ਟੈਲੀਕਾਮ ਕੰਪਨੀਆਂ ਨੂੰ ਦਿੱਲੀ ਅਤੇ ਮੁੰਬਈ ’ਚ 5ਜੀ ਸ਼ੁਰੂ ਕਰਨ ਲਈ 18,700 ਕਰੋੜ ਰੁਪਏ ਦੀ ਹੋਵੇਗੀ ਲੋੜ

10/20/2020 1:38:51 PM

ਨਵੀਂ ਦਿੱਲੀ(ਇੰਟ.) – ਭਾਰਤ ਨੇ 2ਜੀ ਅਤੇ 3ਜੀ ਵਰਗੀਆਂ ਤਕਨਾਲੌਜੀ ਨੂੰ ਅਪਣਾਉਣ ’ਚ ਭਾਂਵੇ ਹੀ ਸਮਾਂ ਲਗਾ ਦਿੱਤਾ ਹੋਵੇ ਪਰ 4ਜੀ ਅਤੇ 5ਜੀ ’ਚ ਇਹ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਦੇਸ਼ ਦੀਆਂ ਟੈਲੀਕਾਮ ਕੰਪਨੀਆਂ ਨੇ ਜਿਥੇ 4ਜੀ ਨੂੰ ਅਪਣਾਉਣ ’ਚ 3-5 ਸਾਲ ਲਗਾਏ, ਉਥੇ ਹੀ 5ਜੀ ਨੂੰ ਅਪਣਾਉਣ ’ਚ ਇਸ ’ਚ ਵੀ ਘੱਟ ਸਮਾਂ ਲਗ ਸਕਦਾ ਹੈ। ਮੋਤੀਲਾਲ ਓਸਵਾਲ ਫਾਇਨਾਂਸ਼ੀਅਲ ਸਰਵਿਸੇਜ਼ ਦੀ ਰਿਪੋਰਟ ਮੁਤਾਬਕ ਦੇਸ਼ ਭਰ ’ਚ ਸਪੈਕਟ੍ਰਮ, ਸਾਈਟਸ ਅਤੇ ਫਾਈਬਰ ਸਮੇਤ 5ਜੀ ਨੈੱਟਵਰਕ ਲਈ ਕੁਲ 1.3 ਤੋਂ 2.3 ਲੱਖ ਕਰੋੜ ਰੁਪਏ ਖਰਚ ਕਰਨੇ ਹੋਣਗੇ।

ਭਾਰਤ ’ਚ 5ਜੀ ਮੋਬਾਈਲ ਨੈੱਟਵਰਕ ਦੀ ਸਥਿਤੀ

ਵਿਕਸਿਤ ਦੇਸ਼ਾਂ ਦੇ ਮੁਕਾਬਲੇ ਭਾਰਤ ’ਚ 2ਜੀ ਅਤੇ 3ਜੀ ਮੋਬਾਈਲ ਨੈੱਟਵਰਕ ਦੀ ਐਂਟਰੀ 8 ਤੋਂ 10 ਸਾਲਾਂ ਬਾਅਦ ਹੋਈ ਸੀ ਜਦੋਂ ਕਿ 4ਜੀ ਮੋਬਾਈਲ ਨੈੱਟਵਰਕ ਵੀ ਭਾਰਤ ’ਚ 3-5 ਸਾਲ ਬਾਅਦ 2014-16 ’ਚ ਆਇਆ ਸੀ। ਹੁਣ 5ਜੀ ਮੋਬਾਈਲ ਨੈੱਟਵਰਕ ਦੀ ਲਾਂਚਿੰਗ ਨੂੰ ਲੈ ਕੇ ਭਾਰਤ ’ਚ ਦੁਨੀਆ ਦੀਆਂ ਵੱਡੀਆਂ ਕੰਪਨੀਆਂ 5ਜੀ ਟ੍ਰਾਇਲ ਲਈ ਸਰਕਾਰ ਨਾਲ ਲਗਾਤਾਰ ਸੰਪਰਕ ਕਰ ਰਹੀਆਂ ਹਨ। ਇਸ ਦਿਸ਼ਾ ’ਚ ਰਿਲਾਇੰਸ ਇੰਡਸਟਰੀਜ਼ ਦੇ ਆਨਰ ਮੁਕੇਸ਼ ਅੰਬਾਨੀ ਦੀ ਜੁਲਾਈ ’ਚ ਹੋਈ ਸਾਲਾਨਾ ਬੈਠਕ ’ਚ ਕਿਹਾ ਸੀ ਕਿ ਜੀਓ ਨੇ 5ਜੀ ਤਕਨੀਕ ਨੂੰ ਤਿਆਰ ਅਤੇ ਵਿਕਸਿਤ ਕਰ ਲਿਆ ਹੈ। ਇਹ 5ਜੀ ਸਪੈਕਟ੍ਰਮ ਉਪਲਬਧ ਹੁੰਦੇ ਹੀ ਟ੍ਰਾਇਲ ਲਈ ਤਿਆਰ ਹੋ ਜਾਏਗਾ ਅਤੇ ਅਗਲੇ ਸਾਲ ਫੀਲਡ ਡਿਵੈੱਲਪਮੈਂਟ ਲਈ ਤਿਆਰ ਹੋ ਸਕਦਾ ਹੈ।

