾਵਿਤ ਪੂੰਜੀ ਦੇ ਨਾਲ ਰਾਸ਼ਟਰੀ ਜਾਇਦਾਦ ਮੁੜਗਠਨ ਕੰਪਨੀ ਲਿ. (ਐੱਨ. ਏ. ਆਰ. ਸੀ. ਐੱਲ.) ਜਾਂ ਬੈਡ ਬੈਂਕ (ਡੁੱਬੀਆਂ-ਜਾਇਦਾਦਾਂ ਦਾ ਬੈਂਕ) ਦੇ ਗਠਨ ਲਈ ਅਪਲਾਈ ਕਰੇਗਾ। ਸ਼ੁਰੂਆਤ ’ਚ 100 ਕਰੋਡ਼ ਰੁਪਏ ਦੀ ਪੂੰਜੀ ਪਾਉਣ ਦੀ ਪ੍ਰਕਿਰਿਆ ਕੀਤੀ ਹੈ।

ਇਹ ਵੀ ਪੜ੍ਹੋ : ITR ਦਾਖ਼ਲ ਕਰਨ ਵਾਲਿਆਂ ਲਈ ਰਾਹਤ ਦੀ ਖ਼ਬਰ, ਹੁਣ ਡਾਕਖਾਨੇ 'ਚ ਵੀ ਮਿਲੇਗੀ ਇਹ ਸਹੂਲਤ

ਆਈ. ਬੀ . ਏ. ਨੂੰ ਕੰਪਨੀ ਰਜਿਸਟਰਾਰ ਵਲੋਂ ਇਸ ਦੇ ਲਈ ਲਾਇਸੰਸ ਮਿਲ ਚੁੱਕਿਆ ਹੈ। ਸੂਤਰਾਂ ਨੇ ਕਿਹਾ ਕਿ ਕੰਪਨੀ ਦੇ ਰਜਿਸਟ੍ਰੇਸ਼ਨ ਤੋਂ ਬਾਅਦ 100 ਕਰੋਡ਼ ਰੁਪਏ ਦੀ ਸ਼ੁਰੂਆਤੀ ਪੂੰਜੀ ਪਾਉਣ ਦੀ ਪ੍ਰਕਿਰਿਆ ਦਿਸ਼ਾ-ਨਿਰਦੇਸ਼ ਦੇ ਤਹਿਤ ਕੀਤੀ ਜਾ ਰਹੀ ਹੈ। ਇਸ ਦਾ ਅਗਲਾ ਕਦਮ ਆਡਿਟ ਦਾ ਹੋਵੇਗਾ। ਉਸ ਤੋਂ ਬਾਅਦ ਆਈ. ਬੀ. ਏ. ਜਾਇਦਾਦ ਮੁੜਗਠਨ ਕੰਪਨੀ ਲਈ ਲਾਇਸੰਸ ਨੂੰ ਰਿਜ਼ਰਵ ਬੈਂਕ ਦੇ ਕੋਲ ਅਪਲਾਈ ਕਰੇਗਾ। ਰਿਜ਼ਰਵ ਬੈਂਕ ਨੇ 2017 ’ਚ ਪੂੰਜੀ ਦੀ ਲਾਜਮੀਅਤਾ ਨੂੰ 2 ਕਰੋਡ਼ ਰੁਪਏ ਤੋਂ ਵਧਾ ਕੇ 100 ਕਰੋਡ਼ ਰੁਪਏ ਕਰ ਦਿੱਤਾ ਸੀ। ਕੇਂਦਰੀ ਬੈਂਕ ਦਾ ਮੰਨਣਾ ਹੈ ਕਿ ਡੁੱਬੇ ਕਰਜ਼ੇ ਨੂੰ ਖਰੀਦਣ ਲਈ ਕਿਤੇ ਜ਼ਿਆਦਾ ਰਾਸ਼ੀ ਦੀ ਜ਼ਰੂਰਤ ਹੁੰਦੀ ਹੈ।

