ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ’ਚ ਸਿਤਾਰਿਆਂ ਨੂੰ ਮਿਲੇ ਟੈਂਟ ਹਾਊਸ, ਲੋਕਾਂ ਨੇ ਕੀਤਾ ਟ੍ਰੋਲ, ਕਿਹਾ– ‘ਇੰਨੇ ਪੈਸੇ ਹੋਣ

Saturday, Mar 02, 2024 - 05:45 AM (IST)

ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ’ਚ ਸਿਤਾਰਿਆਂ ਨੂੰ ਮਿਲੇ ਟੈਂਟ ਹਾਊਸ, ਲੋਕਾਂ ਨੇ ਕੀਤਾ ਟ੍ਰੋਲ, ਕਿਹਾ– ‘ਇੰਨੇ ਪੈਸੇ ਹੋਣ

ਮੁੰਬਈ (ਬਿਊਰੋ)– ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਦਾ ਵਿਆਹ ਹੁਣ ਨੇੜੇ ਹੈ। ਇਸ ਵਿਆਹ ਤੋਂ ਪਹਿਲਾਂ ਮੁਕੇਸ਼ ਅੰਬਾਨੀ ਨੇ ਆਪਣੇ ਜੱਦੀ ਸ਼ਹਿਰ ਜਾਮਨਗਰ, ਗੁਜਰਾਤ ’ਚ ਇਕ ਸ਼ਾਨਦਾਰ ਪ੍ਰੀ-ਵੈਡਿੰਗ ਫੰਕਸ਼ਨ ਦਾ ਆਯੋਜਨ ਕੀਤਾ ਹੈ। ਜਿਥੇ ਫ਼ਿਲਮੀ ਸਿਤਾਰਿਆਂ ਸਮੇਤ ਦੇਸ਼-ਵਿਦੇਸ਼ ਦੀਆਂ ਕਈ ਮਸ਼ਹੂਰ ਹਸਤੀਆਂ ਪਹੁੰਚੀਆਂ ਹਨ। ਇਸ ਦੌਰਾਨ ਅੰਬਾਨੀ ਪਰਿਵਾਰ ਨੇ ਮਹਿਮਾਨਾਂ ਦੇ ਰੁਕਣ ਦਾ ਖ਼ਾਸ ਪ੍ਰਬੰਧ ਕੀਤਾ ਹੈ। ਭਾਰਤੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਜ਼ਰੀਏ ਆਪਣੇ ਪ੍ਰਸ਼ੰਸਕਾਂ ਨੂੰ ਇਸ ਦੀ ਝਲਕ ਦਿਖਾਈ ਹੈ।

ਇਹ ਖ਼ਬਰ ਵੀ ਪੜ੍ਹੋ : ਬੈਂਗਲੁਰੂ ਕੈਫੇ ਬਲਾਸਟ ਦੇ ਦੋਸ਼ੀ ਦੀ ਹੋਈ ਪਛਾਣ, 28-30 ਸਾਲ ਦੇ ਨੌਜਵਾਨ ਨੇ ਪਹਿਲਾਂ ਮੰਗਵਾਈ ਰਵਾ ਇਡਲੀ ਤੇ ਫਿਰ...

PunjabKesari

ਸਾਇਨਾ ਨੇਹਵਾਲ ਨੇ ਮਹਿਮਾਨਾਂ ਲਈ ਰਿਹਾਇਸ਼ ਦੇ ਪ੍ਰਬੰਧਾਂ ਦੀ ਝਲਕ ਦਿਖਾਈ
ਭਾਰਤੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਪ੍ਰਸ਼ੰਸਕਾਂ ਨੂੰ ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਦੇ ਪ੍ਰੀ-ਵੈਡਿੰਗ ਦੇ ਜਸ਼ਨਾਂ ਦੀ ਝਲਕ ਦਿਖਾਈ, ਜਿਥੇ ਉਨ੍ਹਾਂ ਨੇ ਇਕ ਵੀਡੀਓ ਰਾਹੀਂ ਮਹਿਮਾਨਾਂ ਦੇ ਰੁਕਣ ਦੇ ਪ੍ਰਬੰਧਾਂ ਨੂੰ ਦਿਖਾਇਆ।

PunjabKesari

ਅੰਬਾਨੀ ਪਰਿਵਾਰ ਨੇ ਮਹਿਮਾਨਾਂ ਲਈ ਵਿਸ਼ੇਸ਼ ਟੈਂਟ ਰੂਮ ਦਾ ਕੀਤਾ ਪ੍ਰਬੰਧ
ਮੁਕੇਸ਼ ਅੰਬਾਨੀ ਦੇ ਪਰਿਵਾਰ ਨੇ ਮਹਿਮਾਨਾਂ ਦੇ ਰੁਕਣ ਲਈ ਵਿਸ਼ੇਸ਼ ਟੈਂਟ ਰੂਮ ਦਾ ਪ੍ਰਬੰਧ ਕੀਤਾ ਹੈ, ਜੋ ਅੰਦਰੋਂ ਕਿਸੇ ਆਲੀਸ਼ਾਨ ਹੋਟਲ ਦੇ ਕਮਰੇ ਤੋਂ ਘੱਟ ਨਹੀਂ ਲੱਗ ਰਿਹਾ।

