ਗੁੱਡ ਨਿਊਜ਼ : ਟੀ. ਵੀ. ਫਰਮਾਂ ਨੇ ਕੀਮਤਾਂ ਵਿਚ ਕੀਤੀ ਭਾਰੀ ਕਟੌਤੀ, ਜਾਣੋ ਰੇਟ

Tuesday, Oct 01, 2019 - 03:43 PM (IST)

ਗੁੱਡ ਨਿਊਜ਼ : ਟੀ. ਵੀ. ਫਰਮਾਂ ਨੇ ਕੀਮਤਾਂ ਵਿਚ ਕੀਤੀ ਭਾਰੀ ਕਟੌਤੀ, ਜਾਣੋ ਰੇਟ

ਨਵੀਂ ਦਿੱਲੀ— ਟੀ. ਵੀ. ਖਰੀਦਣ ਦੀ ਯੋਜਨਾ ਹੈ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਤਿਉਹਾਰੀ ਸੀਜ਼ਨ 'ਚ ਵਿਕਰੀ ਵਧਾਉਣ ਲਈ ਟੀ. ਵੀ. ਕੰਪਨੀਆਂ ਨੇ ਕੀਮਤਾਂ 'ਚ ਹੁਣ ਤਕ ਦੀ ਸਭ ਤੋਂ ਵੱਡੀ 30 ਫੀਸਦੀ ਤਕ ਦੀ ਕਟੌਤੀ ਕੀਤੀ ਹੈ। ਸੈਮਸੰਗ, ਐੱਲ. ਜੀ. ਤੇ ਸੋਨੀ ਵਰਗੇ ਦਿੱਗਜਾਂ ਨੇ ਕੀਮਤ 40,000 ਰੁਪਏ ਤਕ ਘਟਾਈ ਹੈ। ਇਹ ਕਟੌਤੀ ਵੱਡੀ ਸਕ੍ਰੀਨ ਤੇ ਮਹਿੰਗੇ ਮਾਡਲਾਂ ਦੀ ਕੀਮਤ 'ਚ ਕੀਤੀ ਗਈ ਹੈ।

ਉੱਥੇ ਹੀ, ਈ-ਕਾਮਰਸ ਸਾਈਟਾਂ 'ਤੇ ਵਿਕਰੀ ਲਈ ਜ਼ੋਰ ਦੇਣ ਵਾਲੀ ਸ਼ਿਓਮੀ, ਟੀ. ਐੱਲ. ਸੀ., iFFalcon, ਕੋਡਕ ਤੇ ਥਾਮਸਨ ਨੇ ਵੀ ਕੀਮਤਾਂ 'ਚ ਭਾਰੀ ਕਮੀ ਕੀਤੀ ਹੈ। 43 ਇੰਚ ਵਾਲਾ ਸਮਾਰਟ ਟੀ. ਵੀ. 21,000 ਰੁਪਏ 'ਚ ਵਿਕ ਰਿਹਾ ਹੈ, ਜੋ ਹੁਣ ਤਕ 25,000 ਰੁਪਏ ਜਾਂ ਇਸ ਤੋਂ ਵੱਧ ਕੀਮਤਾਂ 'ਤੇ ਵਿਕਦਾ ਸੀ।

ਇਸ ਤੋਂ ਇਲਾਵਾ ਸੋਨੀ ਨੇ 55 ਇੰਚ ਸਮਾਰਟ 4K ਅਲਟ੍ਰਾ HD ਟੀ. ਵੀ. ਦੀ ਕੀਮਤ ਘਟਾ ਕੇ 1.1 ਲੱਖ ਰੁਪਏ ਕਰ ਦਿੱਤੀ ਹੈ, ਜਿਸ ਦੀ ਪਹਿਲਾਂ ਕੀਮਤ 1.3 ਲੱਖ ਰੁਪਏ ਸੀ। LG ਨੇ ਵੀ 65 ਇੰਚ ਅਲਟ੍ਰਾ HD ਮਾਡਲ ਦੀ ਕੀਮਤ 1,34,990 ਰੁਪਏ ਤੋਂ ਘਟਾ ਕੇ 1,20,990 ਰੁਪਏ ਕਰ ਦਿੱਤੀ ਹੈ। 32 ਤੇ 43 ਇੰਚ ਦੇ ਟੀ. ਵੀ. ਕਾਫੀ ਸਸਤੇ ਹੋ ਗਏ ਹਨ। ਪਹਿਲਾਂ ਤੋਂ ਹੀ ਸਸਤੇ ਟੀ. ਵੀ. ਵੇਚਣ ਵਾਲੀ ਸ਼ਿਓਮੀ ਨੇ ਕੀਮਤ 2,000-3,000 ਰੁਪਏ ਹੋਰ ਘਟਾ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਤਿਉਹਾਰੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਰਕਾਰ ਨੇ ਓਪਨ ਸੈੱਲ ਐੱਲ. ਈ. ਡੀ. ਟੀ. ਵੀ. ਪੈਨਲ 'ਤੇ ਇੰਪਰੋਟ ਡਿਊਟੀ 5 ਫੀਸਦੀ ਤੋਂ ਘਟਾ ਕੇ ਜ਼ੀਰੋ ਕਰ ਦਿੱਤੀ ਸੀ, ਜੋ LED ਟੀ. ਵੀ. ਨਿਰਮਾਣ ਲਈ ਸਭ ਤੋਂ ਮਹੱਤਵਪੂਰਨ ਪੁਰਜ਼ਾ ਹੈ। ਸਰਕਾਰ ਦੇ ਇਸ ਕਦਮ ਨਾਲ ਭਾਰਤ 'ਚ ਟੀ. ਵੀ. ਨਿਰਮਾਣ ਨੂੰ ਉਤਸ਼ਾਹ ਮਿਲੇਗਾ, ਜਿਸ ਨਾਲ ਇਨ੍ਹਾਂ ਦੀ ਕੀਮਤ ਘਟਣ ਦੀ ਉਮੀਦ ਕੀਤੀ ਜਾ ਰਹੀ ਹੈ। ਹਾਲਾਂਕਿ, ਫਿਲਹਾਲ ਟੀ. ਵੀ. ਫਰਮਾਂ ਨੇ ਤਿਉਹਾਰੀ ਸੀਜ਼ਨ 'ਚ ਵਿਕਰੀ ਵਧਾਉਣ ਲਈ ਕੀਮਤਾਂ 'ਚ ਕਟੌਤੀ ਕੀਤੀ ਹੈ, ਜੋ ਕਿ ਪਹਿਲਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ।


Related News