ਵੱਡੇ ਡਿਫਾਲਟਰਾਂ ਦੇ ਬਾਰੇ ''ਚ ਫੈਸਲੇ ਲੈਣ ਲਈ ਬੈਂਕਾਂ ਦੀ ਬੈਠਕ ਅੱਜ ਤੋਂ

Monday, Jun 19, 2017 - 12:15 PM (IST)

ਮੁੰਬਈ-ਰਿਜ਼ਰਵ ਬੈਂਕ ਦੀ ਕਰਜ਼ਾ ਸੋਧ ਕਾਰਵਾਈ ਲਈ 12 ਵੱਡੇ ਡਿਫਾਲਟਰਾਂ ਦਾ ਨਾਮ ਲਏ ਜਾਣ ਤੋਂ ਬਾਅਦ ਬੈਂਕਾਂ ਦੀ ਉਨ੍ਹਾਂ ਵਿਚੋਂ 6 ਮਾਮਲਿਆਂ 'ਚ ਅੱਗੇ ਦੀ ਕਾਰਵਾਈ ਅਤੇ ਉਸ ਨੂੰ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਨੂੰ ਭੇਜੇ ਜਾਣ ਲਈ ਸੋਮਵਾਰ ਤੋਂ  ਬੈਠਕ ਹੋਵੇਗੀ।
ਇਕ ਬੈਂਕ ਅਧਿਕਾਰੀ ਨੇ ਕਿਹਾ ਕਿ ਇਹ 6 ਖਾਤੇ ਭੂਸ਼ਣ ਸਟੀਲ (44,478 ਕਰੋੜ ਰੁਪਏ), ਐੱਸਾਰ ਸਟੀਲ (37,284 ਕਰੋੜ ਰੁਪਏ), ਭੂਸ਼ਣ ਪਾਵਰ ਐਂਡ ਸਟੀਲ (37,248 ਕਰੋੜ ਰੁਪਏ), ਅਲੋਕ ਇੰਡਸਟ੍ਰੀਜ਼ (22,075 ਕਰੋੜ ਰੁਪਏ), ਐੱਮਟੈੱਕ ਆਟੋ (14,074 ਕਰੋੜ ਰੁਪਏ) ਤੇ ਮੋਨੇਟ ਇਸਪਾਤ (12,115 ਕਰੋੜ ਰੁਪਏ) ਦੇ ਹਨ।
ਰਿਜ਼ਰਵ ਬੈਂਕ ਅਨੁਸਾਰ ਇਨ੍ਹਾਂ ਖਾਤਿਆਂ 'ਤੇ 2,500 ਅਰਬ ਰੁਪਏ ਦਾ ਬਕਾਇਆ ਹੈ ਜੋ ਸਕਲ ਫਸੇ ਕਰਜ਼ ਦਾ ਕਰੀਬ 25 ਫੀਸਦੀ ਹੈ। ਬੈਂਕ ਅਧਿਕਾਰੀਆਂ ਅਨੁਸਾਰ ਦੀਵਾਲਾ ਤੇ ਸੋਧ ਅਸਮਰਥਾ ਕੋਡ ਦੇ ਤਹਿਤ ਕਾਰਵਾਈ ਲਈ ਪਛਾਣੇ ਗਏ ਹੋਰ ਖਾਤੇ ਲੈਂਕੋ ਇਨਫਰਾ (44,364 ਕਰੋੜ ਰੁਪਏ), ਇਲੈਕਟ੍ਰੋਸਟੀਲ (10,273.6 ਕਰੋੜ ਰੁਪਏ), ਏਰਾਇਨਫਰਾ (10,065.45 ਕਰੋੜ ਰੁਪਏ), ਜੇ. ਪੀ. ਇਨਫਰਾਟੈੱਕ (9,635 ਕਰੋੜ ਰੁਪਏ), ਏ. ਬੀ. ਜੀ. ਸ਼ਿਪਯਾਰਡ (6,953 ਕਰੋੜ ਰੁਪਏ) ਅਤੇ ਜਯੋਤੀ ਸਟਰੱਕਚਰਸ (5,165 ਕਰੋੜ ਰੁਪਏ) ਦੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਰਿਜ਼ਰਵ ਬੈਂਕ ਦੀ ਅੰਦਰੂਨੀ ਸਲਾਹਕਾਰ ਕਮੇਟੀ (ਆਈ. ਏ. ਸੀ.) ਨੇ ਦੀਵਾਲਾ ਅਤੇ ਸੋਧ ਅਸਮਰਥਾ ਕੋਡ (ਆਈ. ਬੀ. ਸੀ.) ਦੇ ਤਹਿਤ ਤੁਰੰਤ ਅੱਗੇ ਦੀ ਕਰਵਾਈ ਦੇ ਲਈ 12 ਖਾਤਿਆਂ ਦੀ ਸੂਚੀ ਬੈਂਕਾਂ ਨੂੰ ਭੇਜੀ ਹੈ। ਇਹ ਖਾਤੇ ਐੱਸ. ਬੀ. ਆਈ. ਦੀ ਅਗਵਾਈ 'ਚ ਪੀ. ਐੱਨ. ਬੀ., ਆਈ. ਸੀ. ਆਈ. ਸੀ. ਆਈ. ਬੈਂਕ, ਯੂਨੀਅਨ ਬੈਂਕ, ਆਈ. ਡੀ. ਬੀ. ਆਈ. ਬੈਂਕ ਅਤੇ ਕੋਆਪ੍ਰੇਟਿਵ ਬੈਂਕ ਨਾਲ ਸਬੰਧਿਤ ਹਨ


Related News