ਇਹ ਵੀ ਪੜ੍ਹੋ : ਵੱਡਾ ਝਟਕਾ! AC, Fridge ਸਮੇਤ ਮਹਿੰਗੀਆਂ ਹੋਣਗੀਆਂ ਇਹ ਵਸਤੂਆਂ

ਕਾਨੂੰਨੀ ਸਲਾਹਕਾਰ ਏ. ਐੱਡ. ਬੀ. ਐਂਡ ਪਾਰਟਨਰਸ ਦੀਆਂ ਸੇਵਾਵਾਂ ਵੱਖ-ਵੱਖ ਕਾਨੂੰਨੀ ਮਨਜ਼ੂਰੀਆਂ ਹਾਸਲ ਕਰਨ ਲਈ ਲਈਆਂ ਗਈਆਂ ਹਨ। ਨਾਲ ਹੀ ਇਹ ਹੋਰ ਕਾਨੂੰਨੀ ਰਸਮਾਂ ਨੂੰ ਵੀ ਪੂਰਾ ਕਰੇਗੀ। ਸੂਤਰਾਂ ਨੇ ਕਿਹਾ ਕਿ ਇਸ ਦੇ ਲਈ ਸ਼ੁਰੂਆਤੀ ਪੂੰਜੀ 8 ਬੈਂਕ ਪਾਉਣਗੇ। ਇਨ੍ਹਾਂ ਬੈਂਕਾਂ ਨੇ ਇਸ ਦੇ ਲਈ ਵਚਨਬੱਧਤਾ ਪ੍ਰਗਟਾਈ ਹੈ। ਰਿਜ਼ਰਵ ਬੈਂਕ ਦੀ ਮਨਜ਼ੂਰੀ ਤੋਂ ਬਾਅਦ ਐੱਨ. ਏ. ਆਰ. ਸੀ. ਐੱਲ. ਆਪਣੀ ਪੂੰਜੀ ਦਾ ਆਧਾਰ ਵਧਾ ਕੇ 6,000 ਕਰੋਡ਼ ਰੁਪਏ ਕਰੇਗੀ। ਸੂਤਰਾਂ ਨੇ ਦੱਸਿਆ ਕਿ ਰਿਜ਼ਰਵ ਬੈਂਕ ਦੀ ਮਨਜ਼ੂਰੀ ਤੋਂ ਬਾਅਦ ਹੋਰ ਇਕਵਿਟੀ ਹਿੱਸੇਦਾਰ ਇਸ ਨਾਲ ਜੁੜਣਗੇ। ਇੱਥੋਂ ਤੱਕ ਕਿ ਇਸ ਦੇ ਨਿਰਦੇਸ਼ਕ ਮੰਡਲ ਦਾ ਵੀ ਵਿਸਤਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਟਰੈਕਟਰ ਖ਼ਰੀਦਣ 'ਤੇ ਮਿਲੇਗੀ 50 ਫ਼ੀਸਦੀ ਸਬਸਿਡੀ, ਜਾਣੋ ਕਿਹੜੇ ਕਿਸਾਨਾਂ ਨੂੰ ਮਿਲੇਗਾ ਇਸ

ਆਈ. ਬੀ. ਏ. ਨੂੰ ਬੈਡ ਬੈਂਕ ਦੇ ਗਠਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਐੱਨ. ਏ. ਆਰ. ਸੀ. ਐੱਲ. ਦਾ ਸ਼ੁਰੂਆਤੀ ਬੋਰਡ ਦਾ ਗਠਨ ਹੋ ਚੁੱਕਿਆ ਹੈ। ਕੰਪਨੀ ਨੇ ਭਾਰਤੀ ਸਟੇਟ ਬੈਂਕ ਦੇ ਦਬਾਅ ਜਾਇਦਾਦ ਮਾਹਰ ਪੀ. ਐੱਮ. ਨਾਇਰ ਨੂੰ ਪ੍ਰਬੰਧ ਨਿਰਦੇਸ਼ਕ ਦੇ ਰੂਪ ’ਚ ਨਿਯੁਕਤ ਕੀਤਾ ਹੈ। ਬੋਰਡ ਦੇ ਹੋਰ ਨਿਰਦੇਸ਼ਕਾਂ ’ਚ ਆਈ. ਬੀ. ਏ. ਦੇ ਮੁੱਖ ਕਾਰਜਕਾਰੀ ਸੁਨੀਲ ਮਹਿਤਾ, ਐੱਸ. ਬੀ. ਆਈ. ਦੇ ਉਪ ਪ੍ਰਬੰਧ ਨਿਰਦੇਸ਼ਕ ਐੱਸ. ਐੱਸ. ਨਾਇਰ ਅਤੇ ਕੇਨਰਾ ਬੈਂਕ ਦੇ ਮੁੱਖ ਮਹਾਪ੍ਰਬੰਧਕ ਅਜਿਤ ਕ੍ਰਿਸ਼ਣ ਨਾਇਰ ਸ਼ਾਮਲ ਹਨ।

ਇਹ ਵੀ ਪੜ੍ਹੋ : 7 ਲੱਖ 'ਚ ਵਿਕਿਆ 1 ਰੁਪਏ ਦਾ ਇਹ ਨੋਟ, ਜੇਕਰ ਤੁਹਾਡੇ ਕੋਲ ਵੀ ਹੈ ਅਜਿਹੇ ਨੋਟ ਤਾਂ ਕਮਾ ਸਕਦੇ ਹੋ ਲੱਖਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News