ਇਹ ਵੀ ਪੜ੍ਹੋ : ਜੇਕਰ ਤੁਹਾਡੇ ਕੋਲ ਹੈ ਇਹ 10 ਰੁਪਏ ਵਾਲਾ ਨੋਟ, ਤਾਂ ਅੱਜ ਹੀ ਮਿਲ ਸਕਦੇ ਹਨ 25 ਹਜ਼ਾਰ ਰੁਪਏ

ਦਿੱਲੀ ’ਚ 5ਜੀ ਰੋਲਆਊਟ ਲਈ 8,700 ਕਰੋੜ ਦੀ ਲਾਗਤ ਅਨੁਮਾਨਿਤ

ਮੋਤੀਲਾਲ ਓਸਵਾਲ ਫਾਇਨਾਂਸ਼ੀਅਲ ਸਰਵਿਸੇਜ਼ ਵਲੋਂ ਜਾਰੀ ਰਿਪੋਰਟ ’ਚ ਅਨੁਮਾਨ ਜਤਾਇਆ ਗਿਆ ਹੈ ਕਿ ਨਾ ਸਰਕਲ ਅਤੇ ਮੈਟਰੋ ਸ਼ਹਿਰਾਂ ਲਈ 78,800 ਕਰੋੜ ਰੁਪਏ ਤੋਂ ਲੈ ਕੇ 1.3 ਲੱਖ ਕਰੋੜ ਰੁਪਏ ਤੱਕ ਦਾ ਖਰਚਾ ਆ ਸਕਦਾ ਹੈ ਜਦੋਂ ਕਿ ਸਿਰਫ ਮੁੰਬਈ ’ਚ 5ਜੀ ਲਈ 10 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦੀ ਲੋੜ ਹੋਵੇਗੀ। ਦੂਜੇ ਪਾਸੇ ਟ੍ਰਾਈ ਨੇ 100 ਮੈਗਾ ਹਰਟਜ਼ ਮਿਡ ਬੈਂਡ ਸਪੈਕਟ੍ਰਮ ਲਈ 8400 ਕਰੋੜ ਰੁਪਏ ਪ੍ਰਾਈਸ ਰਿਜ਼ਰਵ ਕੀਤਾ ਹੈ। ਰਿਪੋਰਟ ਮੁਤਾਬਕ 9 ਹਜ਼ਾਰ ਸਾਈਟਸ ਲਈ 20 ਲੱਖ ਪ੍ਰਤੀ ਸਾਈਟ ਦੀ ਕੀਮਤ ਵਧ ਗਈ ਤਾਂ ਲਾਗਤ 1800 ਕਰੋੜ ਰੁਪਏ ਹੋਰ ਵਧ ਜਾਏਗੀ। ਇਸ ਨਾਲ ਕੁਲ ਲਾਗਤ 10 ਹਜ਼ਾਰ ਕਰੋੜ ਰੁਪਏ ਹੋ ਜਾਏਗੀ। ਇਸ ਤਰ੍ਹਾਂ ਦਿੱਲੀ ’ਚ ਵੀ 5ਜੀ ਰੋਲਆਊਟ ਲਈ 8,700 ਕਰੋੜ ਰੁਪਏ ਦੀ ਲਾਗਤ ਅਨੁਮਾਨਤ ਹੈ ਜਦੋਂ ਕਿ ਰਿਲਾਇੰਸ ਨੇ 100 ਮੈਗਾ ਹਰਟਜ਼ ਮਿਡ ਬੈਂਡ ਸਪੈਕਟ੍ਰਮ ਲਈ ਬੇਸ ਪ੍ਰਾਈਸ 6900 ਕਰੋੜ ਰੁਪਏ ਰਿਜ਼ਰਵ ਕੀਤਾ ਹੈ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ੁਸ਼ਖਬਰੀ, ਹੁਣ ਇਨ੍ਹਾਂ ਰੂਟਾਂ 'ਤੇ ਟਿਕਟ ਹੋਵੇਗੀ ਸਸਤੀ ਤੇ ਸਮੇਂ ਦੀ ਹੋਵੇਗੀ ਬਚਤ

