ਦੇਸੀ ਕੰਪਨੀ ਨੇ ਤਿਉਹਾਰਾਂ ਮੌਕੇ ਵੇਚੇ ਰਿਕਾਰਡ ਵਾਹਨ, Thar Roxx ਨੂੰ ਪਹਿਲੇ 60 ਮਿੰਟਾਂ 'ਚ ਮਿਲੀਆਂ 1.7 ਲੱਖ ਬੁਕਿੰਗ
Friday, Nov 01, 2024 - 05:12 PM (IST)
ਨਵੀਂ ਦਿੱਲੀ (ਭਾਸ਼ਾ) - ਆਟੋਮੋਬਾਈਲ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਅਕਤੂਬਰ ਵਿਚ ਆਪਣੀ ਸਭ ਤੋਂ ਵਧੀਆ ਮਾਸਿਕ ਵਿਕਰੀ ਦਰਜ ਕੀਤੀ ਹੈ। ਕੰਪਨੀ ਨੇ 96,648 ਇਕਾਈਆਂ ਵੇਚੀਆਂ, ਜੋ ਪਿਛਲੇ ਸਾਲ ਦੀ ਇਸੇ ਮਿਆਦ 'ਚ 80,679 ਇਕਾਈਆਂ ਦੇ ਮੁਕਾਬਲੇ 20 ਫੀਸਦੀ ਜ਼ਿਆਦਾ ਹੈ। ਮਹਿੰਦਰਾ ਐਂਡ ਮਹਿੰਦਰਾ (ਐੱਮਐਂਡਐੱਮ) ਨੇ ਇਕ ਬਿਆਨ 'ਚ ਕਿਹਾ ਕਿ ਯੂਟੀਲਿਟੀ ਵਾਹਨ ਸੈਗਮੈਂਟ 'ਚ ਇਸ ਨੇ ਘਰੇਲੂ ਬਾਜ਼ਾਰ 'ਚ 54,504 ਇਕਾਈਆਂ ਵੇਚੀਆਂ, ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ 43,708 ਇਕਾਈਆਂ ਤੋਂ 25 ਫੀਸਦੀ ਵੱਧ ਹਨ।
ਇਹ ਵੀ ਪੜ੍ਹੋ : Video ਲਾਈਕ ਕਰਦੇ ਹੀ ਵਿਅਕਤੀ ਦੇ ਖ਼ਾਤੇ 'ਚੋਂ ਉੱਡੇ 56 ਲੱਖ ਰੁਪਏ, ਜਾਣੋ ਕੀ ਹੈ ਮਾਮਲਾ
ਕੰਪਨੀ ਨੇ ਜਾਰੀ ਕੀਤਾ ਬਿਆਨ
ਕੰਪਨੀ ਨੇ ਕਿਹਾ, ਨਿਰਯਾਤ ਸਮੇਤ ਯਾਤਰੀ ਵਾਹਨਾਂ ਦੀ ਕੁੱਲ ਥੋਕ ਵਿਕਰੀ 55,571 ਯੂਨਿਟ ਰਹੀ। ਪਿਛਲੇ ਮਹੀਨੇ ਵਪਾਰਕ ਵਾਹਨਾਂ ਦੀ ਘਰੇਲੂ ਵਿਕਰੀ 28,812 ਇਕਾਈ ਰਹੀ। M&M ਦੇ ਪ੍ਰਧਾਨ (ਆਟੋਮੋਟਿਵ ਡਿਵੀਜ਼ਨ) ਵੀਜੇ ਐਨ. ਨੇ ਕਿਹਾ, “ਅਸੀਂ ਅਕਤੂਬਰ ਵਿੱਚ 54,504 ਵਾਹਨਾਂ ਦੀ ਹੁਣ ਤੱਕ ਦੀ ਸਭ ਤੋਂ ਉੱਚੀ SUV ਵਿਕਰੀ, 25 ਪ੍ਰਤੀਸ਼ਤ ਦੇ ਵਾਧੇ ਅਤੇ 96,648 ਵਾਹਨਾਂ ਦੀ ਹੁਣ ਤੱਕ ਦੀ ਸਭ ਤੋਂ ਵੱਧ ਕੁੱਲ ਵਿਕਰੀ ਭਾਵ 20 ਪ੍ਰਤੀਸ਼ਤ ਦੇ ਵਾਧੇ ਤੋਂ ਬਹੁਤ ਖੁਸ਼ ਹਾਂ।
