ਟੇਸਲਾ ਨੇ ਭਾਰਤ ''ਚ ਨਵੀਂ ਫੈਕਟਰੀ ਲਗਾਉਣ ਦਾ ਰੱਖਿਆ ਪ੍ਰਸਤਾਵ

05/18/2023 1:12:46 PM

ਨਵੀਂ ਦਿੱਲੀ - ਮਸ਼ਹੂਰ ਇਲੈਕਟ੍ਰਿਕ ਕਾਰ ਬਣਾਉਣ ਵਾਲੀ ਨਾਮੀ ਅਮਰੀਕੀ ਕੰਪਨੀ ਟੇਸਲਾ ਭਾਰਤ ਵਿੱਚ ਆਪਣੇ ਪੈਰ ਪਸਾਰਨਾ ਚਾਹੁੰਦੀ ਹੈ, ਜਿਸ ਦੇ ਮੱਦੇਨਜ਼ਰ ਟੇਸਲਾ ਨੇ ਸਰਕਾਰ ਨੂੰ ਆਪਣੇ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ ਲਈ ਭਾਰਤ ਵਿੱਚ ਇੱਕ ਨਵੀਂ ਫੈਕਟਰੀ ਲਗਾਉਣ ਦਾ ਪ੍ਰਸਤਾਵ ਰੱਖਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੰਪਨੀ ਨੇ ਸਰਕਾਰੀ ਅਧਿਆਕਾਰੀਆਂ ਨਾਲ ਮੁਲਾਕਾਤ ਕਰਦੇ ਹੋਏ ਕਿਹਾ ਕਿ ਇਹ ਫੈਕਟਰੀ ਭਾਰਤ ਵਿੱਚ ਵਿਕਰੀ ਅਤੇ ਨਿਰਯਾਤ ਲਈ ਉਤਪਾਦਨ ਕਰੇਗੀ। ਗੱਲਬਾਤ ਦੌਰਾਨ ਕੰਪਨੀ ਨੇ ਇਲੈਕਟ੍ਰਿਕ ਕਾਰਾਂ 'ਤੇ ਦਰਾਮਦ ਡਿਊਟੀ ਘਟਾਉਣ ਦਾ ਮੁੱਦਾ ਨਹੀਂ ਉਠਾਇਆ।

ਸੂਤਰਾਂ ਅਨੁਸਾਰ ਟੇਸਲਾ ਦੇ ਸੀਨੀਅਰ ਅਧਿਕਾਰੀ ਭਾਰਤੀ ਕੰਪੋਨੈਂਟ ਕੰਪਨੀਆਂ ਤੋਂ ਪੁਰਜ਼ੇ ਲੈਣ ਅਤੇ ਸਰਕਾਰ ਨਾਲ ਹੋਰ ਮੁੱਦਿਆਂ 'ਤੇ ਚਰਚਾ ਕਰਨ ਲਈ ਭਾਰਤ ਦੇ ਦੌਰੇ 'ਤੇ ਆਏ ਹੋਏ ਹਨ। ਟੇਸਲਾ ਨੇ ਇਸ ਤੋਂ ਪਹਿਲਾਂ ਵੀ ਭਾਰਤ 'ਚ ਫੈਕਟਰੀ ਲਗਾਉਣ ਦੀ ਇੱਛਾ ਜਤਾਈ ਸੀ ਪਰ ਸਰਕਾਰ ਨੇ ਈ-ਕਾਰਾਂ 'ਤੇ ਦਰਾਮਦ ਡਿਊਟੀ ਘਟਾਉਣ ਦੀ ਉਸ ਦੀ ਮੰਗ ਨੂੰ ਸਵੀਕਾਰ ਨਹੀਂ ਕੀਤਾ ਗਿਆ। ਦੂਜੇ ਪਾਸੇ ਟੇਸਲਾ ਦੇ ਸੀਈਓ ਐਲੋਨ ਮਸਕ ਨੇ ਕਿਹਾ ਕਿ ਭਾਰਤ ਵਿੱਚ ਇਲੈਕਟ੍ਰਿਕ ਕਾਰਾਂ 'ਤੇ ਲਿਆ ਜਾਣ ਵਾਲੀ ਦਰਾਮਦ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਹੈ। ਸੂਤਰਾਂ ਅਨੁਸਾਰ ਸਰਕਾਰ ਸੀਬੀਯੂ 'ਤੇ 100 ਫ਼ੀਸਦੀ ਦਰਾਮਦ ਡਿਊਟੀ ਵਸੂਲਦੀ ਹੈ, ਜਿਸ ਨੂੰ ਟੇਸਲਾ ਨੇ ਘਟਾ ਕੇ 40 ਫ਼ੀਸਦੀ ਕਰਨ ਦੀ ਮੰਗ ਕੀਤੀ ਸੀ।  


rajwinder kaur

Content Editor

Related News