ਖੰਡ ਦੀ ਮਿਠਾਸ ’ਤੇ ਪੈ ਸਕਦੀ ਹੈ ਮਹਿੰਗਾਈ ਦੀ ਮਾਰ, ਐਕਸ-ਮਿੱਲ ਕੀਮਤਾਂ 200 ਰੁਪਏ ਪ੍ਰਤੀ ਕੁਇੰਟਲ ਤੱਕ ਵਧੀਆਂ

Tuesday, Apr 11, 2023 - 10:03 AM (IST)

ਨਵੀਂ ਦਿੱਲੀ–ਆਉਣ ਵਾਲੇ ਮਹੀਨਿਆਂ ’ਚ ਖੰਡ ਦੀ ਮਿਠਾਸ ਘੱਟ ਹੋ ਸਕਦੀ ਹੈ। ਦਰਅਸਲ ਇਕ ਮਹੀਨੇ ਦੇ ਅੰਦਰ ਖੰਡ ਦੀਆਂ ਐਕਸ-ਮਿੱਲ ਕੀਮਤਾਂ 200 ਰੁਪਏ ਪ੍ਰਤੀ ਕੁਇੰਟਲ ਤੱਕ ਵਧ ਗਈਆਂ ਹਨ। ਇੰਡਸਟਰੀ ਦੇ ਸੂਤਰਾਂ ਮੁਤਾਬਕ ਉੱਤਰ ਪ੍ਰਦੇਸ਼ ’ਚ ਖੰਡ ਦੀਆਂ ਐਕਸ-ਮਿੱਲ ਕੀਮਤਾਂ ਵਧ ਕੇ 3590-3710 ਰੁਪਏ ਪ੍ਰਤੀ ਕੁਇੰਟਲ ਪਹੁੰਚ ਗਈਆਂ ਹਨ। ਉੱਥੇ ਹੀ ਮਹਾਰਾਸ਼ਟਰ ’ਚ ਕੀਮਤ 3320-3360 ਰੁਪਏ ਪਹੁੰਚ ਗਈਆਂ ਹਨ। ਹਾਲਾਂਕਿ ਹਾਲੇ ਵੀ ਪ੍ਰਚੂਨ ਬਾਜ਼ਾਰ ’ਚ ਖੰਡ ਦੀ ਕੀਮਤ 42 ਰੁਪਏ ਪ੍ਰਤੀ ਕਿਲੋ ਹੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ’ਚ ਇਸ ’ਚ ਵਾਧਾ ਹੋ ਸਕਦਾ ਹੈ। ਇਸ ਦਾ ਕਾਰਣ ਐਕਸ ਮਿੱਲ ਕੀਮਤ ’ਚ ਵਾਧਾ ਹੈ। ਨਾਲ ਹੀ ਉਤਪਾਦ ’ਚ ਗਿਰਾਵਟ ਦਾ ਖਦਸ਼ਾ।

