ਅਡਾਨੀ ਗਰੁੱਪ ਦੀ ਕੰਪਨੀ ਨੇ ਕੀਤੀ 736 ਮਿਲੀਅਨ ਡਾਲਰ ਦੀ ਡੀਲ, 30 ਸਾਲਾਂ ਲਈ ਹੋਇਆ ਐਗਰੀਮੈਂਟ
Sunday, Oct 13, 2024 - 03:39 PM (IST)
ਨਵੀਂ ਦਿੱਲੀ (ਇੰਟ.) – ਕੀਨੀਆ ਨੇ 3 ਪਾਵਰ ਲਾਈਨਜ਼ ਦੇ ਕੰਸਟ੍ਰਕਸ਼ਨ ਲਈ ਅਡਾਨੀ ਐਨਰਜੀ ਸਾਲਿਊਸ਼ਨਜ਼ ਲਿਮਟਿਡ ਨਾਲ 736 ਮਿਲੀਅਨ ਡਾਲਰ ਦੇ ਸਮਝੌਤੇ ’ਤੇ ਹਸਤਾਖਰ ਕੀਤੇ ਹਨ।
ਕੀਨੀਆ ਇਲੈਕਟ੍ਰੀਸਿਟੀ ਟ੍ਰਾਂਸਮਿਸ਼ਨ ਕੰਪਨੀ (ਕੇਟ੍ਰਾਕੋ) ਅਤੇ ਅਡਾਨੀ ਐਨਰਜੀ ਸਾਲਿਊਸ਼ਨਜ਼ ਨੇ ਕੀਨੀਆ ’ਚ ਮੁੱਖ ਟ੍ਰਾਂਸਮਿਸ਼ਨ ਇਨਫਰਾਸਟ੍ਰਕਚਰ ਡਿਵੈੱਲਪਮੈਂਟ, ਫਾਈਨਾਂਸ, ਨਿਰਮਾਣ ਅਤੇ ਮੈਨੇਜ ਕਰਨ ਲਈ ਇਹ ਐਗਰੀਮੈਂਟ ਕੀਤਾ ਹੈ।
ਇਸ ਪ੍ਰੋਜੈਕਟ ਦੀ ਣਕਾਰੀ ਊਰਜਾ ਅਤੇ ਪੈਟਰੋਲੀਅਮ ਕੈਬਨਿਟ ਸਕੱਤਰ ਓਪੀਓ ਵਾਂਡਾਈ ਨੇ ਇਕ ਅਧਿਕਾਰਤ ਬਿਆਨ ’ਚ ਦਿੱਤੀ ਹੈ।
ਊਰਜਾ ਸਕੱਤਰ ਓਪੀਓ ਵਾਂਡਾਈ ਦੇ ਅਨੁਸਾਰ ਕੀਨੀਆ ਨੇ 3 ਪਾਵਰ ਲਾਈਨਾਂ ਦੇ ਨਿਰਮਾਣ ਲਈ ਅਡਾਨੀ ਐਨਰਜੀ ਸਾਲਿਊਸ਼ਨਜ਼ ਲਿਮਟਿਡ ਨਾਲ 736 ਮਿਲੀਅਨ ਡਾਲਰ ਦੇ ਸੌਦੇ ’ਤੇ ਹਸਤਾਖਰ ਕੀਤੇ ਹਨ।
30 ਸਾਲਾਂ ਲਈ ਐਗਰੀਮੈਂਟ
ਇਕ ਬਿਆਨ ’ਚ ਕਿਹਾ ਗਿਆ ਹੈ ਕਿ ਗੌਤਮ ਅਡਾਨੀ ਦੀ ਕੰਪਨੀ 30 ਸਾਲਾਂ ਦੀ ਮਿਆਦ ਲਈ ਟ੍ਰਾਂਸਮਿਸ਼ਨ ਲਾਈਨਾਂ ਦਾ ਫਾਈਨਾਂਸ, ਨਿਰਮਾਣ, ਸੰਚਾਲਨ ਅਤੇ ਮੈਂਟਨੈਂਸ ਕਰੇਗੀ।
ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਦਾ ਉਦੇਸ਼ ਕੀਨੀਆ ਦੇ ਬਿਜਲੀ ਢਾਂਚੇ ਨੂੰ ਬਿਹਤਰ ਬਣਾਉਣਾ ਹੈ ਤਾਂ ਜੋ ਇਸ ਦੇ ਨਾਗਰਿਕਾਂ ਤੱਕ ਬਿਜਲੀ ਦੀ ਪਹੁੰਚ ਯਕੀਨੀ ਬਣਾਈ ਜਾ ਸਕੇ। ਦੇਸ਼ ਨੂੰ ਹਾਲ ਹੀ ’ਚ ਲਗਾਤਾਰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ ਹੈ।
ਪ੍ਰੋਜੈਕਟ ਦੀ ਅੰਦਾਜ਼ਨ ਲਾਗਤ 95.68 ਬਿਲੀਅਨ ਕੀਨੀਆਈ ਸ਼ਿਲਿੰਗ (736 ਮਿਲੀਅਨ ਡਾਲਰ) ਹੈ, ਜਿਸ ’ਚ ਕੀਨੀਆ ਦੇ ਊਰਜਾ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ ਟ੍ਰਾਂਸਮਿਸ਼ਨ ਲਾਈਨਾਂ ਅਤੇ ਸਬ-ਸਟੇਸ਼ਨਾਂ ਦਾ ਨਿਰਮਾਣ ਸ਼ਾਮਲ ਹੈ।