''ਪਾਰਲੇ'' ਕੰਪਨੀ ਇਸ ਕਾਰਨ ਕਰ ਸਕਦੀ ਹੈ 10,000 ਕਰਮਚਾਰੀਆਂ ਦੀ ਛਾਂਟੀ

08/21/2019 11:06:33 AM

ਨਵੀਂ ਦਿੱਲੀ — ਦੇਸ਼ ਦੀ ਸਭ ਤੋਂ ਵੱਡੀ ਤੇ ਮਸ਼ਹੂਰ ਬਿਸਕੁੱਟ ਬਣਾਉਣ ਵਾਲੀ ਕੰਪਨੀ 'ਪਾਰਲੇ' ਦੇ ਉਤਪਾਦਾਂ 'ਤੇ ਵੀ ਅਰਥਵਿਵਸਥਾ ਦੀ ਸੁਸਤੀ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਕੰਪਨੀ ਦੇ ਉਤਪਾਦਾਂ ਦੀ ਮੰਗ ਘਟਣ ਕਾਰਨ 8,000 ਤੋਂ 10,000 ਲੋਕਾਂ ਦੀ ਛਾਂਟੀ ਕਰਨੀ ਪੈ ਸਕਦੀ ਹੈ। ਕੰਪਨੀ ਦੇ ਅਧਿਕਾਰੀ ਨੇ ਦੱਸਿਆ, ' ਅਸੀਂ 100 ਰੁਪਏ ਪ੍ਰਤੀ ਕਿਲੋ ਜਾਂ ਇਸ ਤੋਂ ਘੱਟ ਕੀਮਤ ਵਾਲੇ ਬਿਸਕੁੱਟ 'ਤੇ ਜੀ.ਐਸ.ਟੀ. ਘਟਾਉਣ ਦੀ ਮੰਗ ਕੀਤੀ ਹੈ। ਇਹ ਆਮ ਤੌਰ 'ਤੇ 5 ਰੁਪਏ ਜਾਂ ਘੱਟ ਦੇ ਪੈਕ 'ਚ ਵਿਕਦੇ ਹਨ। ਅਜਿਹੀ 'ਚ ਕੰਪਨੀ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਗੱਲ ਨਾ ਮੰਨੀ ਤਾਂ ਕੰਪਨੀ ਨੂੰ ਮਜ਼ਬੂਰੀ 'ਚ ਫੈਕਟਰੀ ਵਿਚ ਕੰਮ ਕਰਨ ਵਾਲੇ 8,000 ਤੋਂ 10,000 ਲੋਕਾਂ ਨੂੰ ਕੱਢਣਾ ਪੈ ਸਕਦਾ ਹੈ। ਕੰਪਨੀ ਨੇ ਦੱਸਿਆ ਕਿ ਉਤਪਾਦਾਂ ਦੀ ਸੇਲ ਘਟਣ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।

ਪਾਰਲੇ-ਜੀ, ਮੋਨੈਕੋ ਅਤੇ ਮੈਰੀ ਬਿਸਕੁੱਟ ਬਣਾਉਣ ਵਾਲੀ ਪਾਰਲੇ ਦੀ ਸੇਲ 10,000 ਕਰੋੜ ਰੁਪਏ ਤੋਂ ਜ਼ਿਆਦਾ ਹੁੰਦੀ ਹੈ। 10 ਪਲਾਂਟ ਆਪਰੇਟ ਕਰਨ ਵਾਲੀ ਇਸ ਕੰਪਨੀ 'ਚ ਇਕ ਲੱਖ ਕਰਮਚਾਰੀ ਕੰਮ ਕਰਦੇ ਹਨ। ਪਾਰਲੇ ਦੇ ਕੋਲ 125 ਥਰਡ ਪਾਰਟੀ ਮੈਨੂਫੈਕਚਰਿੰਗ ਯੂਨਿਟ ਹੈ। ਕੰਪਨੀ ਦੀ ਸੇਲ ਦਾ ਅੱਧੇ ਤੋਂ ਜ਼ਿਆਦਾ ਹਿੱਸਾ ਪੇਂਡੂ ਬਜ਼ਾਰਾਂ ਤੋਂ ਆਉਂਦਾ ਹੈ। 

ਇਸ ਕਾਰਨ ਕੰਪਨੀ ਨੂੰ ਹੋ ਰਿਹਾ ਘਾਟਾ

ਜੀ.ਐਸ.ਟੀ. ਲਾਗੂ ਹੋਣ ਤੋਂ ਪਹਿਲਾਂ 100 ਰੁਪਏ ਪ੍ਰਤੀ ਕਿਲੋ ਤੋਂ ਘੱਟ ਕੀਮਤ ਵਾਲੇ ਬਿਸਕੁੱਟ 'ਤੇ 12 ਫੀਸਦੀ ਟੈਕਸ ਲਗਾਇਆ ਜਾਂਦਾ ਹੈ। ਕੰਪਨੀਆਂ ਨੂੰ ਉਮੀਦ ਸੀ ਕਿ ਪ੍ਰੀਮੀਅਮ ਬਿਸਕੁੱਟ  ਲਈ 12 ਫੀਸਦੀ ਅਤੇ ਸਸਤੇ ਬਿਸਕੁੱਟ ਲਈ 5 ਫੀਸਦੀ ਦਾ ਜੀ.ਐਸ.ਟੀ. ਰੇਟ ਤੈਅ ਕੀਤਾ ਜਾਵੇਗਾ। ਹਾਲਾਂਕਿ ਸਰਕਾਰ ਨੇ ਦੋ ਸਾਲ ਪਹਿਲਾਂ ਜਦੋਂ ਜੀ.ਐਸ.ਟੀ. ਲਾਗੂ ਕੀਤਾ ਤਾਂ ਸਾਰੇ ਬਿਸਕੁੱਟ ਨੂੰ 18 ਫੀਸਦੀ ਸਲੈਬ 'ਚ ਰੱਖ ਦਿੱਤਾ। ਇਸ ਕਾਰਨ ਕੰਪਨੀ ਨੂੰ ਵੀ ਕੀਮਤਾਂ ਵਿਚ ਵਾਧਾ ਕਰਨਾ ਪਿਆ, ਜਿਸ ਦਾ ਅਸਰ ਸੇਲ 'ਤੇ ਪਿਆ। ਪਾਰਲੇ ਨੂੰ ਵੀ 5 ਫੀਸਦੀ ਤੱਕ ਕੀਮਤਾਂ ਵਿਚ ਵਾਧਾ ਕਰਨਾ ਪਿਆ, ਜਿਸ ਕਾਰਨ ਕੰਪਨੀ ਦੇ ਸੇਲ 'ਚ ਗਿਰਾਵਟ ਆਈ ਹੈ। 


Related News