ਇਹ ਵੀ ਪੜ੍ਹੋ- ਭਾਰਤ ਨੇ ਇਲੈਕਟ੍ਰਿਕ ਵਾਹਨ ਅਪਣਾਉਣ ਲਈ ਮਜ਼ਬੂਤ ਚਾਰਜਿੰਗ ਬੁਨਿਆਦੀ ਢਾਂਚਾ ਜ਼ਰੂਰੀ : ਈਥਰ ਐਨਰਜੀ
ਖੰਡ ਦੀ ਕੀਮਤ 6 ਸਾਲਾਂ ਦੀ ਰਿਕਾਰਡ ਉਚਾਈ ’ਤੇ
ਤੁਹਾਨੂੰ ਦੱਸ ਦਈਏ ਕਿ ਪ੍ਰੋਡਕਸ਼ਨ ਘੱਟ ਹੋਣ ਅਤੇ ਮੰਗ ਵਧੇਰੇ ਹੋਣ ਨਾਲ ਗਲੋਬਲ ਬਾਜ਼ਾਰ ’ਚ ਖੰਡ ਦੀ ਕੀਮਤ 6 ਸਾਲਾਂ ਦੀ ਰਿਕਾਰਡ ਉਚਾਈ ’ਤੇ ਪਹੁੰਚ ਗਈ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਯੂਕ੍ਰੇਨ-ਰੂਸ ਸੰਕਟ ਤੋਂ ਬਾਅਦ ਕੱਚੇ ਤੇਲ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਇਸ ਕਾਰਣ ਕਈ ਦੇਸ਼, ਜਿਸ ’ਚ ਭਾਰਤ ਵੀ ਸ਼ਾਮਲ ਹੈ, ਈਥੇਨਾਲ ਬਣਾਉਣ ’ਚ ਗੰਨੇ ਦੀ ਵਰਤੋਂ ਵਧਾ ਸਕਦੀਆਂ ਹਨ। ਈਥੇਨਾਲ ਦਾ ਇਸਤੇਮਾਲ ਪੈਟਰੋਲ ’ਚ ਹੁੰਦਾ ਹੈ। ਇਸ ਤੋਂ ਇਲਾਵਾ ਨਿਊਯਾਰਕ ’ਚ ਕੱਚੀ ਸ਼ੱਕਰ ਦੇ ਭਾਅ ਵਧ ਕੇ 23.46 ਸੇਂਟ ਪ੍ਰਤੀ ਪੌਂਡ ਹੋ ਗਏ ਹਨ। ਇਹ ਅਕਤੂਬਰ 2016 ਤੋਂ ਬਾਅਦ ਦਾ ਉੱਚ ਪੱਧਰ ਹੈ।

ਇਹ ਵੀ ਪੜ੍ਹੋ- ਚੰਗੀ ਖ਼ਬਰ : ਦੇਸ਼ 'ਚ ਪਹਿਲੀ ਵਾਰ ਪਾਣੀ ਅੰਦਰ ਚੱਲੇਗੀ ਟਰੇਨ, ਕੋਲਕਾਤਾ 'ਚ 9 ਅਪ੍ਰੈਲ ਨੂੰ ਹੋਵੇਗਾ ਟਰਾਇਲ
ਮਹਾਰਾਸ਼ਟਰ ’ਚ ਉਤਪਾਦਨ ਡਿੱਗਿਆ
ਇਸ ਵਾਰ ਗੰਨੇ ਦੀ ਫਸਲ ਖਰਾਬ ਮੌਸਮ ਕਾਰਣ ਵੀ ਪ੍ਰਭਾਵਿਤ ਹੋਈ ਹੈ। ਦੇਸ਼ ਦਾ ਸਭ ਤੋਂ ਵੱਡਾ ਗੰਨਾ ਉਤਪਾਦਕ ਸੂਬੇ ਮਹਾਰਾਸ਼ਟਰ ’ਚ ਖੰਡ ਦੇ ਉਤਪਾਦਨ ’ਚ 10 ਲੱਖ ਟਨ ਦੀ ਕਮੀ ਆਈ ਹੈ। ਵਿੱਤੀ ਸਾਲ ਦੌਰਾਨ 31 ਮਾਰਚ ਤੱਕ ਕੁੱਲ ਸ਼ੱਕਰ ਦਾ ਉਤਪਾਦਨ ਘਟ ਕੇ 299.9 ਲੱਖ ਟਨ ਰਹਿ ਗਿਆ ਹੈ। ਵਿੱਤੀ ਸਾਲ 2021-22 ’ਚ 31 ਮਾਰਚ ਤੱਕ 309.9 ਲੱਖ ਸ਼ੱਕਰ ਦਾ ਉਤਪਾਦਨ ਹੋਇਆ ਸੀ। ਉੱਥੇ ਹੀ ਉੱਤਰ ਪ੍ਰਦੇਸ਼ ’ਚ ਪਿਛਲੇ ਸਾਲ ਦੀ ਇਸੇ ਮਿਆਦ ਤੱਕ87.5 ਲੱਖ ਟਨ ਸ਼ੱਕਰ ਦਾ ਉਤਪਾਦਨ ਹੋਇਆ ਸੀ ਜੋ ਇਸ ਸਾਲ ਵਧ ਕੇ 89 ਲੱਖ ਟਨ ’ਤੇ ਪਹੁੰਚ ਗਿਆ ਹੈ।

 

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

 


Aarti dhillon

Content Editor

Related News