ਟੈਲੀਕਾਮ ਕੰਪਨੀਆਂ ਨੂੰ ਮਿਲ ਸਕਦੀ ਹੈ ਰਾਹਤ
Thursday, Aug 31, 2017 - 02:16 PM (IST)

ਨਵੀਂ ਦਿੱਲੀ—ਟੈਲੀਕਾਮ ਸੈਕਟਰ 'ਤੇ ਇੰਟਰ ਮਿਨੀਸਿਟ੍ਰਅਲ ਸਮੂਹ ਮਤਲਬ ਕਿ ਆਈ.ਐੱਮ.ਜੀ. ਨੇ ਸਰਕਾਰ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ ਜਿਸ 'ਚ ਸਪੈਕਟ੍ਰਮ ਪੇਮੈਂਟ ਦੀ ਕਿਸ਼ਤ ਵਧਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਹੁਣ ਕੰਪਨੀਆਂ ਨੂੰ 10 ਦੀ ਬਜਾਏ 16 ਸਾਲ 'ਚ ਪੇਮੈਂਟ ਕਰਨ ਦੀ ਛੋਟ ਦੇਣ ਦੀ ਸੁਵਿਧਾ ਮਿਲ ਸਕਦੀ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਕੰਪਨੀਆਂ ਨੂੰ ਵੱਧ ਵਿਆਜ਼ ਤੋਂ ਵੀ ਰਾਹਤ ਮਿਲੇਗੀ।
ਆਈ.ਐੱਮ.ਜੀ. ਨੇ ਐੱਮ.ਸੀ.ਐੱਲ.ਆਰ. 'ਤੇ ਵਿਆਜ਼ ਲੈਣ ਦੀ ਸਿਫਾਰਿਸ਼ ਹੈ। ਸੂਤਰਾਂ ਮੁਤਾਬਕ ਲਾਇਸੇਂਸ ਫੀਸ 'ਚ ਫਿਲਹਾਲ ਕਟੌਤੀ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਗਈ ਹੈ। ਯੂਨੀਵਰਸਲ ਸਰਵਿਸ ਆਬਲਿਗੇਸ਼ਨ ਫੰਡ 'ਚ ਵੀ ਕਟੌਤੀ ਦਾ ਪ੍ਰਸਤਾਵ ਨਹੀਂ ਹੈ। ਹੁਣ ਇਨ੍ਹਾਂ ਸਿਫਾਰਿਸ਼ਾਂ 'ਤੇ ਫੈਸਲਾ ਟੈਲੀਕਾਮ ਕਮਿਸ਼ਨ ਲਵੇਗਾ। ਟੈਲੀਕਾਮ ਕਮਿਸ਼ਨ ਦੀ ਬੈਠਕ 8 ਸਤੰਬਰ ਨੂੰ ਹੋਵੇਗੀ।