ਰਿਲਾਇੰਸ ਜੀਓ ਅਤੇ ਭਾਰਤੀ ਏਅਰਟੈੱਲ ਦੀ ਸਥਿਤੀ ਮਜ਼ਬੂਤ

ਰਿਪੋਰਟ ਮੁਤਾਬਕ ਰਿਲਾਇੰਸ ਜੀਓ ਅਤੇ ਭਾਰਤੀ ਏਅਰਟੈੱਲ 5ਜੀ ’ਚ ਨਿਵੇਸ਼ ਲਈ ਸਮਰੱਥ ਹਨ ਕਿਉਂਕਿ ਉਹ ਆਪਣੇ ਟੈਰਿਫ ’ਚ ਵਾਧਾ ਅਤੇ ਫ੍ਰੀ ਕੈਸ਼ ਫਲੋ (ਐੱਫ. ਸੀ. ਐੱਫ.) ’ਚ ਵਾਧਾ ਕਰ ਸਕਦੀ ਹੈ ਜਦੋਂ ਕਿ ਵੋਡਾਫੋਨ ਆਈਡੀਆ ਲਿਮਟਿਡ ਲਈ ਕਰਜ਼ਾ, ਘੱਟ ਐਬੀਟਾ ਅਤੇ ਨਕਦੀ ਦੀ ਕਿੱਲਤ ਨਾਲ ਮੁਸ਼ਕਲ ਹੋਵੇਗੀ। ਮੈਟੋਰੋ ਅਤੇ ਏ ਸਰਕਲ ’ਚ ਮੁੰਬਈ, ਦਿੱਲੀ, ਕੋਲਕਾਤਾ, ਮਹਾਰਾਸ਼ਟਰ, ਤਾਮਿਲਨਾਡੂ ਅਤੇ ਚੇਨਈ, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਗੁਜਰਾਤ ਸ਼ਾਮਲ ਹਨ। ਬ੍ਰੋਕਰੇਜ਼ ਹਾਊਸ ਨੇ ਦੇਸ਼ ਭਰ ਦੇ 6 ਲੱਖ ਸਾਈਟਸ ਅਤੇ ਪ੍ਰਤੀ ਸਾਈਟ 15 ਲੱਖ ਰੁਪਏ ਖਰਚ ਲਈ ਕੁਲ ਲਾਗਤ 90 ਹਜ਼ਾਰ ਕਰੋੜ ਰੁਪਏ ਦਾ ਅਨੁਮਾਨ ਲਗਾਇਆ ਹੈ।

ਇਹ ਵੀ ਪੜ੍ਹੋ : ਹੁਣ ਆਧਾਰ ਨੰਬਰ ਜ਼ਰੀਏ ਨਿਕਲੇਗਾ ਪੈਸਾ, ਸਿਰਫ ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਧਿਆਨ

ਫਾਈਬਰ ’ਤੇ ਕੁਲ ਖਰਚਾ

ਰਿਪੋਰਟ ’ਚ ਕਿਹਾ ਗਿਆ ਹੈ ਕਿ ਜੇ ਸਾਈਟਸ ਸਿਰਫ ਮੈਟਰੋ ਅਤੇ ਏ. ਸਰਕਲ ਲਈ ਜ਼ਰੂਰੀ ਹੈ ਤਾਂ ਸਾਈਟਸ ਦੀ ਕੁਲ ਲੋੜ ਘਟ ਕੇ 1 ਲੱਖ ਹੋ ਜਾਣੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਨੂੰ ਹਾਈ ਡੈਂਸਿਟੀ ਦੀ ਲੋੜ ਹੁੰਦੀ ਹੈ। ਦੇਸ਼ ਭਰ ਲਈ ਫਾਈਬਰ ਦੀ ਲੋੜ 25 ਲੱਖ ਕਿਲੋਮੀਟਰ ਅਤੇ ਫਾਈਬਰ ਲੇਆਊਟ ਲਈ ਪ੍ਰਤੀ ਕਿਲੋਮੀਟਰ ਲਾਗਤ ਇਕ ਲੱਖ ਰੁਪਏ ਮੰਨਿਆ ਜਾਵੇ ਤਾਂ ਫਾਈਬਰ ਲਈ ਕੁਲ ਖਰਚਾ 25 ਹਜ਼ਾਰ ਕਰੋੜ ਰੁਪਏ ਅਨੁਮਾਨਿਤ ਹੈ।

ਇਹ ਵੀ ਪੜ੍ਹੋ : PNB ਖ਼ਾਤਾਧਾਰਕ ਲਈ ਖ਼ਾਸ ਸਹੂਲਤ, SMS ਜ਼ਰੀਏ ਮਿੰਟਾਂ 'ਚ ਹੋ ਸਕਣਗੇ ਇਹ ਕੰਮ


Harinder Kaur

Content Editor

Related News