PunjabKesari

ਟੈਂਟ ਰੂਮ ਦੇ ਅੰਦਰ ਦਾ ਨਜ਼ਾਰਾ ਸ਼ਾਨਦਾਰ
ਸਾਇਨਾ ਨੇਹਵਾਲ ਨੇ ਪ੍ਰਸ਼ੰਸਕਾਂ ਨੂੰ ਇਥੇ ਮੌਜੂਦ ਟੈਂਟ ਰੂਮ ਦੇ ਅੰਦਰ ਦਾ ਦ੍ਰਿਸ਼ ਦਿਖਾਇਆ, ਜਿਥੇ ਇਕ ਆਲੀਸ਼ਾਨ ਬੈੱਡਰੂਮ ਸੀ। ਨਾਲ ਹੀ ਇਥੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਸਨ।

PunjabKesari

ਮਹਿਮਾਨਾਂ ਲਈ ਡਰਾਇੰਗ ਏਰੀਆ ਬਣਾਇਆ ਗਿਆ
ਇਸ ਟੈਂਟ ਰੂਮ ’ਚ ਮਹਿਮਾਨਾਂ ਲਈ ਇਕ ਵਿਸ਼ੇਸ਼ ਡਰਾਇੰਗ ਏਰੀਆ ਬਣਾਇਆ ਗਿਆ ਹੈ। ਘਰ ਦੀਆਂ ਇਹ ਤਸਵੀਰਾਂ ਇੰਸਟਾਗ੍ਰਾਮ ’ਤੇ ਆਉਂਦਿਆਂ ਹੀ ਵਾਇਰਲ ਹੋ ਗਈਆਂ।

PunjabKesari

ਟੈਂਟ ਹਾਊਸ ’ਚ ਟੀ. ਵੀ. ਦਾ ਖ਼ਾਸ ਪ੍ਰਬੰਧ
ਸਾਇਨਾ ਨੇਹਵਾਲ ਵਲੋਂ ਸ਼ੇਅਰ ਕੀਤੀਆਂ ਇਨ੍ਹਾਂ ਤਸਵੀਰਾਂ ’ਚ ਨਜ਼ਰ ਆ ਰਿਹਾ ਹੈ ਕਿ ਇਸ ਟੈਂਟ ਹਾਊਸ ’ਚ ਮਹਿਮਾਨਾਂ ਲਈ ਖ਼ਾਸ ਟੀ. ਵੀ. ਦਾ ਵੀ ਇੰਤਜ਼ਾਮ ਕੀਤਾ ਗਿਆ ਸੀ।

PunjabKesari

ਲੋਕਾਂ ਨੇ ਕੀਤਾ ਟ੍ਰੋਲ
ਹਾਲਾਂਕਿ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਲੋਕਾਂ ਨੇ ਬੁਰੀ ਤਰ੍ਹਾਂ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਇਕ ਯੂਜ਼ਰ ਨੇ ਕੁਮੈਂਟ ਕਰਦਿਆਂ ਲਿਖਿਆ, ‘‘ਦੱਸੋ, ਇੰਨੇ ਪੈਸੇ ਹੋਣ ਦੇ ਬਾਵਜੂਦ ਟੈਂਟ ’ਚ ਰਹਿਣਾ ਪੈ ਰਿਹਾ ਹੈ।’’

PunjabKesari

ਇਕ ਯੂਜ਼ਰ ਨੇ ਪੁੱਛਿਆ, ‘‘ਜੇ ਮੀਂਹ ਪੈ ਜਾਵੇ ਤਾਂ ਕੀ ਹੋਵੇਗਾ?’’
ਹਾਲਾਂਕਿ ਅਜਿਹਾ ਆਲੀਸ਼ਾਨ ਇੰਤਜ਼ਾਮ ਦੇਖ ਕੇ ਟ੍ਰੋਲਰਸ ਖ਼ੁਸ਼ ਨਹੀਂ ਹੋਏ। ਇਕ ਯੂਜ਼ਰ ਨੇ ਕੁਮੈਂਟ ਕਰਦਿਆਂ ਲਿਖਿਆ, ‘‘ਜੇ ਇਥੇ ਬਾਰਿਸ਼ ਆ ਗਈ ਫਿਰ।’’ ਜਦਕਿ ਇਕ ਯੂਜ਼ਰ ਨੇ ਟਿੱਪਣੀ ਕੀਤੀ ਤੇ ਪੁੱਛਿਆ ਕਿ ਉਨ੍ਹਾਂ ਨੇ ਅਜਿਹਾ ਪ੍ਰਬੰਧ ਕਿਉਂ ਕੀਤਾ ਹੈ। ਹੋਟਲ ਦੇ ਕਮਰੇ ਤੇ ਰਿਜ਼ੋਰਟ ਸਭ ਤੋਂ ਸੁਰੱਖਿਅਤ ਹਨ। ਜਾਮਨਗਰ ਨੂੰ ਵਧੇਰੇ ਸੁਰੱਖਿਆ ਤੇ ਸਫ਼ਾਈ ਦੀ ਲੋੜ ਹੈ।’’

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News