ਟੈਸਲਾ ਨੇ ਗੁਰੂਗ੍ਰਾਮ ’ਚ ਪਹਿਲਾ ਚਾਰਜਿੰਗ ਸਟੇਸ਼ਨ ਸ਼ੁਰੂ ਕੀਤਾ
Thursday, Dec 18, 2025 - 04:30 AM (IST)
ਨਵੀਂ ਦਿੱਲੀ - ਇਲੈਕਟ੍ਰਿਕ ਵਾਹਨ ਕੰਪਨੀ ਟੈਸਲਾ ਨੇ ਗੁਰੂਗ੍ਰਾਮ ਦੇ ਡੀ. ਐੱਲ. ਐੱਫ. ਹੋਰੀਜ਼ੋਨ ਸੈਂਟਰ ’ਚ ਆਪਣਾ ਪਹਿਲਾ ਚਾਰਜਿੰਗ ਸਟੇਸ਼ਨ ਸ਼ੁਰੂ ਕੀਤਾ। ਕੰਪਨੀ ਨੇ ਕਿਹਾ ਕਿ ਇਹ ਮਹੱਤਵਪੂਰਨ ਕਦਮ ਭਾਰਤ ’ਚ ਮਜ਼ਬੂਤ ਚਾਰਜਿੰਗ ਢਾਂਚਾ ਬਣਾਉਣ ਲਈ ਟੈਸਲਾ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜਿਸ ਨਾਲ ਗਾਹਕਾਂ ਨੂੰ ਸਹਿਜ ਅਤੇ ਟਿਕਾਊ ਟਰਾਂਸਪੋਰਟ ਹੱਲ ਮਿਲਣਗੇ।
ਟੈਸਲਾ ਇੰਡੀਆ ਦੇ ਜਨਰਲ ਮੈਨੇਜਰ ਸ਼ਰਦ ਅਗਰਵਾਲ ਨੇ ਕਿਹਾ,‘‘ਕੰਪਨੀ ਦਾ ਮੰਨਣਾ ਹੈ ਕਿ ਪੂਰਨ ਮਾਹੌਲ ਬਣਾਉਣਾ ਜ਼ਰੂਰੀ ਹੈ। ਸਾਡਾ ਮਿਸ਼ਨ ਟਿਕਾਊ ਭਵਿੱਖ ਵੱਲ ਤੇਜ਼ੀ ਨਾਲ ਬਦਲਾਅ ਲਿਆਉਣਾ ਹੈ ਅਤੇ ਇਲੈਕਟ੍ਰਿਕ ਵਾਹਨ (ਈ. ਵੀ.) ਨੂੰ ਅਪਣਾਉਣਾ ਕਾਫੀ ਹੱਦ ਤੱਕ ਇਸ ਦੇ ਮਾਹੌਲ ’ਤੇ ਨਿਰਭਰ ਕਰਦਾ ਹੈ, ਇਸ ਲਈ ਸਿਰਫ ਕਾਰ ਹੀ ਨਹੀਂ, ਸਗੋਂ ਚਾਰਜਿੰਗ ਢਾਂਚਾ ਵੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਕੰਪਨੀ ਗਾਹਕਾਂ ਦੀ ਜੀਵਨਸ਼ੈਲੀ ਦੇ ਸਮਾਨ ਚਾਰਜਿੰਗ ਢਾਂਚਾ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