ਇਹ ਵੀ ਪੜ੍ਹੋ : Bank Holidays in November : ਤਿਉਹਾਰਾਂ ਅਤੇ ਜਨਤਕ ਛੁੱਟੀਆਂ ਕਾਰਨ ਨਵੰਬਰ 'ਚ ਬੈਂਕ ਛੁੱਟੀਆਂ ਦੀ ਭਰਮਾਰ
ਉਨ੍ਹਾਂ ਕਿਹਾ ਕਿ ਮਹੀਨੇ ਦੀ ਸ਼ੁਰੂਆਤ ਚੰਗੀ ਰਹੀ ਅਤੇ ਥਾਰ ਰੌਕਸ ਨੂੰ ਪਹਿਲੇ 60 ਮਿੰਟਾਂ ਵਿੱਚ 1.7 ਲੱਖ ਬੁਕਿੰਗਾਂ ਮਿਲੀਆਂ। ਤਿਉਹਾਰਾਂ ਦੇ ਮੱਦੇਨਜ਼ਰ SUV ਸੈਗਮੈਂਟ 'ਚ ਸਕਾਰਾਤਮਕ ਗਤੀ ਜਾਰੀ ਰਹੀ। M&M ਦੇ ਖੇਤੀ ਉਪਕਰਣ ਖੰਡ (FES) ਨੇ ਪਿਛਲੇ ਮਹੀਨੇ 64,326 ਟਰੈਕਟਰਾਂ ਦੀ ਸਭ ਤੋਂ ਵੱਧ ਮਾਸਿਕ ਘਰੇਲੂ ਵਿਕਰੀ ਦਰਜ ਕੀਤੀ, ਜਦੋਂ ਕਿ ਅਕਤੂਬਰ 2023 ਵਿੱਚ ਇਹ 49,336 ਯੂਨਿਟ ਸੀ। ਬਰਾਮਦ ਸਮੇਤ ਕੁੱਲ ਟਰੈਕਟਰਾਂ ਦੀ ਵਿਕਰੀ ਪਿਛਲੇ ਮਹੀਨੇ 65,453 ਯੂਨਿਟ ਰਹੀ, ਜਦੋਂ ਕਿ 2023 ਦੀ ਇਸੇ ਮਿਆਦ ਵਿੱਚ ਇਹ 50,460 ਯੂਨਿਟ ਸੀ।
ਇਹ ਵੀ ਪੜ੍ਹੋ : ਆਖ਼ਰ ਕੌਣ ਖ਼ਰੀਦ ਰਿਹੈ ਇੰਨਾ Gold, ਇਸ ਸਾਲ 35 ਵਾਰ ਤੋੜੇ ਸੋਨੇ ਨੇ ਰਿਕਾਰਡ
M&M ਦੇ (FES)ਪ੍ਰਧਾਨ ਹੇਮੰਤ ਸਿੱਕਾ ਨੇ ਕਿਹਾ, “ਟਰੈਕਟਰ ਉਦਯੋਗ ਨੇ ਬਹੁਤ ਸਾਰੇ ਸਕਾਰਾਤਮਕ ਕਾਰਕਾਂ ਦੇ ਇਕੱਠੇ ਆਉਣ ਨਾਲ ਬਹੁਤ ਮਜ਼ਬੂਤ ਵਾਧਾ ਦੇਖਿਆ ਹੈ। ਇਹਨਾਂ ਵਿੱਚ ਚੰਗੀ ਮਾਨਸੂਨ, ਚੰਗੀ ਸਾਉਣੀ ਦੀ ਫਸਲ, ਉੱਚ ਭੰਡਾਰ ਦਾ ਪੱਧਰ ਸ਼ਾਮਲ ਹੈ ਜੋ ਹਾੜੀ ਦੀਆਂ ਫਸਲਾਂ ਨੂੰ ਮਦਦ ਕਰੇਗਾ ਅਤੇ ਸਰਕਾਰ ਦੁਆਰਾ ਮੁੱਖ ਹਾੜੀ ਦੀਆਂ ਫਸਲਾਂ 'ਤੇ ਉੱਚ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦਾ ਐਲਾਨ ਸ਼ਾਮਲ ਹੈ।'' ਉਨ੍ਹਾਂ ਕਿਹਾ ਕਿ ਕੰਪਨੀ ਨੇ ਪਿਛਲੇ ਮਹੀਨੇ 1,127 ਯੂਨਿਟਾਂ ਦਾ ਨਿਰਯਾਤ ਕੀਤਾ ਸੀ।
ਇਹ ਵੀ ਪੜ੍ਹੋ : ਧਨਤੇਰਸ ਅਤੇ ਦੀਵਾਲੀ ਮੌਕੇ ਖ਼ਰੀਦਣਾ ਚਾਹੁੰਦੇ ਹੋ ਸੋਨਾ, ਤਾਂ ਜਾਣੋ ਕਿੰਨਾ ਦੇਣਾ ਪਵੇਗਾ Tax?
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8